ਕੰਪਿਊਟਰ ਖਰੀਦਣਾ ਹੈ ਤਾਂ ਜਾਣੋ ਕਿਹੜਾ ਪ੍ਰੋਸੈਸਰ ਤੁਹਾਡੇ ਲਈ ਰਹੇਗਾ ਸਹੀ

06/30/2016 5:42:50 PM

ਜਲੰਧਰ— ਨਵਾਂ ਕੰਪਿਊਟਰ ਖਰੀਦਣ ਦਾ ਖਿਆਲ ਦਿਮਾਗ ''ਚ ਆਉਂਦੇ ਹੀ ਤੁਸੀਂ ਉਸ ਦੇ ਰੈਮ, ਰੋਮ, ਹਾਰਡ ਡਿਸਕ ਅਤੇ ਸਕ੍ਰੀਨ ਤੋਂ ਇਲਾਵਾ ਮਦਰਬੋਰਡ, ਚਿਪਸੈੱਟ ਅਤੇ ਪ੍ਰੋਸੈਸਰ ਬਾਰੇ ਸੋਚਣ ਲੱਗਦੇ ਹੋ। ਪਰ ਉਹੀ ਕੰਪਿਊਟਰ ਖਰੀਦਣਾ ਚਾਹੀਦਾ ਹੈ ਜੋ ਤੁਹਾਡੀਆਂ ਜ਼ਰੂਰਤਾਂ ''ਤੇ ਸਹੀ ਉਤਰੇ। ਅੱਜ ਅਸੀਂ ਤੁਹਾਨੂੰ ਇੰਟੈਲ ਆਈ3, ਆਈ5 ਅਤੇ ਆਈ7 ''ਚ ਅੰਤਰ ਬਾਰੇ ਵਿਸਤਾਰ ਨਾਲ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਨੂੰ ਕੰਪਿਊਟਰ ਖਰੀਦਣ ''ਚ ਮਦਦ ਮਿਲੇਗੀ। 
ਇੰਟੈਲ-
ਪ੍ਰੋਸੈਸਰ ਬਾਰੇ ਜਾਣਨ ਤੋਂ ਪਹਿਲਾਂ ਇੰਟੈਲ ਬਾਰੇ ਜਾਣਨਾ ਜ਼ਰੂਰੀ ਹੈ। ਇੰਟੈਲ ਦੁਨੀਆ ਦੀ ਸਭ ਤੋਂ ਵੱਡੀ ਸੈਮੀਕੰਡਕਟਰ ਕੰਪਨੀ ਹੈ। ਇੰਟੈਲ ਨੇ ਹੀ ਸਭ ਤੋਂ ਪਹਿਲਾਂ ਮਾਈਕ੍ਰੋਪ੍ਰੋਸੈਸਰ ਬਣਾਉਣਾ ਸ਼ੁਰੂ ਕੀਤਾ ਸੀ ਅਤੇ ਅੱਜ ਜ਼ਿਆਦਾਤਰ ਕੰਪਨੀਆਂ ਕੰਪਿਊਟਰਾਂ ''ਚ ਇੰਟੈਲ ਦੀ ਚਿੱਪ ਦੀ ਹੀ ਵਰਤੋਂ ਕਰਦੀਆਂ ਹਨ। ਇੰਟੈਲ ਵੱਲੋਂ ਹੁਣ ਤੱਕ ਕਈ ਪ੍ਰੋਸੈਸਰ ਬਾਜ਼ਾਰ ''ਚ ਉਤਾਰੇ ਗਏ ਹਨ ਜਿਨ੍ਹਾਂ ''ਚ ਫਿਲਹਾਲ ਕੋਰ ਆਈ3, ਕੋਰ ਆਈ5 ਅਤੇ ਕੋਰ ਆਈ7 ਲੋਕਪ੍ਰਿਅ ਹਨ। 
ਇੰਟੈਲ ਕੋਰ ਆਈ 7-
ਇੰਟੈਲ ਦਾ ਇਹ ਪ੍ਰੋਸੈਸਰ ਸਾਲ 2008 ''ਚ ਸਭ ਤੋਂ ਪਹਿਲਾਂ ਲਾਂਚ ਕੀਤਾ ਗਿਆ ਸੀ। ਇਸ ਵਿਚ ਟਰਬੋ ਮੋਡ ਤੋਂ ਇਲਾਵਾ ਬਿਲਟ ਇਨ ਮੈਮਰੀ ਕੰਟਰੋਲ ਅਤੇ ਟ੍ਰਿਪਲ ਚੈਨਲ ਵਰਗੇ ਫੀਚਰ ਉਪਲੱਬਧ ਹਨ। ਇਹ ਹਾਈਪਰ ਥ੍ਰੈਡਿੰਗ ਨੂੰ ਸਪੋਰਟ ਕਰਦਾ ਹੈ ਪਰ ਇਸ ਵਿਚ ਆਨ ਚਿੱਪ ਵੀਡੀਓ ਪ੍ਰੋਸੈਸਰ ਉਪਲੱਬਧ ਨਹੀਂ ਹੈ। ਇਹ ਸਪੀਡ ''ਚ ਬਿਹਤਰ ਹੈ ਅਤੇ ਮਹਿੰਗਾ ਵੀ। 
ਇੰਟੈਲ ਕੋਰ ਆਈ 5-
ਇੰਟੈਲ ਕੋਰ ਆਈ 5 ਨੂੰ ਪਹਿਲਾਂ ਸਾਲ 2009 ''ਚ ਸ਼ੁਰੂ ਕੀਤਾ ਗਿਆ ਸੀ। ਇਹ ਕੋਰ ਆਈ 3 ਨਾਲੋਂ ਥੋੜਾ ਅਪਗ੍ਰੇਡ ਵਰਜ਼ਨ ਹੈ। ਕੋਰ ਆਈ 3 ''ਚ ਟਰਬੋ ਮੋਡ ਦੀ ਸੁਵਿਧਾ ਨਹੀਂ ਹੈ ਉਥੇ ਹੀ ਕੋਰ ਆਈ 5 ''ਚ ਟਰਬੋ ਮੋਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਬਿਲਟ ਇਨ ਮੈਮਰੀ ਕੰਟਰੋਲ, ਡਿਊਲ ਚੈਨਲ ਅਤੇ ਆਨ ਚਿਪ ਵੀਡੀਓ ਪ੍ਰੋਸੈਸਰ ਵੀ ਉਪਲੱਬਧ ਹੈ। ਇਹ ਪ੍ਰੋਸੈਸਰ ਬਿਹਤਰ ਪਾਵਰ ਬੈਕਅਪ ਦੇਣ ''ਚ ਸਮਰਥ ਹੈ। ਇਹ ਘੱਟ ਕੀਮਤ ਪ੍ਰੋਸੈਸਰ ਦਾ ਇਸਤੇਮਾਲ ਮੱਧ ਵਰਗ ਪ੍ਰੋਫੈਸ਼ਨਲ ਕੰਮਾਂ, ਗੇਮਿੰਗ ਅਤੇ ਸਾਫਟਵੇਅਰ ਡਿਵੈੱਲਪਮੈਂਟ ਲਈ ਜ਼ਿਆਦਾ ਕੀਤਾ ਜਾਂਦਾ ਹੈ। 
ਇੰਟੈਲ ਕੋਰ ਆਈ 3-
ਇੰਟੈਲ ਨੇ ਕੋਰ ਆਈ 3 ਨੂੰ ਸਾਲ 2010 ''ਚ ਲਾਂਚ ਕੀਤਾ ਸੀ। ਇਸ ਵਿਚ ਬਿਲਟ ਇਨ ਮੈਮਰੀ ਕੰਟਰੋਲਰ ਉਪਲੱਬਧ ਨਹੀਂ ਹੈ ਅਤੇ ਨਾ ਹੀ ਟਰਬੋ ਮੋਡ ਸੁਵਿਧਾ ਹੈ। ਇੰਟੈਲ ਕੋਰ ਆਈ 3 ਬਹੁਤ ਹੀ ਘੱਟ ਪਾਵਰ ਖਰਚ ਕਰਦਾ ਹੈ। ਇਸ ਨੂੰ ਸਿਰਫ ਐਂਟਰੀ ਲੈਵਲ ਬੇਸਿਕ ਕੰਪਿਊਟਿੰਗ ਲਈ ਹੀ ਵਰਤਿਆ ਜਾਂਦਾ ਹੈ। 
ਇਨ੍ਹਾਂ ਫੀਚਰਸ ਬਾਚੇ ਜਾਣਨਾ ਹੈ ਜ਼ਰੂਰੀ-

ਟਰਬੋ ਮੋਡ

ਜਿਸ ਪ੍ਰੋਸੈਸਰ ''ਚ ਟਰਬੋ ਮੋਡ ਹੁੰਦਾ ਹੈ ਉਹ ਗੇਮਿੰਗ ਲਈ ਜ਼ਿਆਦਾ ਵਰਤੇ ਜਾਂਦੇ ਹਨ। 
ਬਿਲਟ ਇਨ ਮੈਮਰੀ ਕੰਟਰੋਲਰ-
ਇਸ ਰਾਹੀਂ ਯੂਜ਼ਰ ਨੂੰ ਪਤਾ ਲੱਗਦਾ ਹੈ ਕਿ ਉਹ ਮੈਮਰੀ ਦੀ ਪੂਰੀ ਵਰਤੋਂ ਕਿਵੇਂ ਕਰਨ। 
ਹਾਈਪਰ ਥੈਡਿੰਗ-
ਇਹ ਫੀਚਰ ਥ੍ਰੀ ਡੀ ਸਾਫਟਵੇਅਰ, ਐਨਿਮੇਸ਼ਨ ਸਾਫਟਵੇਅਰ ਅਤੇ ਫੋਟੋਸ਼ਾਪ ਆਦਿ ਨੂੰ ਚਲਾਉਣ ''ਚ ਮਦਦਗਾਰ ਹੈ। ਇਸ ਦੀ ਵਰਤੋਂ ਆਫੀਸ਼ੀਅਲ ਕੰਮਾਂ ਲਈ ਜ਼ਿਆਦਾ ਹੁੰਦੀ ਹੈ।