ਸਪੈਮ ਕਾਲਸ ਦੇ ਮਾਮਲੇ ''ਚ ਭਾਰਤ ਪਹਿਲੇ ਨੰਬਰ ''ਤੇ

07/17/2017 11:33:50 AM

ਜਲੰਧਰ- ਹਾਲ ਹੀ 'ਚ ਕੀਤੀ ਗਈ ਇਕ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਸਪੈਮ ਕਾਲਸ ਭਾਰਤੀਆਂ ਕੋਲ ਆਉਂਦੇ ਹਨ। ਟਰੂ ਕਾਲਰ ਐਪ ਅਨੁਸਾਰ ਭਾਰਤੀ ਸਮਾਰਟਫੋਨ ਯੂਜ਼ਰਜ਼ ਨੂੰ ਹਰ ਮਹੀਨੇ ਔਸਤਨ 22 ਸਪੈਮ ਕਾਲਸ ਆਉਂਦੇ ਹਨ। ਅਮਰੀਕਾ ਅਤੇ ਬ੍ਰਾਜ਼ੀਲ ਇਸ ਮਾਮਲੇ 'ਚ ਦੂਸਰੇ ਨੰਬਰ 'ਤੇ ਹਨ। ਇਨ੍ਹਾਂ ਦੇਸ਼ਾਂ 'ਚ ਯੂਜ਼ਰਜ਼ ਨੂੰ ਹਰ ਮਹੀਨੇ ਔਸਤਨ ਵੀ ਸਪੈਮ ਕਾਲ ਆਉਂਦੇ ਹਨ। ਇਹ ਸਰਵੇ 20 ਦੇਸ਼ਾਂ 'ਚ ਕੀਤਾ ਗਿਆ ਹੈ। ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ 'ਚ ਇਨ੍ਹਾਂ ਸਪੈਮ ਕਾਲਸ 'ਚ 50 ਫੀਸਦੀ ਤੋਂ ਜ਼ਿਆਦਾ ਕਾਲਸ ਟੈਲੀਕਾਮ ਕੰਪਨੀਆਂ ਵੱਲੋਂ ਕੀਤੇ ਜਾਂਦੇ ਹਨ। ਟੈਲੀਕਾਮ ਕੰਪਨੀਆਂ ਹਮੇਸ਼ਾ ਆਪਣੇ ਫ੍ਰੀ ਕਾਲਸ, ਫ੍ਰੀ ਡਾਟਾ ਵਰਗੇ ਸਪੈਸ਼ਲ ਆਫਰਸ ਦੀ ਜਾਣਕਾਰੀ ਦੇਣ ਲਈ ਕਸਟਰਮਜ਼ ਨੂੰ ਕਾਲ ਕਰਦੀਆਂ ਹਨ। 
ਉਥੇ 20 ਫੀਸਦੀ ਗੈਰ-ਲੋੜੀਂਦੀਆਂ ਕਾਲਾਂ ਪ੍ਰੇਸ਼ਾਨ ਕਰਨ, ਪਰੈਂਕ ਆਦਿ ਲਈ ਆਉਂਦੀਆਂ ਹਨ। ਬਾਕੀ ਬਚੇ ਹੋਏ ਸਪੈਮ ਕਾਲਸ 'ਚ 13 ਫੀਸਦੀ ਟੈਲੀਮਾਰਕੀਟਿੰਗ, 3 ਫੀਸਦੀ ਫਾਈਨਾਂਸ਼ੀਅਲ ਸਰਵਿਸ ਅਤੇ ਇੰਸ਼ੋਰੈਂਸ ਆਦਿ ਦੇ ਆਉਂਦੇ ਹਨ। ਇਹ ਹਾਲ ਉਦੋਂ ਦਾ ਹੈ ਜਦ ਟਰਾਈ ਨੇ ਅਣਚਾਹੇ ਕਾਲਸ ਤੋਂ ਬਚਣ ਲਈ ਡੂ ਨਾਟ ਡਿਸਟਰਬ (ਡੀ. ਐੱਨ. ਡੀ.) ਦੀ ਸਹੂਲਤ ਦੇ ਰੱਖੀ ਹੈ। ਹਾਲਾਂਕਿ ਇਸ ਮਾਮਲੇ 'ਚ ਵੀ ਹਾਲ ਜ਼ਿਆਦਾ ਬਿਹਤਰ ਨਹੀਂ ਹੈ। ਅਮਰੀਕਾ 'ਚ ਪਿਛਲੇ ਦੋ ਮਹੀਨਿਆਂ 'ਚ ਸਪੈਮ ਕਾਲਸ ਦੇ ਮਾਮਲੇ 'ਚ 20 ਫੀਸਦੀ ਵਾਧਾ ਹੋਇਆ ਹੈ। ਬ੍ਰਾਜ਼ੀਲ 'ਚ ਆਉਣ ਵਾਲੇ ਸਪੈਮ ਕਾਲਸ 'ਚ ਸਭ ਤੋਂ ਜ਼ਿਆਦਾ 33 ਫੀਸਦੀ ਟੈਲੀਕਾਮ ਆਪ੍ਰੇਟਸ ਦੇ ਹੁੰਦੇ ਹਨ। ਉਥੇ 2 ਨੰਬਰ 'ਤੇ ਕਰਜ਼ ਆਦਿ ਦੀ ਕੁਲੈਕਸ਼ਨ ਲਈ ਆਉਣ ਵਾਲੇ ਕਾਲਸ ਹਨ। ਟਰੂ ਕਾਲਰ ਦੇ ਇਸ ਸਮੇਂ ਦੁਨੀਆ ਭਰ 'ਚ 25 ਕਰੋੜ ਯੂਜ਼ਰਜ਼ ਹਨ।