2020 ’ਚ ਆਉਣ ਵਾਲੇ ਆਈਫੋਨ ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ

01/24/2019 3:38:47 PM

ਗੈਜੇਟ ਡੈਸਕ– ਐਪਲ ਦੇ 2020 ’ਚ ਆਉਣ ਵਾਲੇ ਆਈਫੋਨ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਵਾਲ ਸਟਰੀਟ ਜਨਰਲ ਦੀ ਰਿਪੋਰਟ ਮੁਤਾਬਕ, ਐਪਲ ਅਗਲੇ ਸਾਲ ਤੋਂ ਆਪਣੇ ਫੋਨ ’ਚ OLED ਪੈਨਲ ਦਾ ਇਸਤੇਮਾਲ ਕਰੇਗੀ। ਇਸ ਪੈਨਲ ਨਾਲ ਆਈਫੋਨ ਦੇ ਫੀਚਰਜ਼ ’ਚ ਪੂਰੀ ਤਰ੍ਹਾਂ ਬਦਲਾਅ ਆ ਜਾਵੇਗਾ ਅਤੇ ਯੂਜ਼ਰਜ਼ ਨੂੰ ਬਿਹਤਰੀਨ ਕੁਆਲਿਟੀ ਦੇ ਨਾਲ ਹਾਈ ਰੈਜ਼ੋਲਿਊਸ਼ਨ ਵਾਲੇ ਕੰਟੈਂਟ ਨੂੰ ਦੇਖਣ ਅਤੇ ਗੇਮ ਖੇਡਣ ਦਾ ਨਵਾਂ ਹੀ ਐਕਸਪੀਰੀਅੰਸ ਮਿਲੇਗਾ। ਇਸ ਤੋਂ ਇਲਾਵਾ OLED ਪੈਨਲ ਵਾਲੇ ਫੋਨ ’ਚ ਯੂਜ਼ਰਜ਼ ਨੂੰ ਆਊਟਸਾਈਡ ਵਿਜ਼ੀਬਿਲਟੀ ਵੀ ਬਿਹਤਰੀਨ ਮਿਲੇਗੀ।

ਡਿਜ਼ਾਈਨ ’ਚ ਹੋਵੇਗਾ ਬਦਲਾਅ
ਜਾਣਕਾਰੀ ਮੁਤਾਬਕ, ਐਪਲ LCD ਮਾਡਲ ਦਾ ਪ੍ਰਾਡਕਸ਼ਨ ਪੂਰੀ ਤਰ੍ਹਾਂ ਬੰਦ ਕਰ ਸਕਦੀ ਹੈ। ਅਜਿਹਾ ਹੋਣ ’ਤੇ ਉਸ ਦੇ ਆਈਫੋਨ XR ਦਾ ਸਕਸੈਸਰ ਜੋ ਇਸ ਸਾਲ ਲਾਂਚ ਹੋਣਾ ਹੈ, LCD ਸਕਰੀਨ ਵਾਲਾ ਆਖਰੀ ਫੋਨ ਹੋਵੇਗਾ। OLED ਪੈਨਲ ਨੂੰ ਲਿਆਉਣ ਨਾਲ ਐਪਲ ਨੂੰ ਡਿਜ਼ਾਈਨ ’ਚ ਨਵਾਂ ਐਕਸਪੈਰੀਮੈਂਟ ਕਰਨ ਦਾ ਮੌਕਾ ਮਿਲੇਗਾ। ਉਂਝ ਵੀ ਐੱਲ.ਸੀ.ਡੀ. ਪੈਨਲ ਹੌਲੀ-ਹੌਲੀ ਪੁਰਾਣੇ ਪੈਂਦੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸਟੈਂਡਅਲੋਨ ਬੈਕਲਾਈਟ ਦੀ ਲੋੜ ਹੁੰਦੀ ਹੈ। ਉਥੇ ਹੀ ਓ.ਐੱਲ.ਈ.ਡੀ. ਪੈਨਲ ’ਚ ਡਿਵਾਈਸ ਦੇ ਡਿਜ਼ਾਈਨ ਨੂੰ ਲੈ ਕੇ ਜ਼ਿਆਦਾ ਬਦਲਾਅ ਕਰਨਾ ਜ਼ਿਆਦਾ ਆਸਾਨ ਹੁੰਦਾ ਹੈ। 

ਐਂਡਰਾਇਡ ਫੋਨ ’ਚ ਵੀ ਆਏਗਾ ਨਵਾਂ ਪੈਨਲ
ਐਪਲ ਦੁਆਰਾ ਪੂਰੀ ਤਰ੍ਹਾਂ ਓ.ਐੱਲ.ਈ.ਡੀ. ਪੈਨਲ ਦਾ ਇਸਤੇਮਾਲ ਕਰਨ ਨਾਲ ਐਂਡਰਾਇਡ ਸਮਾਰਟਫੋਨ ਨਿਰਮਾਤਾ ਵੀ ਘੱਟੋ-ਘੱਟ ਆਪਣੇ ਕੁਝ ਫੋਨਜ਼ ’ਚ ਇਸ ਨੂੰ ਸ਼ੁਰੂ ਕਰ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਪੈਨਲ ਨਿਰਮਾਤਾਵਾਂ ਨੂੰ ਕੁਝ ਸਮੱਸਿਆ ਹੋ ਸਕਦੀ ਹੈ ਕਿਉਂਕਿ ਜਪਾਨ ’ਚ ਪੈਨਲ ਨਿਰਮਾਤਾ ਅਜੇ ਪੂਰੀ ਤਰ੍ਹਾਂ ਐਪਲ ਨੂੰ ਐੱਲ.ਸੀ.ਡੀ. ਪੈਨਲ ਦੀ ਸਪਲਾਈ ’ਤੇ ਨਿਰਭਰ ਹਨ ਪਰ ਇਸ ਨਾਲ ਓ.ਐੱਲ.ਈ.ਡੀ. ਪੈਨਲ ਨਿਰਮਾਤਾਵਾਂ ਨੂੰ ਯਕੀਨੀ ਤੌਰ ’ਤੇ ਫਾਇਦਾ ਹੋਵੇਗਾ। ਕਿਉਂਕਿ ਅਗਲੇ ਸਾਲ ਤੋਂ ਆਈਫੋਨ ਦੀ ਸਕਰੀਨ ਟੈਕਨਾਲੋਜੀ ’ਚ ਪੂਰੀ ਤਰ੍ਹਾਂ ਬਦਲਾਅ ਹੋਣ ਜਾ ਰਿਹਾ ਹੈ।