ਕਾਰ ਚਲਾਉਣੀ ਸਿੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

02/20/2017 11:50:39 AM

ਜਲੰਧਰ- ਸੁਰੱਖਿਆ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਭਾਰਤ ਦੀਆਂ ਸੜਕਾਂ ਜ਼ਿਆਦਾ ਸੁਰੱਖਿਅਤ ਨਹੀਂ ਹਨ। ਹਰ ਸਾਲ ਲੱਖਾਂ ਦੀ ਗਿਣਤੀ ''ਚ ਲੋਕ ਸੜਕ ਹਾਦਸਿਆਂ ''ਚ ਆਪਣੀ ਜਾਨ ਗੁਆ ਬੈਠਦੇ ਹਨ। ਇਨ੍ਹਾਂ ਹਾਦਸਿਆਂ ਦਾ ਇਕ ਵੱਡਾ ਕਾਰਨ ਸਹੀ ਡਰਾਈਵਿੰਗ ਟ੍ਰੇਨਿੰਗ ਨਾ ਮਿਲਣਾ ਵੀ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕਾਰ ਚਲਾਉਣੀ ਸਿੱਖਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਧਿਆਨ ''ਚ ਰੱਖ ਕੇ ਤੁਸੀਂ ਸੁਰੱਖਿਅਤ ਢੰਗ ਨਾਲ ਕਾਰ ਚਲਾ ਸਕੋਗੇ। 
 
ਡਰਾਈਵਿੰਗ ਸਕੂਲ ਤੋਂ ਲਓ ਕਾਰ ਚਲਾਉਣ ਦੀ ਟ੍ਰੇਨਿੰਗ-
ਜ਼ਿਆਦਾਤਰ ਲੋਕ ਕਾਰ ਸਿੱਖਣ ਲਈ ਕਿਸੇ ਦੋਸਤ, ਰਿਸ਼ਤੇਦਾਰ ਜਾਂ ਗੁਆਂਢੀ ਦੀ ਮਦਦ ਲੈਣਾ ਸ਼ੁਰੂ ਕਰ ਦਿੰਦੇ ਹਨ ਪਰ ਇਹ ਸਹੀ ਨਹੀਂ ਹੈ। ਸਹੀ ਢੰਗ ਨਾਲ ਡਰਾਈਵਿੰਗ ਸਿੱਖਣ ਲਈ ਕਿਸੇ ਚੰਗੇ ਮੋਟਰ ਡਰਾਈਵਿੰਗ ਸਕੂਲ ਨੂੰ ਚੁਣਨਾ ਜ਼ਰੂਰੀ ਹੈ। ਡਰਾਈਵਿੰਗ ਸਕੂਲ ''ਚ ਤੁਹਾਨੂੰ ਚੰਗੇ ਅਤੇ ਬਿਹਤਰ ਢੰਗ ਨਾਲ ਕਾਰ ਚਲਾਉਣੀ ਸਿਖਾਈ ਜਾਏਗੀ ਜਿਸ ਨਾਲ ਹਾਦਸਾ ਹੋਣ ਦਾ ਖਤਰਾ ਵੀ ਘੱਟ ਹੋਵੇਗਾ। ਇਸ ਤੋਂ ਇਲਾਵਾ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਟ੍ਰੇਨਰ ਕੋਲ ਪ੍ਰੋਫੈਸ਼ਨਲ ਡਰਾਈਵਰ ਟ੍ਰੇਨਿੰਗ ਇੰਸਟ੍ਰਕਟਰ ਦਾ ਲਾਈਸੈਂਸ ਹੈ ਵੀ ਜਾਂ ਨਹੀਂ। 
 
ਸਹੀ ਡਰਾਈਵਿੰਗ ਕੋਰਸ-
ਸਹੀ ਡਰਾਈਵਿੰਗ ਕੋਰਸ ਨੂੰ ਵੀ ਚੁਣਨਾ ਕਾਫੀ ਅਹਿਮ ਹੈ। ਕਾਰ, ਕਮਰਸ਼ਲ ਵਾਹਨ, ਐੱਸ.ਯੂ.ਵੀ. ਹਰ ਤਰ੍ਹਾਂ ਦੀ ਗੱਡੀ ਚਲਾਉਣ ਲਈ ਵੱਖ ਤਰ੍ਹਾਂ ਦੇ ਡਰਾਈਵਿੰਗ ਕੋਰਸ ਦੀ ਲੋੜ ਪੈਂਦੀ ਹੈ। ਇਸ ਲਈ ਇਕ ਹੀ ਕਾਰ ਸਿੱਖ ਕੇ ਹਰ ਤਰ੍ਹਾਂ ਦੀਆਂ ਗੱਡੀਆਂ ਨਹੀਂ ਚਲਾਉਣੀਆਂ ਚਾਹੀਦੀਆਂ।
 
ਟ੍ਰੈਫਿਕ ਨਿਸ਼ਾਨਾਂ ਦੀ ਪੂਰੀ ਜਾਣਕਾਰੀ ਰੱਖੋ-
ਸੜਕ ''ਤੇ ਕਾਰ ਚਲਾਉਣ ਲਈ ਆਵਾਜਾਈ ਅਤੇ ਸੁਰੱਖਿਆ ਸੰਬੰਧੀ ਕਈ ਨਿਸ਼ਾਨ ਅਤੇ ਨਿਯਮ ਬਣਾਏ ਗਏ ਹਨ। ਸੜਕ ''ਤੇ ਹਰ ਨਿਸ਼ਾਨ ਅਤੇ ਰੰਗ ਦਾ ਵੱਖ-ਵੱਖ ਮਤਲਬ ਹੁੰਦਾ ਹੈ। ਗੱਡੀ ਚਲਾਉਣ ਵਾਲੇ ਨੂੰ ਇਨ੍ਹਾਂ ਨਿਸ਼ਾਨਾਂ ਅਤੇ ਨਿਯਮਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਜਾਣਕਾਰੀ ਕਾਰ ਚਾਲਕ ਨੂੰ ਸੜਕ ''ਤੇ ਸੁਰੱਖਿਅਤ ਢੰਗ ਨਾਲ ਕਾਰ ਚਲਾਉਣ ''ਚ ਮਦਦ ਕਰੇਗੀ। 
 
ਐਮਰਜੈਂਸੀ ਟਿਪਸ-
ਕਾਰ ਚਾਲਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੜਕ ''ਤੇ ਹਾਦਸਾ ਜਾਂ ਐਮਰਜੈਂਸੀ ਦੀ ਹਾਲਤ ''ਚ ਕੀ ਕਰਨਾ ਚਾਹੀਦਾ ਹੈ। ਜਿਵੇਂ ਕਿ ਕਾਰ ਦਾ ਟਾਇਰ ਫੱਟ ਜਾਣ ਜਾਂ ਗੱਡੀ ''ਚ ਅੱਗ ਲੱਗਣ ''ਤੇ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ, ਇਹ ਸਭ ਕਾਰ ਚਾਲਕ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ। ਕਿਸੇ ਵੀ ਚੰਗੇ ਡਰਾਈਵਿੰਗ ਸਕੂਲ ''ਚ ਇਹ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ। ਇਸ ਲਈ ਡਰਾਈਵਿੰਗ ਸਕੂਲ ਤੋਂ ਕੋਚਿੰਗ ਲੈਣਾ ਤੁਹਾਡੇ ਲਈ ਸੁਰੱਖਿਅਤ ਢੰਗ ਨਾਲ ਕਾਰ ਡਰਾਈਵ ਕਰਨ ''ਚ ਮਦਦਗਾਰ ਸਾਬਤ ਹੋਵੇਗਾ।