‘ਕੋਵਿਨ’ ਪੋਰਟਲ ’ਚ ਜੁੜਿਆ ਨਵਾਂ ਫੀਚਰ, ਰਜਿਸਟ੍ਰੇਸ਼ਨ ਕਰਨ ’ਤੇ ਹੁਣ ਮਿਲੇਗਾ 4 ਡਿਜੀਟ ਦਾ ਸਕਿਓਰਿਟੀ ਕੋਡ

05/07/2021 6:15:52 PM

ਗੈਜੇਟ ਡੈਸਕ– ਭਾਰਤ ਸਰਕਾਰ ਨੇ ਕੋਵਿਨ ਪੋਰਟਲ ’ਚ ਇਕ ਨਵਾਂ ਸਕਿਓਰਿਟੀ ਫੀਚਰ ਸ਼ਾਮਲ ਕੀਤਾ ਹੈ। ਹੁਣ ਯੂਜ਼ਰ ਦੁਆਰਾ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਕਰਨ ’ਤੇ ਉਸ ਨੂੰ 4 ਡਿਜੀਟ ਦਾ ਸਕਿਓਰਿਟੀ ਕੋਡ ਮਿਲੇਗਾ। ਇਸ ਕੋਡ ਦਾ ਇਸਤੇਮਾਲ ਵੈਕਸੀਨੇਸ਼ਨ ਦੇ ਸਮੇਂ ਸਿਹਤ ਕਾਮੇਂ ਨੂੰ ਵਿਖਾਉਣ ਲਈ ਕੀਤਾ ਜਾਵੇਗਾ। ਇਸ ਨਾਲ ਟੀਕਾ ਲਗਵਾਉਣ ਵਾਲੇ ਵਿਅਕਤੀ ਦੀ ਪੂਰੀ ਜਾਣਕਾਰੀ ਸਹੀ ਤਰੀਕੇ ਨਾਲ ਰਿਕਾਰਡ ਹੋ ਜਾਵੇਗੀ। ਕੋਵਿਨ ਪੋਰਟਲ ਦਾ ਨਵਾਂ ਫੀਚਰ ਇਹ ਯਕੀਨੀ ਕਰੇਗਾ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨੇਸ਼ਨ ਲਈ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਸੀ, ਉਨ੍ਹਾਂ ਦੀ ਸਹੀ ਅਤੇ ਪੂਰੀ ਜਾਣਕਾਰੀ ਦਰਜ ਹੋਵੇ। ਇਸ ਤੋਂ ਇਲਾਵਾ ਸਰਕਾਰ ਦਾ ਮੰਨਣਾ ਹੈ ਕਿ ਇਸ ਫੀਚਰ ਦੇ ਆਉਣ ਨਾਲ ਲੋਕਾਂ ਨੂੰ ਵੈਕਸੀਨੇਸ਼ਨ ਦੌਰਾਨ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। 

 

ਦੱਸ ਦੇਈਏ ਕਿ ਪਿਛਲੇ ਦਿਨੀਂ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੇ ਆਨਲਾਈਨ ਵੈਕਸੀਨੇਸ਼ਨ ਸਲਾਟ ਬੁੱਕ ਕੀਤਾ ਸੀ, ਉਨ੍ਹਾਂ ਨੂੰ ਕੋਵਿਨ ਪੋਰਟਲ ਵਲੋਂ ਵੈਕਸੀਨੇਸ਼ਨ ਦਾ ਮੈਸੇਜ ਮਿਲਿਆ ਸੀ ਪਰ ਉਹ ਤੈਅ ਦਿਨ ’ਤੇ ਟੀਕਾਕਰਨ ਲਈ ਨਹੀਂ ਗਏ। ਹੁਣ ਕੋਵਿਨ ਪੋਰਟਲ ’ਤੇ ਬੁਕਿੰਗ ਤੋਂ ਬਾਅਦ ਯੂਜ਼ਰਸ ਕੋਲ ਇਕ ਐੱਸ.ਐੱਮ.ਐੱਸ. ਆਏਗਾ, ਜਿਸ ਵਿਚ 4 ਡਿਜੀਟ ਦਾ ਸਕਿਓਰਿਟੀ ਕੋਡ ਦਿੱਤਾ ਗਿਆ ਹੋਵੇਗਾ। ਇਸ ਤੋਂ ਇਲਾਵਾ ਇਕ ਇਕਨੋਲਜਮੈਂਟ ਸਲਿੱਪ ਵੀ ਮਿਲੇਗੀ, ਉਸ ਵਿਚ ਵੀ ਇਹ ਕੋਡ ਉਪਲੱਬਧ ਹੋਵੇਗਾ। ਲੋਕ ਸਲਿੱਪ ਨੂੰ ਆਪਣੇ ਫੋਨ ’ਚ ਸੇਵ ਕਰ ਸਕਣਗੇ। 


Rakesh

Content Editor

Related News