ਭਾਰਤੀ ਰੇਲਵੇ ਜਲਦ ਲਾਂਚ ਕਰੇਗੀ ਕੰਟੈਂਟ ਸਟਰੀਮਿੰਗ ਐਪ, ਜਾਣੋ ਕੀ ਹੋਵੇਗਾ ਖਾਸ

01/17/2020 12:28:13 PM

ਗੈਜੇਟ ਡੈਸਕ– ਯਾਤਰੀਆਂ ਦੇ ਸਫਰ ਨੂੰ ਹੋਰ ਬਿਹਤਰ ਬਣਾਉਣ ਲਈ ਭਾਰਤੀ ਰੇਲਵੇ ਇਕ ਖਾਸ ਕੰਟੈਂਟ ਆਨ ਡਿਮਾਂਡ ਸਰਵਿਸ (CoD) ਐਪ ਨੂੰ ਲਾਂਚ ਕਰਨ ਵਾਲੀ ਹੈ। ਇਸ ਐਪ ’ਚ ਯੂਜ਼ਰਜ਼ ਨੂੰ ਬਿਨਾਂ ਰੁਕਾਵਟ ਦੇ ਵੱਖ-ਵੱਖ ਭਾਸ਼ਾ ’ਚ ਮੂਵੀ, ਸ਼ੋਅਜ਼ ਅਤੇ ਐਜੁਕੇਸ਼ਨ ਪ੍ਰੋਗਰਾਮ ਨਾਲ ਜੁੜਿਆ ਕੰਟੈਂਟ ਮਿਲੇਗਾ ਜਿਸ ਨੂੰ ਉਹ ਪਲੇਅ ਅਤੇ ਡਾਊਨਲੋਡ ਵੀ ਕਰ ਸਕਣਗੇ। ਇਸ ਵਿਚ ਯਾਤਰੀਆਂ ਨੂੰ ਹਾਈ-ਕੁਆਲਿਟੀ ਦੇ ਗਾਣੇ, ਵੀਡੀਓ ਅਤੇ ਵੈੱਬ ਸੀਰੀਜ਼ ਦੀ ਸੁਵਿਧਾ ਵੀ ਮਿਲੇਗੀ। 

ਯਾਤਰੀ ਦੇਖ ਸਕਣਗੇ ਹਾਈ ਸਪੀਡ ਕੰਟੈਂਟ
ਇਸ ਸਰਵਿਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰੇਲ ਦੇ ਕੋਚਿਸ ’ਚ ਵਾਈ-ਫਾਈ ਐਕਸੈਸ ਪੁਆਇੰਟਸ ਲਗਾਏ ਜਾਣਗੇ ਤਾਂ ਜੋ ਯਾਤਰੀਆਂ ਨੂੰ ਹਾਈ-ਸਪੀਡ ਕੰਟੈਂਟ ਦੀ ਸੁਵਿਧਾ ਦਿੱਤੀ ਜਾ ਸਕੇ। ਇਸ ਦਾ ਫਾਇਦਾ ਇਹ ਹੋਵੇਗਾ ਕਿ ਯਾਤਰੀ ਘੱਟ ਸਿਗਨਲ ’ਚ ਵੀ ਬਿਨਾਂ ਰੁਕਾਵਟ ਦੇ ਕੰਟੈਂਟ ਦੇਖ ਸਕਣਗੇ। ਰੇਲਟੈਗ ਕਾਰਪੋਰੇਸ਼ਨ ਕੰਟੈਂਟ ਦੇ ਡਾਟਾ ਨੂੰ ਗੁਰੂਗ੍ਰਾਮ ਅਤੇ ਸਿਕੰਦਰਾਬਾਦ ’ਚ ਸਥਿਤ ਸਰਵਰ ਸੈਂਟਰ ਰਾਹੀਂ ਸੰਚਾਲਿਤ ਕਰੇਗੀ। 
- ਇਸ ਐਪ ਰਾਹੀਂ ਮੁਫਤ ’ਚ ਬਿਨਾਂ ਵਿਗਿਆਪਨ ਦੇ ਕੰਟੈਂਟ ਦੇਖਿਆ ਜਾ ਸਕੇਗਾ। ਯਾਤਰੀ ਇਸ ਐਪ ਦੀ ਸਬਸਕ੍ਰਿਪਸ਼ਨ ਖਰੀਦਣਾ ਚਾਹੁੰਦੇ ਹਨ ਤਾਂ ਉਹ ਇਸ ਲਈ ਆਨਲਾਈਨ ਪੇਮੈਂਟ ਕਰ ਸਕਣਗੇ। 

ਇਨ੍ਹਾਂ ਟ੍ਰੇਨਾਂ ’ਚ ਮਿਲੇਗੀ ਇਹ ਸੁਵਿਧਾ
ਇਸ ਐਪ ਦੀ ਸੁਵਿਧਾ ਨੂੰ ਰੇਲਟੈਗ ਪ੍ਰੀਮੀਅਮ, ਐਕਸਪ੍ਰੈਸ ਅਤੇ ਮੇਲ ਟ੍ਰੇਨਾਂ ’ਚ ਦੇਵੇਗੀ। ਇਸ ਤੋਂ ਇਲਾਵਾ ਐਪ ਨੂੰ ਵਾਈ-ਫਾਈ ਨਾਲ ਲੈਸ ਸਟੇਸ਼ਨਾਂ ’ਤੇ ਵੀ ਇਸਤੇਮਾਲ ’ਚ ਲਿਆਇਆ ਜਾ ਸਕੇਗਾ। ਰਿਪੋਰਟ ਮੁਤਾਬਕ, ਇਸ ਸਰਵਿਸ ਨੂੰ ਸਾਲ 2022 ਤਕ 8,731 ਟ੍ਰੇਨਾਂ ਅਤੇ 5,000 ਸਟੇਸ਼ਨਾਂ ’ਤੇ ਸ਼ੁਰੂ ਕੀਤਾ ਜਾਵੇਗਾ।