ਫ੍ਰੈਕਚਰ ਨੂੰ ਘੱਟ ਸਮੇਂ ''ਚ ਸੁਰੱਖਿਅਤ ਢੰਗ ਨਾਲ ਠੀਕ ਕਰੇਗੀ ਇਹ ਇੰਜੈਕਟੇਬਲ ਦਵਾਈ

02/24/2018 11:03:41 AM

ਜਲੰਧਰ : ਸਰੀਰ ਵਿਚ ਹੱਡੀ ਟੁੱਟਣ 'ਤੇ ਉਸ ਨੂੰ ਠੀਕ ਹੋਣ 'ਚ ਕਈ ਹਫਤੇ ਜਾਂ ਮਹੀਨੇ ਲੱਗ ਜਾਂਦੇ ਹਨ। ਅਜਿਹੀ ਹਾਲਤ ਵਿਚ ਘੱਟ ਸਮੇਂ 'ਚ ਬਿਨਾਂ ਸਾਈਡ ਇਫੈਕਟ ਦੇ ਹੱਡੀ ਨੂੰ ਜੋੜਨ ਅਤੇ ਉਸ ਨੂੰ ਠੀਕ ਕਰਨ ਲਈ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜੋ ਇੰਜੈਕਸ਼ਨ ਰਾਹੀਂ ਟੁੱਟੀ ਹੋਈ ਹੱਡੀ ਵਾਲੇ ਹਿੱਸੇ ਵਿਚ ਪਹੁੰਚਾਈ ਜਾਵੇਗੀ ਅਤੇ ਬਹੁਤ ਘੱਟ ਸਮੇਂ ਵਿਚ ਹੱਡੀ ਨੂੰ ਠੀਕ ਕਰਨ 'ਚ ਮਦਦ ਕਰੇਗੀ। ਇਸ ਦਵਾਈ ਨੂੰ ਅਮਰੀਕੀ ਰਾਜ ਇੰਡੀਆਨਾ ਦੀ ਪਰਡਿਊ ਯੂਨੀਵਰਸਿਟੀ ਨੇ ਵਿਕਸਿਤ ਕੀਤਾ ਹੈ। ਖੋਜੀਆਂ ਨੇ ਇਸ ਨੂੰ ਇੰਜੈਕਟੇਬਲ ਡਰੱਗ ਦੱਸਿਆ ਹੈ ਭਾਵ ਇਸ ਨੂੰ ਸਿਰਫ ਇਜੈਕਸ਼ਨ ਰਾਹੀਂ ਹੀ ਸਰੀਰ ਦੇ ਅੰਦਰ ਪਹੁੰਚਾਇਆ ਜਾ ਸਕਦਾ ਹੈ ਪਰ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਸਰੀਰ ਦੇ ਬਾਕੀ ਅੰਗਾਂ 'ਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਅਤੇ ਇਸ ਨਾਲ ਇਲਾਜ ਪ੍ਰਕਿਰਿਆ ਵਿਚ ਕਾਫੀ ਤੇਜ਼ੀ ਆਏਗੀ।

ਸਿਰਫ ਫ੍ਰੈਕਚਰ ਵਾਲੇ ਹਿੱਸੇ 'ਤੇ ਕਰੇਗੀ ਕੰਮ
ਇਸ ਤਕਨੀਕ ਨੂੰ ਡਾਕਟਰਾਂ ਤੱਕ ਪਹੁੰਚਾਉਣ ਲਈ ਨੋਵੋਸਟੀਓ ਨਾਂ ਦਾ ਗਰੁੱਪ ਬਣਾਇਆ ਗਿਆ ਹੈ। ਇਸ ਗਰੁੱਪ ਦੇ ਮੋਢੀ ਸਟੀਵਰਟ ਲੋ ਨੇ ਦੱਸਿਆ ਹੈ ਕਿ ਜਦੋਂ ਇਸ ਦਵਾਈ ਨੂੰ ਸਰੀਰ ਦੇ ਅੰਦਰ ਪਹੁੰਚਾਇਆ ਜਾਂਦਾ ਹੈ ਤਾਂ ਇਹ ਪੂਰੇ ਸਰੀਰ ਵਿਚ ਫੈਲ ਜਾਂਦੀ ਹੈ ਪਰ ਇਹ ਸਿਰਫ ਫ੍ਰੈਕਚਰ ਵਾਲੇ ਹਿੱਸੇ 'ਤੇ ਕੰਮ ਕਰਦੀ ਹੈ। ਇਸ ਦਵਾਈ ਦੇ ਇਸੇ ਗੁਣ ਕਾਰਨ ਇਹ ਰੋਗੀ ਨੂੰ ਕਿਸੇ ਵੀ ਤਰ੍ਹਾਂ ਦੇ ਸਾਈਡ ਇਫੈਕਟ ਤੋਂ ਬਚਾਏਗੀ ਅਤੇ ਹੱਡੀ ਨੂੰ ਘੱਟ ਸਮੇਂ ਵਿਚ ਠੀਕ ਕਰਨ 'ਚ ਮਦਦ ਕਰੇਗੀ।

ਐਥਲੀਟਸ ਨੂੰ ਹੋਵੇਗਾ ਇਸ ਦਵਾਈ ਦਾ ਮਿਲੇਗਾ ਫਾਇਦਾ
ਇਲਾਜ ਦੀ ਇਸ ਨਵੀਂ ਤਕਨੀਕ ਨਾਲ ਐਥਲੀਟਸ ਨੂੰ ਵੀ ਫਾਇਦਾ ਮਿਲੇਗਾ ਕਿਉਂਕਿ ਹੱਡੀ ਆਦਿ ਦੇ ਟੁੱਟਣ 'ਤੇ ਉਹ ਇਸ ਦਵਾਈ ਨਾਲ ਜਿੰਨੀ ਜਲਦੀ ਹੋ ਸਕੇ, ਠੀਕ ਹੋ ਕੇ ਫੀਲਡ 'ਤੇ ਵਾਪਸ ਆ ਸਕਣਗੇ। ਸਟੀਵਰਟ ਲੋ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸਭ ਤੋਂ ਜ਼ਿਆਦਾ ਸੀਨੀਅਰ ਸਿਟੀਜ਼ਨਸ ਦਾ ਇਲਾਜ ਇਸ ਦਵਾਈ ਨਾਲ ਕਰਨ ਵਾਲੀ ਹੈ। ਉਨ੍ਹਾਂ ਦੀ ਯੋਜਨਾ ਹੈ ਕਿ ਜ਼ਿਆਦਾ ਉਮਰ ਦੇ ਲੋਕਾਂ ਦੇ ਹਿੱਪ ਕ੍ਰੈਕਰ (ਚੂਲਾ) ਨੂੰ ਠੀਕ ਕਰਨ ਲਈ ਵੀ ਇਹ ਦਵਾਈ ਕਾਫੀ ਕੰਮ ਆਏਗੀ। ਉਨ੍ਹਾਂ ਦਾ ਟੀਚਾ ਹੈ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵਾਲੇ ਰੋਗੀਆਂ ਨੂੰ ਆਉਣ ਵਾਲੇ ਸਮੇਂ ਵਿਚ ਬਿਹਤਰ ਹੱਲ ਮਿਲ ਸਕਣ। ਫਿਲਹਾਲ ਇਸ ਦਵਾਈ ਨੂੰ ਆਰਟੀਫੀਸ਼ੀਅਲ ਰੂਪ 'ਚ ਮੁਹੱਈਆ ਨਹੀਂ ਕਰਵਾਇਆ ਗਿਆ ਅਤੇ ਅਜੇ ਇਸ 'ਤੇ ਕਲਿਨੀਕਲ ਟ੍ਰਾਇਲ ਚੱਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਇਹ ਦਵਾਈ ਕੀਤੇ ਗਏ ਦਾਅਵੇ ਅਨੁਸਾਰ ਸੁਰੱਖਿਅਤ ਢੰਗ ਨਾਲ ਕੰਮ ਕਰੇਗੀ ਤਾਂ ਇਸ ਨੂੰ ਕੁਝ ਸਮੇਂ ਬਾਅਦ ਮੁਹੱਈਆ ਕਰਵਾਇਆ ਜਾਵੇਗਾ।

ਸੀਨੀਅਰ ਸਿਟੀਜ਼ਨਸ ਲਈ ਖਾਸ ਤੌਰ 'ਤੇ ਬਣਾਈ ਗਈ ਹੈ ਇਹ ਦਵਾਈ
ਇਹ ਦਵਾਈ ਖਾਸ ਤੌਰ 'ਤੇ ਸੀਨੀਅਰ ਸਿਟੀਜ਼ਨਸ ਲਈ ਬਣਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬਜ਼ੁਰਗ ਵਿਅਕਤੀ ਦੇ ਸਰੀਰ ਵਿਚ ਹੱਡੀ ਟੁੱਟਣ 'ਤੇ ਜਲਦੀ ਠੀਕ ਕਰ ਦੇਵੇਗੀ ਅਤੇ ਖਤਰੇ ਤੋਂ ਬਾਹਰ ਨਿਕਲਣ ਵਿਚ ਵੀ ਮਦਦ ਕਰੇਗੀ।


Related News