ਭਾਰਤੀ ਖੋਜਕਾਰ ਨੇ iOS ''ਚ ਲੱਭੀ ਵੱਡੀ ਖਾਮੀ

12/04/2016 12:36:40 PM

ਜਲੰਧਰ- ਭਾਰਤੀ ਸਕਿਓਰਿਟੀ ਰਿਸਰਚਰ ਨੇ ਆਈਪੈਡਸ ''ਚ ਇਕ ਬਗ ਦਾ ਪਤਾ ਲਗਾਇਆ ਹੈ ਜਿਸ ਨਾਲ ਆਈ.ਓ.ਐੱਸ. 10.1 ਵਰਜ਼ਨ ਦੇ ਐਕਟੀਵੇਸ਼ਨ ਲਾਕ ਨੂੰ ਤੋੜਿਆ ਜਾ ਸਕਦਾ ਹੈ। ਹੇਮੰਤ ਜੋਸੇਫ ਨੇ ਆਨਲਾਈਨ ਖਰੀਦੇ ਗਏ ਲਾਕ ਆਈਪੈਡ ''ਤੇ ਟੈਸਟ ਕੀਤਾ ਅਤੇ ਆਈ.ਓ.ਐੱਸ. ''ਚ ਇਸ ਖਾਮੀ ਦਾ ਪਤਾ ਲਗਾਇਆ ਹੈ। 
ਫੋਰਬਸ ਦੀ ਰਿਪੋਰਟ ਮੁਤਾਬਕ ਹੇਮੰਤ ਨੇ ਵਾਈ-ਫਾਈ ਨੈੱਟਵਰਕ ਦਾ ਵਿਕਲਪ ਚੁਣਦੇ ਸਮੇਂ ਪਹਿਲਾਂ ਤਾਂ ਆਈਪੈਡ ਨੂੰ ਫਰੀਜ ਕੀਤਾ ਅਤੇ ਇਸ ਤੋਂ ਬਾਅਦ ਸੈੱਟਅਪ ਪ੍ਰਕਿਰਿਆ ਨੂੰ ਫੇਲ ਕਰਨ ਦੀ ਦਿਸ਼ਾ ''ਚ ਕਦਮ ਚੁੱਕਿਆ ਅਤੇ ਇਸ ਕੰਮ ਨੂੰ ਅੰਜ਼ਾਮ ਦਿੱਤਾ। ਹਾਲਾਂਕਿ ਘਬਰਾਉਣ ਦੀ ਗੱਲ ਨਹੀਂ ਹੈ ਕਿਉਂਕਿ ਰਿਪੋਰਟ ਮੁਤਾਬਕ ਇਸ ਬਗ ਨੂੰ ਪਿਛਲੇ ਮਹੀਨੇ ਜਾਰੀ ਕੀਤੇ ਗਏ ਅਪਡੇਟ ''ਚ ਠੀਕ ਕਰ ਦਿੱਤਾ ਗਿਆ ਹੈ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਵਲਨਰੇਬਿਲਿਟੀ ਲੈਬ ਦੇ ਖੋਜਕਾਰ ਨੇ ਆਈ.ਓ.ਐੱਸ. 10.1.1 ''ਚ ਵੀ ਇਕ ਬਗ ਦਾ ਪਤਾ ਲਗਾਇਆ ਸੀ।