IMC 2019: ਟੈੱਕ ਦਾ ਸਭ ਤੋਂ ਵੱਡਾ ਈਵੈਂਟ ਅੱਜ ਤੋਂ ਸ਼ੁਰੂ, 5G ’ਤੇ ਰਹੇਗਾ ਫੋਕਸ

10/14/2019 1:25:28 PM

ਗੈਜੇਟ ਡੈਸਕ– ਇੰਡੀਆ ਮੋਬਾਇਲ ਕਾਂਗਰਸ ਦਾ ਤੀਜਾ ਐਡੀਸ਼ਨ ਅੱਜ (14 ਅਕਤੂਬਰ) ਤੋਂ ਸ਼ੁਰੂ ਹੋ ਰਿਹਾ ਹੈ। 16 ਅਕਤੂਬਰ ਤਕ ਚੱਲਣ ਵਾਲਾ ਇਹ ਟੈਕਨਾਲੋਜੀ ਈਵੈਂਟ ਦਿੱਲੀ ਦੇ ਏਅਰੋਸਿਟੀ ’ਚ ਆਯੋਜਿਤ ਕੀਤਾ ਗਿਆ ਹੈ। ਇੰਡੀਆ ਮੋਬਾਇਲ ਕਾਂਗਰਸ ਸਾਊਥ ਏਸ਼ੀਆ ਦਾ ਸਭ ਤੋਂ ਵੱਡਾ ਈਵੈਂਟ ਹੈ, ਜਿਸ ਵਿਚ ਦੁਨੀਆ ਭਰ ਦੀਆਂ ਦਿੱਗਜ ਟੈੱਕ ਕੰਪਨੀਆਂ ਹਿੱਸਾ ਲੈਂਦੀਆਂ ਹਨ। ਇਸ ਤੋਂ ਪਹਿਲਾਂ ਦੋ ਵਾਰ ਇਹ ਈਵੈਂਟ ਹੋ ਚੁੱਕਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਈਵੈਂਟ ’ਚ ਰਿਲਾਇੰਸ ਜਿਓ ਵਰਗੀ ਦਿੱਗਜ ਕੰਪਨੀ ਸਮੇਤ ਏਅਰਟੈੱਲ, ਨੋਕੀਆ ਅਤੇ ਹੁਵਾਵੇਈ ਵੀ ਹਿੱਸਾ ਲੈਣਗੀਆਂ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇੰਡੀਆ ਮੋਬਾਇਲ ਕਾਂਗਰਸ ’ਚ ਇਸ ਵਾਰ ਵੀ 5ਜੀ ਅਤੇ IoT (ਇੰਟਰਨੈੱਟ ਆਫ ਥਿੰਗਸ) ਵਰਗੀ ਟੈਕਨਾਲੋਜੀ ’ਤੇ ਫੋਕਸ ਕੀਤਾ ਜਾਵੇਗਾ। ਇਸ ਈਵੈਂਟ ’ਚ ਕਈ ਪ੍ਰੋਡਕਟਸ ਵੀ ਲਾਂਚ ਕੀਤੇ ਜਾ ਸਕਦੇ ਹਨ, ਜਿਸ ਵਿਚ ਸਮਾਰਟ ਡਿਵਾਈਸ, ਕੰਜ਼ਿਊਮਰ ਡਿਊਰੇਬਲਸ ਅਤੇ ਐਕਸੈਸਰੀਜ਼ ਸ਼ਾਮਲ ਹੋ ਸਕਦੀ ਹੈ। 

ਇਸ ਸਾਲ ਦੇ ਇੰਡੀਆ ਮੋਬਾਇਲ ਕਾਂਗਰਸ ਦਾ ਵਿਸ਼ਾ ‘Imagine: a new connected world; Intelligent. Immersive. Inventive’ ਰੱਖਿਆ ਗਿਆ ਹੈ। ਇਸ ਵਿਸ਼ੇ ਨੂੰ 9 ਭਾਸ਼ਾਵਾਂ ’ਚ ਵੰਡਿਆ ਗਿਆ ਹੈ, ਜਿਸ ਵਿਚ ਆਗੁਮੈਂਟਿਡ ਐਨਾਲਿਟਿਕਸ, ਆਟੋਨੋਮਸ ਥਿੰਗਸ, ਫਿਊਚਰ ਲੋਜੀਸਟਿਕਸ, ਇਮਰਸਿਵ ਵਰਲਡ, ਇੰਜੈਲੀਜੈਂਟ ਐੱਜ, ਇੰਵੈਂਟਿਵ ਯੂਨੀਕਾਰਨ, ਐੱਮਹੈਲਥ, ਪ੍ਰਾਈਵੇਸੀ ਐਂਡ ਐਥਿਕਸ ਅਤੇ ਸਮਾਰਟ ਸਪੇਸਿਜ਼ ਸ਼ਾਮਲ ਹਨ। 

ਜਿਓ ਨੇ ਇਸ ਈਵੈਂਟ ’ਚ ਹਿੱਸਾ ਲੈਣ ਨੂੰ ਲੈ ਕੇ ਇਕ ਟੀਜ਼ਰ ਜਾਰੀ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਜਿਓ ਦਾ ਸਟਾਲ Hall ਨੰਬਰ-4 ’ਚ ਹੋਵੇਗਾ। 

ਇਸ ਤੋਂ ਇਲਾਵਾ ਇੰਡੀਆ ਮੋਬਾਇਲ ਕਾਂਗਰਸ ’ਚ ਚੀਨ ਦੀ ਹੁਵਾਵੇਈ ਅਤੇ ਜੈੱਡ.ਟੀ.ਈ. ਨੂੰ ਆਪਣੇ 5ਜੀ ਡਿਵਾਈਸ ਦਾ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਅਧਿਕਾਰਤ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਦੂਰਸੰਚਾਰ ਵਿਭਾਗ ਨੇ ਇਹ ਮਨਜ਼ੂਰੀ ਦਿੱਤੀ ਹੈ। ਦੱਸਿਆ ਗਿਆ ਹੈ ਕਿ ਦੂਰਸੰਚਾਰ ਵਿਭਾਗ ਨੇ ਨੋਕੀਆ ਅਤੇ ਏਰਿਕਸਨ ਨੂੰ ਆਈ.ਐੱਮ.ਸੀ. ਦੌਰਾਨ ਆਪਣੀ ਟੈਕਨਾਲੋਜੀ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। 

ਇਸ ਤੋਂ ਇਲਾਵਾ ਇੰਡੀਆ ਮੋਬਾਇਲ ਕਾਗੰਰਸ 2019 ’ਚ ਏਅਰਟੈੱਲ ਆਪਣੀ 5ਜੀ ਸਰਵਿਸ ਦਾ ਲਾਈਵ ਡੈਮੋ ਪੇਸ਼ ਕਰ ਸਕਦੀ ਹੈ। ਇਸ ਲਈ ਕੰਪਨੀ ਯੂਜ਼ਰਜ਼ ਨੂੰ ਇਨਵਾਈਟ ਵੀ ਭੇਜ ਰਹੀ ਹੈ। 

ਇਸ ਸਾਲ ਇੰਡੀਆ ਮੋਬਾਇਲ ਕਾਂਗਰਸ ਦਾ ਆਯੋਜਨ ਦੂਰਸੰਚਾਰ ਵਿਭਾਗ ਅਤੇ ਸੀ.ਓ.ਏ.ਆਈ. ਦੁਆਰਾ ਸਾਂਝੇ ਤੌਰ ’ਤੇ ਕੀਤਾ ਜਾਵੇਗਾ। ਇਸ ਵਿਚ 40 ਤੋਂ ਜ਼ਿਆਦਾ ਦੇਸ਼, 300 ਤੋਂ ਜ਼ਿਆਦਾ ਪ੍ਰਦਰਸ਼ਕ ਅਤੇ 250 ਤੋਂ ਜ਼ਿਆਦਾ ਬੁਲਾਰੇ ਹਿੱਸਾ ਲੈਣਗੇ। ਨਾਲ ਹੀ ਇਸ ਵਿਚ 7,5000 ਦੇ ਕਰੀਬ ਦਰਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।