ਮੋਬਾਇਲ ਬ੍ਰਾਡਬੈਂਡ ਸਪੀਡ ਦੇ ਮਾਮਲੇ ''ਚ 132ਵੇਂ ਨੰਬਰ ''ਤੇ ਭਾਰਤ

05/22/2020 8:12:18 PM

ਗੈਜੇਟ ਡੈਸਕ—ਮੋਬਾਇਲ ਬ੍ਰਾਡਬੈਂਡ ਸਪੀਡ 'ਚ ਭਾਰਤ ਤਿੰਨ ਸਥਾਨ ਖਿਸਕ ਕੇ 132ਵੇਂ ਸਥਾਨ 'ਤੇ ਆ ਗਿਆ ਹੈ। ਇਹ ਅੰਕੜੇ ਅਪ੍ਰੈਲ ਮਹੀਨੇ ਦੇ ਹਨ, ਜੋ Ookla ਦੇ ਸਪੀਡਟੈਸਟ 'ਚ ਸਾਹਮਣੇ ਆਏ ਹਨ। ਅੰਕੜਿਆਂ ਦੀ ਮੰਨੀਏ ਤਾਂ ਅਪ੍ਰੈਲ 'ਚ ਭਾਰਤ ਦੀ ਔਸਤ ਮੋਬਾਇਲ ਬ੍ਰਾਂਡਬੈਂਡ ਡਾਊਨਲੋਡ ਸਪੀਡ 9.81Mbps ਰਹੀ, ਉੱਥੇ ਇਸ ਦੀ ਔਸਤ ਅਪਲੋਡ ਸਪੀਡ 3.98Mbps ਰਹੀ ਹੈ। ਸਪੀਡਟੈਸਟ ਕਰਨ ਵਾਲੀ ਕੰਪਨੀ Ookla ਹਰ ਮਹੀਨੇ ਬ੍ਰਾਡਬੈਂਡ ਸਪੀਡ ਦੇ ਆਧਾਰ 'ਤੇ 139 ਦੇਸ਼ਾਂ ਦੀ ਸੂਚੀ ਬਣਾਉਂਦੀ ਹੈ। ਕੰਪਨੀ ਹਰ ਮਹੀਨੇ ਵੱਡੀ ਗਿਣਤੀ 'ਚ ਟੈਸਟ ਕਰਨ ਤੋਂ ਬਾਅਦ ਇਸ ਦਾ ਡਾਟਾ ਤਿਆਰ ਕਰਦੀ ਹੈ।

ਟਾਪ ਪੰਜ 'ਚ ਰਹੇ ਇਹ ਦੇਸ਼
ਦੁਨੀਆ ਭਰ ਦੀ ਔਸਤ ਮੋਬਾਇਲ ਡਾਊਨਲੋਡ ਸਪੀਡ ਦੀ ਗੱਲ ਕਰੀਏ ਤਾਂ ਅਪ੍ਰੈਲ ਦੇ ਮਹੀਨੇ 'ਚ ਇਹ 30.80 Mbps ਅਤੇ ਅਪਲੋਡ ਸਪੀਡ 10.50Mbps ਰਹੀ ਹੈ। ਸਪੀਡਟੈਸਟ 'ਚ ਦੱਖਣੀ ਕੋਰੀਆ ਨੰਬਰ ਇਕ ਕੰਪਨੀ ਰਹੀ ਹੈ। ਇਥੇ ਦੀ ਮੋਬਾਇਲ ਡਾਊਨਲੋਡ ਸਪੀਡ 88.01 Mbpsਅਤੇ ਮੋਬਾਇਲ ਅਪਲੋਡ ਸਪੀਡ 18.14 Mbps ਰਹੀ। ਉੱਥੇ ਟਾਪ ਪੰਜ 'ਚ ਹੋਰ ਦੇਸ਼ ਕਤਰ, ਚੀਨ,ਯੂ.ਏ.ਈ. ਅਤੇ ਨੀਦਰਲੈਂਡ ਰਹੇ ਹਨ।

ਪਾਕਿਸਤਾਨ ਅਤੇ ਨੇਪਾਲ ਤੋਂ ਵੀ ਪਿਛੇ ਭਾਰਤ
ਸਪੀਡ ਦੇ ਮਾਮਲੇ 'ਚ ਭਾਰਤ ਨੂੰ ਪਾਕਿਸਤਾਨ ਅਤੇ ਨੇਪਾਲ ਵਰਗੇ ਦੇਸ਼ਾਂ ਨੇ ਵੀ ਪਿਛੇ ਛੱਡ ਦਿੱਤਾ। ਜਿਥੇ ਨੇਪਾਲ ਪੰਜ ਸਥਾਨ ਉੱਤੇ ਪਹੁੰਚਦੇ ਹੋਏ 111ਵੇਂ ਸਥਾਨ 'ਤੇ ਰਿਹਾ, ਉੱਥੇ ਪਾਕਿਸਤਾਨ ਨੇ 112ਵਾਂ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਦੋ ਹੋਰ ਗੁਆਂਢੀ ਦੇਸ਼ ਸ਼੍ਰੀਲੰਕਾ ਨੂੰ 115ਵਾਂ ਅਤੇ ਬੰਗਲਾਦੇਸ਼ ਨੂੰ 130ਵਾਂ ਸਥਾਨ ਮਿਲਿਆ ਹੈ। ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਸਿਰਫ ਉਜਬੇਕਿਸਤਾਨ, ਲੀਬੀਆ, ਅਲਜੀਰੀਆ, ਰਵਾਂਡਾ, ਸੁਡਾਨ, ਵੈਨੇਜ਼ੁਏਲਾ ਅਤੇ ਅਫਗਾਨਿਸਤਾਨ ਵਰਗੇ ਦੇਸ਼ ਹੀ ਭਾਰਤ ਤੋਂ ਹੇਠਾਂ ਰਹੇ ਹਨ।

Karan Kumar

This news is Content Editor Karan Kumar