TikTok ਨੂੰ ਟੱਕਰ ਦੇਣ ਆਈ Made in India ਐਪ, 72 ਘੰਟਿਆਂ ’ਚ 5 ਲੱਖ ਡਾਊਨਲੋਡ

06/22/2020 6:21:21 PM

ਗੈਜੇਟ ਡੈਸਕ– ਭਾਰਤ-ਚੀਨ ਸਰਹੱਦ ’ਤੇ ਹੋਈ ਭਾਰਤੀ ਫ਼ੌਜੀਆਂ ਦੀ ਝੜਪ ਤੋਂ ਬਾਅਦ ਚਾਈਨੀਜ਼ ਪ੍ਰੋਡਕਟਸ ਦੇ ਬਾਈਕਾਟ ਦੀ ਮੁਹਿੰਮ ਤੇਜ਼ ਹੋ ਗਈ ਹੈ। ਲੋਕ ਚਾਈਨੀਜ਼ ਕੰਪਨੀਆਂ ਦੇ ਟੀਵੀ ਤੋੜ ਰਹੇ ਹਨ। ਪੂਰਾ ਦੇਸ਼ ਗੁੱਸੇ ’ਚ ਹੈ। ਭਾਰਤ ’ਚ ਬਹੁਤ ਸਾਰੇ ਚਾਈਨੀਜ਼ ਐਪਸ ਹਨ ਜਿਨ੍ਹਾਂ ਨੂੰ ਕਰੋੜਾਂ ਲੋਕ ਇਸਤੇਮਾਲ ਕਰਦੇ ਹਨ। ਭਾਰਤ ’ਚ ਸਿਰਫ ਟਿਕਟਾਕ ਚਲਾਉਣ ਵਾਲਿਆਂ ਦੀ ਗਿਣਤੀ ਹੀ 20 ਕਰੋੜ ਹੈ, ਜਦਕਿ ਇਸ ਤਰ੍ਹਾਂ ਦੇ ਕਈ ਚਾਈਨੀਜ਼ ਐਪਸ ਹਨ ਜੋ ਕਾਫ਼ੀ ਲੋਕਪ੍ਰਸਿੱਧ ਹਨ। ਚਾਈਨੀਜ਼ ਐਪ ਦੀ ਟੱਕਰ ’ਚ ਪਿਛਲੇ ਦੋ-ਤਿੰਨ ਮਹੀਨਿਆਂ ’ਚ ਕਈ ਭਾਰਤੀ ਐਪ ਲਾਂਚ ਹੋਏ ਹਨ ਪਰ ਸਭ ਤੋਂ ਜ਼ਿਆਦਾ ਵਾਇਰਲ ਹੋ ਰਿਹਾ ਹੈ ਤਿੰਨ ਦਿਨ ਪਹਿਲਾਂ ਲਾਂਚ ਹੋਇਆ ਇਕ ਐਪ। ਆਓ ਜਾਣਦੇ ਹਾਂ ਇਸ ਬਾਰੇ...

ਮਿਤਰੋਂ, ਰੋਪੋਸੋ ਅਤੇ ਬੋਲ ਇੰਡੀਆ ਤੋਂ ਬਾਅਦ ‘ਚਿੰਗਾਰੀ’ (Chingari) ਨਾਂ ਨਾਲ ਮੇਡ ਇਨ ਇੰਡੀਆ ਐਪ ਲਾਂਚ ਹੋਈ ਹੈ ਜਿਸ ਨੂੰ ਸਿਰਫ ਤਿੰਨ ਦਿਨਾਂ ’ਚ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। ਚਿੰਗਾਰੀ ਇਕ ਛੋਟੀ ਵੀਡੀਓ ਬਣਾਉਣ ਵਾਲਾ ਐਪ ਹੈ ਜਿਸ ਨੂੰ ਬੈਂਗਲੁਰੂ ਦੇ ਬਿਸਵਾਤਮਾ ਨਾਇਕ ਅਤੇ ਸਿਧਾਰਥ ਗੌਤਮ ਨੇ ਤਿਆਰ ਕੀਤਾ ਹੈ। ਡਿਵੈਲਪਰ ਦੇ ਦਾਅਵੇ ਮੁਤਾਬਕ, ਲਾਂਚ ਹੋਣ ਦੇ 36 ਘੰਟਿਆਂ ਦੇ ਅੰਦਰ ਚਿੰਗਾਰੀ ਐਪ ਗੂਗਲ ਪਲੇਅ ਸਟੋਰ ਦੀ ਟ੍ਰੈਂਡਿੰਗ ਲਿਸਟ ’ਚ ਆ ਗਿਆ ਸੀ। ਚਿੰਗਾਰੀ ਐਪ ਹਿੰਦੀ ਅਤੇ ਅੰਗਰੇਜੀ ਸਮੇਤ 10 ਭਾਸ਼ਾਵਾਂ ’ਚ ਉਪਲੱਬਧ ਹੈ। 

ਪਲੇਅ ਸਟੋਰ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਚਿੰਗਾਰੀ ਐਪ ਨਾਲ ਤੁਸੀਂ ਛੋਟੀ ਵੀਡੀਓ ਬਣਾ ਸਕਦੇ ਹੋ ਅਤੇ ਆਪਣੇ ਦੋਸਤਾਂ ਨਾਲ ਸਾਂਝੀ ਕਰ ਸਕਦੇ ਹੋ। ਇਸ ਐਪ ’ਤੇ ਤੁਹਾਡੇ ਟ੍ਰੈਂਡਿੰਗ ਖ਼ਬਰਾਂ, ਮਨੋਰੰਜਨ, ਫਨੀ ਵੀਡੀਓ, ਲਵ ਸਟੇਟਸ ਵਰਗੀਆਂ ਵੀਡੀਓਜ਼ ਮਿਲਣਗੀਆਂ। ਐਪ ਦੇ ਫੀਚਰਜ਼ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਇਹ ਐਪ ਕਾਫ਼ੀ ਹੱਦ ਤਕ ਹੈਲੋ ਐਪ ਦੀ ਤਰ੍ਹਾਂ ਹੈ। ਚਿੰਗਾਰੀ ’ਤੇ ਸਾਂਝੀ ਕੀਤੀ ਗਈ ਪੋਸਟ ’ਤੇ ਲਾਈਕ, ਕੁਮੈਂਟ ਸਾਂਝੇ ਕਰ ਸਕੋਗੇ। ਵਟਸਐਪ ’ਤੇ ਸਾਂਝਾ ਕਰਨ ਲਈ ਇਕ ਅਲੱਗ ਤੋਂ ਬਟਨ ਦਿੱਤਾ ਗਿਆ ਹੈ ਜੋ ਚਾਈਨੀਜ਼ ਐਪ ਹੈਲੋ ਦੀ ਤਰ੍ਹਾਂ ਹੈ। ਐਪ ’ਚ ਕਿਸੇ ਯੂਜ਼ਰ ਨੂੰ ਫਾਲੋ ਵੀ ਕਰ ਸਕਦੇ ਹੋ। 


Rakesh

Content Editor

Related News