ਇੰਡੀਅਨ ਮੋਟਰਸਾਈਕਲ ਲਿਆ ਰਹੀ ਦੋ ਦਮਦਾਰ ਬਾਈਕਸ

08/05/2019 6:11:55 PM

ਆਟੋ ਡੈਸਕ– ਅਮਰੀਕੀ ਬ੍ਰਾਂਡ ਇੰਡੀਅਨ ਮੋਟਰਸਾਈਕਲ ਦੇਸ਼ ’ਚ ਦੋ ਨਵੀਆਂ ਦਮਦਾਰ ਬਾਈਕਸ Indian FTR 1200 S ਅਤੇ FTR 1200 S Race Replica ਲਿਆ ਰਹੀ ਹੈ। ਇਹ ਦੋਵੇਂ ਮੋਟਰਸਾਈਕਲ 19 ਅਗਸਤ ਨੂੰ ਲਾਂਚ ਹੋਣਗੇ। ਕੰਪਨੀ ਨੇ ਇਨ੍ਹਾਂ ਦੀ ਕੀਮਤ ਦਾ ਐਲਾਨ ਅਕਤੂਬਰ 2018 ’ਚ ਹੀ ਕਰ ਦਿੱਤਾ ਸੀ। ਇਨ੍ਹਾਂ ’ਚ 1200 ਐੱਸ ਦੀ ਕੀਮਤ 14.99 ਲੱਖ ਰੁਪਏ ਅਤੇ 1200 ਐੱਸ ਰੇਸ ਰੇਪਲਿਕਾਦੀ ਕੀਮਤ 15.49 ਲੱਖ ਰੁਪਏ ਹੈ। ਹਾਲਾਂਕਿ, ਅਜੇ ਇਹ ਸਾਫ ਨਹੀਂ ਹੈ ਕਿ ਇਨ੍ਹਾਂ ਦੋਵਾਂ ਬਾਈਕਸ ਨੂੰ ਇਸੇ ਕੀਮਤ ’ਚ ਲਾਂਚ ਕੀਤਾ ਜਾਵੇਗਾ ਜਾਂ ਕੀਮਤਾਂ ’ਚ ਕੁਝ ਬਦਲਾਅ ਹੋਵੇਗਾ। 

ਇੰਡੀਅਨ ਮੋਟਰਸਾਈਕਲ ਨੇ ਆਪਣੀਆਂ ਇਨ੍ਹਾਂ ਦੋਵਾਂ ਬਾਈਕਸ ਦੀ ਬੁਕਿੰਗ ਅਕਤੂਬਰ 2018 ’ਚ ਹੀ ਸ਼ੁਰੂ ਕਰ ਦਿੱਤੀ ਸੀ। 2 ਲੱਖ ਰੁਪਏ ਦੇ ਕੇ ਇਨ੍ਹਾਂ ਬਾਈਕਸ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਇਹ ਦੋਵੇਂ ਸਟਰੀਟ ਬਾਈਕਸ ਹਨ ਅਤੇ ਇਨ੍ਹਾਂ ਨੂੰ 2017 ’ਚ EICMA ਮੋਟਰਸਾਈਕਲ ਸ਼ੋਅ ਦੌਰਾਨ ਪੇਸ਼ ਕੀਤਾ ਗਿਆ ਸੀ। 

ਕੰਪਨੀ ਨੇ ਇਨ੍ਹਾਂ ਦੋਵਾਂ ਬਾਈਕਸ ’ਚ ਨਵਾਂ ਲਿਕੁਇਡ ਕੂਲਡ 1,203cc  ਵੀ-ਟਵਿਨ ਇੰਜਣ ਦਿੱਤਾ ਹੈ। ਇਹ ਇੰਜਣ 120 bhp ਦੀ ਪਾਵਰ ਅਤੇ 112.5 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇੰਜਣ 6 ਸਪੀਡ ਗਿਅਰਬਾਕਸ ਨਾਲ ਲੈਸ ਹੈ। ਐੱਫ.ਟੀ.ਆਰ. 1200 ਐੱਸ ’ਚ ਸਿਕਸ-ਐਕਸਿਸ ਸੈਂਸਰਜ਼ ਦੇ ਨਾਲ ਬਾਸ਼ ਸਟੇਬਿਲਟੀ ਕੰਟਰੋਲ, ਰਾਈਡਿੰਗ ਮੋਡਸ, 4.3-ਇੰਚ ਰਾਈਡ ਕਮਾਂਡ ਟੱਚਸਕਰਾਨ ਇੰਸਟਰੂਮੈਂਟ ਕੰਸੋਲ ਸਮੇਤ ਕਈ ਪ੍ਰੀਮੀਅਮ ਫੀਚਰਜ਼ ਦਿੱਤੇ ਗਏ ਹਨ। 

ਐੱਫ.ਟੀ.ਆਰ. 1200 ਐੱਸ ਅਤੇ 1200 ਐੱਸ ਰੇਸ ਰੈਪਲਿਕਾ ਨੂੰ ਲੇਟੈਸਟ ਟੈਕਨਾਲੋਜੀ ਦੇ ਨਾਲ ਬਣਾਇਆ ਗਿਆ ਹੈ। ਇਨ੍ਹਾਂ ਬਾਈਕਸ ’ਚ ਅਪਰਾਈਟ ਰਾਈਡਿੰਗ ਹੈ, ਜਿਸ ਕਾਰਨ ਰਾਈਡਿੰਗ ਦੌਰਾਨ ਰੋਡ ’ਤੇ ਬਿਹਤਰ ਕੰਟਰੋਲ ਬਣਿਆ ਰਹਿੰਦਾ ਹੈ। ਦੋਵਾਂ ਹੀ ਬਾਈਕਸ ’ਚ ਐੱਲ.ਈ.ਡੀ. ਲਾਈਟਸ, ਫਾਸਟ ਚਾਰਜਿੰਗ ਯੂ.ਐੱਸ.ਬੀ. ਪੋਰਟ ਅਤੇ ਕਰੂਜ਼ ਕੰਟਰੋਲ ਦੇ ਨਾਲ ਐਂਟੀ ਲਾਕ ਬ੍ਰੇਕਿੰਗ ਸਿਸਟਮ ਵੀ ਹੋਵੇਗਾ। ਇਨ੍ਹਾਂ ਦੇ ਸਸਪੈਂਸ਼ਨ ਪੂਰੀ ਤਰ੍ਹਾਂ ਅਜਸਟੇਬਲ ਹਨ।