PUBG ਦੀ ਟੱਕਰ ’ਚ Indian Air Force ਲਿਆਈ ਨਵੀਂ ਮੋਬਾਇਲ ਗੇਮ

07/20/2019 11:07:51 AM

ਗੈਜੇਟ ਡੈਸਕ– ਭਾਰਤੀ ਹਵਾਈ ਸੈਨਾ ਨੇ ਨਵੀਂ ਮੋਬਾਇਲ ਗੇਮ ਦਾ ਟੀਜ਼ਰ ਵੀਡੀਓ ਰਿਲੀਜ਼ ਕਰ ਦਿੱਤਾ ਹੈ। ਪਬਜੀ ਦੀ ਟੱਕਰ ’ਚ ਇਹ ਸਿੰਗਲ ਪਲੇਅਰ ਮੋਬਾਇਲ ਗੇਮ ਲਿਆਈ ਜਾ ਰਹੀ ਹੈ। ਇਸ ਸ਼ਾਨਦਾਰ ਗੇਮ ਨੂੰ 31 ਜੁਲਾਈ 2019 ਨੂੰ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਜਾਵੇਗਾ। 

ਇਸ ਗੇਮ ’ਚ ਅਭਿਨੰਦਨ ਨੂੰ ਹੀਰੋ ਦਿਖਾਇਆ ਗਿਆ ਹੈ। ਨਵੀਂ ਮੋਬਾਇਲ ਗੇਮ ਨੂੰ ਖੇਡਣ ਦੀ ਚਾਹ ਰਹੇ ਵਾਲੇ ਯੂਜ਼ਰਜ਼ ਇਸ ਨੂੰ iOS ਅਤੇ ਐਂਡਰਾਇਡ ਸਮਾਰਟਫੋਨਜ਼ ’ਤੇ ਖੇਡ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਗੇਮ ਰਾਹੀਂ ਯੂਜ਼ਰਜ਼ ਨੂੰ ਥ੍ਰਿਲਿੰਗ ਫਲਾਇੰਗ ਐਕਸਪੀਰੀਅੰਸ ਮਿਲੇਗਾ। 

 

ਇਸ ਗੇਮ ਨੂੰ ਲਿਆਉਣ ਦੇ ਪਿੱਛੇ ਭਾਰਤੀ ਹਵਾਈ ਫੌਜ ਦਾ ਅਸਲ ਮਕਸਦ ਮਨੋਰੰਜਨ ਦੇ ਨਾਲ-ਨਾਲ ਭਾਰਤੀ ਹਵਾਈ ਫੌਜ ਪ੍ਰਤੀ ਨੌਜਵਾਨਾਂ ਨੂੰ ਆਕਰਸ਼ਣ ਪੈਦਾ ਕਰਨਾ ਹੈ ਤਾਂ ਜੋ ਉਹ ਜ਼ਿਆਦਾ ਤੋਂ ਜ਼ਿਆਦਾ ਗਿਣਤੀ ’ਚ ਏਅਰ ਫੋਰਸ ਦਾ ਹਿੱਸਾ ਬਣ ਸਕਣ। ਇਸ ਗੇਮ ’ਚ ਏਅਰ ਫੋਰਸ ਦੇ ਮਿਗ ਅਤੇ ਸੁਖੋਈ ਵਰਗੇ ਜਹਾਜ਼ਾਂ ਦਾ ਇਸਤੇਮਾਲ ਹੋਵੇਗਾ। ਯਾਨੀ ਗੇਮ ਖੇਡ ਰਹੇ ਵਿਅਕਤੀ ਨੂੰ ਮਿਗ ਅਤੇ ਸੁਖੋਈ ਜਹਾਜ਼ ਉਡਾਉਣ ਅਤੇ ਉਨ੍ਹਾਂ ਨਾਲ ਹਮਲਾ ਕਰਨ ਦਾ ਐਕਸਪੀਰੀਅੰਸ ਵੀ ਇਸ ਗੇਮ ’ਚ ਮਿਲੇਗਾ।