ਸਾਈਬਰ ਹਮਲੇ ਤੇ ਫਿਸ਼ਿੰਗ ਅਟੈਕਸ ਦੇ ਮਾਮਲਿਆਂ ''ਚ ਟਾਪ ਟਾਰਗੇਟ ਦੀ ਲਿਸਟ ''ਚ ਭਾਰਤ

05/26/2018 2:25:18 PM

ਜਲੰਧਰ- ਭਾਰਤ ਉਨ੍ਹਾਂ ਤਿੰਨ ਟਾਪ ਦੇਸ਼ਾਂ ਚੋਂ ਇਕ ਹੈ ਜਿਸ 'ਤੇ ਸਭ ਤੋਂ ਜ਼ਿਆਦਾ ਮਾਲਵੇਅਰ ਅਟੈਕ ਹੁੰਦੇ ਹਨ। RSA ਕਵਾਰਟਰਲੀ ਦੀ 1 ਜਨਵਰੀ ਤੋਂ ਲੈ ਕੇ 31 ਮਾਰਚ 2018 ਦੇ 'ਚ ਦੀ ਫਰਾਡ ਰਿਪੋਰਟ  ਦੇ ਮੁਤਾਬਕ ਸਾਰੇ ਸਾਇਬਰ ਅਟੈਕਸ 'ਚੋਂ 48 ਫ਼ੀਸਦੀ ਮਾਮਲੇ ਫਿਸ਼ਿੰਗ ਦੇ ਸਨ। ਫਰਾਡ ਅਟੈਕ ਅਤੇ ਯਜ਼ਰਸ ਦੇ ਨਾਲ ਹੋਣ ਵਾਲੇ ਫਰਾਡ ਦੀ ਰਿਪੋਰਟ ਮੁਤਾਬਕ ਕਨਾਡਾ, ਯੂ.ਐੱਸ., ਭਾਰਤ ਅਤੇ ਬ੍ਰਾਜੀਲ ਅਜਿਹੇ ਦੇਸ਼ ਹਨ ਜੋ ਇਸ ਤਰ੍ਹਾਂ ਦੇ ਅਟੈਕਸ ਦੇ ਟਾਪ ਟਾਰਗੇਟ ਰਹੇ।

ਇਹ ਦੇਸ਼ ਵੀ ਹਨ ਇਸ ਲਿਸਟ 'ਚ
ਫਿਸ਼ਿੰਗ ਟਾਰਗੇਟ ਦੇਸ਼ਾਂ 'ਚ ਬ੍ਰਾਜੀਲ ਚੌਥੇ ਸਥਾਨ 'ਤੇ ਹੈ, ਨੀਦਰਲੈਂਡ (5th), ਕੋਲੰਬੀਆ (6th), ਸਪੇਨ (7th), ਮੈਕਸਿਕੋ (8t), ਜਰਮਨੀ  ( 9th) ਅਤੇ ਸਾਊਥ ਅਫਰੀਕਾ  (10th) ਥਾਂ 'ਤੇ ਹੈ ।  ਰਿਪੋਰਟ ਮੁਤਾਬਕ ਯੂਜ਼ਰਸ ਤੋਂ ਹੋਣ ਵਾਲੇ ਫਰਾਡ ਮੋਬਾਇਲ ਰਾਹੀਂ ਜ਼ਿਆਦਾ ਹੁੰਦੇ ਹਨ। 65 ਫ਼ੀਸਦੀ ਫਰਾਡ ਟਰਾਂਜੈਕਸ਼ਨਸ ਨੇ ਮੋਬਾਇਲ ਐਪ ਜਾਂ ਬਰਾਊਜ਼ਰ ਦਾ ਇਸਤੇਮਾਲ ਕੀਤਾ ਹੈ। ਰਿਪੋਰਟ 'ਚ ਅਗੇ ਦੱਸਿਆ ਗਿਆ ਦੀ ਇਸ ਤਰ੍ਹਾਂ ਦੇ ਅਟੈਕਸ ਦੀ ਲਿਸਟ 'ਚ ਟਾਪ ਦੇਸ਼ਾਂ 'ਚ ਯੂ. ਐੱਸ ਹੈ। ਇਸ ਤੋਂ ਬਾਅਦ ਰੂਸ ਦੂੱਜੇ ਥਾਂ 'ਤੇ ਅਤੇ ਉਸ ਤੋਂ ਬਾਅਦ ਭਾਰਤ ਤੀਸਰੀ ਥਾਂ 'ਤੇ ਹੈ। 
ਇੰਝ ਬਚੋ ਫਿਸ਼ਿੰਗ ਅਟੈਕ ਤੋਂ

ਅਨਜਾਣੇ ਲਿੰਕ 'ਤੇ ਨਾ ਕਰੋ ਕਲਿਕ:
ਫਿਸ਼ਿੰਗ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਅਨਜਾਣੇ ਲਿੰਕ 'ਤੇ ਕਲਿਕ ਨਾ ਕਰੋ। ਪਰ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਲਿੰਕਸ 'ਤੇ ਕਲਿਕ ਨਾ ਕਰਕੇ ਬਚ ਜਰੂਰ ਸਕਦੇ ਹੋ। 

ਐਂਟੀ ਵਾਇਰਸ ਹੈ ਜਰੂਰੀ : ਕਿਸੇ ਵੀ ਕੰਪਿਊਟਰ ਜਾਂ ਸਮਾਰਟਫੋਨ 'ਚ ਐਂਟੀ ਵਾਇਰਸ ਹੋਣਾ ਬੇਹੱਦ ਜਰੂਰੀ ਹੈ। ਐਂਟੀ ਵਾਇਰਸ ਕਿਸੇ ਵੀ ਖਤਰਨਾਕ ਵਾਇਰਸ ਤੋਂ ਬਚਣ 'ਚ ਤੁਹਾਡੀ ਮਦਦ ਕਰਦਾ ਹੈ। ਐਂਟੀ ਵਾਇਰਸ ਸੌਖਾ ਤੋਂ ਪਹਿਚਾਣ ਲੈਂਦਾ ਹੈ ਦੀ ਤੁਹਾਡੀ ਡਿਵਾਇਸ 'ਚ ਕਿਹੜਾ ਵਾਇਰਸ ਹੈ।

ਡਾਟਾ ਦਾ ਬੈਕਅਪ ਰੱਖੋ : ਕਿਸੇ ਵੀ ਸਾਇਬਰ ਅਟੈਕ ਤੋਂ ਸਭ ਤੋਂ ਵੱਡਾ ਖ਼ਤਰਾ ਡਾਟਾ ਜਾਂ ਤੁਹਾਡੀ ਨਿੱਜੀ ਜਾਣਕਾਰੀ 'ਤੇ ਹੁੰਦਾ ਹੈ। ਯੂਜ਼ਰ ਦਾ ਪਰਸਨਲ ਡਾਟਾ, ਫੋਟੋਜ਼, ਡਾਕਿਊਮੇਂਟਸ ਆਦਿ ਸਾਰੇ 'ਤੇ ਅਟੈਕ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਡਾਟਾ ਦਾ ਪੂਰਾ ਬੈਕਅਪ ਰੱਖੋ। ਇਹ ਵੀ ਖਿਆਲ ਰੱਖੋ ਕੀ ਇਹ ਬੈਕਅਪ ਤੁਸੀਂ ਇੰਟਰਨੈੱਟ ਦਾ ਇਸਤੇਮਾਲ ਕਰਕੇ ਤਾਂ ਨਹੀਂ ਕੀਤਾ ਹੈ। ਕੋਸ਼ਿਸ਼ ਕਰੋ ਕਿ ਬੈਕਅਪ ਕਿਸੇ ਹਾਰਡ ਡਰਾਈਵ 'ਚ ਰੱਖ ਲਵੋ।