ਮਾਈਲੇਜ ਬਾਈਕ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਹਨ ਇਹ 5 ਬਦਲ

05/17/2020 4:24:58 PM

ਗੈਜੇਟ ਡੈਸਕ : ਪੇਂਡੂ ਇਲਾਕਿਆਂ ਦੇ ਹੋਣ ਕਾਰਨ ਭਾਰਤ ਵਿਚ ਸਭ ਤੋਂ ਜ਼ਿਆਦਾ 100 ਤੋਂ 110cc ਇੰਜਣ ਵਾਲੀ ਬਾਈਕਸ ਨੂੰ ਖਰੀਦਣਾ ਲੋਕ ਪਸੰਦ ਕਰਦੇ ਹਨ। ਸਫਰ ਦੌਰਾਨ ਵਰਤੋਂ ਵਿਚ ਲਿਆਉਣ ਤੋਂ ਇਲਾਵਾ ਲੋਕ ਇਨ੍ਹਾਂ ਬਾਈਕਸ ਨੂੰ ਸਾਮਾਨ ਆਦਿ ਦੀ ਡਿਲਿਵਰੀ ਕਰਨ ਵਿਚ ਵੀ ਜ਼ਿਆਦਾ ਇਸਤੇਮਾਲ ਕਰਦੇ ਹਨ। ਬਾਈਕ ਖਰੀਦਣ ਸਮੇਂ ਲੋਕਾਂ ਦਾ ਧਿਆਨ ਸਭ ਤੋਂ ਜ਼ਿਆਦਾ ਮਾਈਲੇਜ 'ਤੇ ਰਹਿੰਦਾ ਹੈ ਅਤੇ ਕੁਝ ਖਰੀਦਦਾਰ ਇਙ ਵੀ ਪਤਾ ਕਰਨ ਦੇ ਚਾਹਵਾਨ ਰਹਿੰਦੇ ਹਨ ਕਿ ਇਨ੍ਹਾਂ ਬਾਈਕਸ ਦੀ ਬਾਅਦ ਵਿਚ ਮੈਂਟੇਨੰਸ ਕਰਨ ਦਾ ਖਰਚ ਤਾਂ ਜ਼ਿਆਦਾ ਨਹੀਂ ਆਉਂਦਾ। ਇਨ੍ਹਾਂ ਗੱਲਾਂ 'ਤੇ ਧਿਆਨ ਦਿੰਦਿਆਂ ਅੱਜ ਅਸੀਂ ਤੁਹਾਡੇ ਲਈ ਟਾਪ-5 ਬਾਈਕਸ ਦੀ ਸੂਚੀ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਲੈ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਭ ਤੋਂ ਜ਼ਿਆਦਾ ਮਾਈਲੇਜ ਦਿੰਦੀਆਂ ਹਨ।

1. Bajaj CT100
PunjabKesari
ਭਾਰਤ ਵਿਚ ਸਭ ਤੋਂ ਜ਼ਿਆਦਾ ਮਾਈਲੇਜ ਦੇਣ ਦਾ ਦਾਅਵਾ ਬਜਾਜ ਆਪਣੇ CT100 ਬਾਈਕ ਨੂੰ ਲੈ ਕੇ ਕਰ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਬਾਈਕ 90kmpl ਦੀ ਮਾਈਲੇਜ ਦਿੰਦੀ ਹੈ। ਇਸ ਨੂੰ ਪੇਂਡੂ ਇਲਾਕਿਆਂ ਵਿਚ ਦੋ ਵੇਰੀਐਂਟਸ ਵਿਚ ਉਪਲੱਬਧ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਇਕ CT100 ਅਤੇ ਦੂਜਾ CT100B ਹੈ। ਬਜਾਜ CT100 ਦੀ ਕੀਮਤ 33,402 ਤੋਂ 51,546 ਤਕ ਹੈ।

2. Bajaj Platina 100ES
PunjabKesari
ਪਲੈਟਿਨਾ ਬਾਈਕ ਆਟੋ ਦੀ ਸਭ ਤੋਂ ਵੱਧ ਵਿਕਣ ਵਾਲੀ ਮੋਟਰਸਾਈਕਲ ਹੈ। ਇਸ ਨੂੰ CT100 ਦਾ ਪ੍ਰੀਮੀਅਮ ਵਰਜ਼ਨ ਵੀ ਕਿਹਾ ਜਾ ਸਕਦਾ ਹੈ। ਇਨ੍ਹਾਂ ਦੋਵਾਂ ਬਾਈਕਸ ਦੀ ਇੰਜਣ ਆਊਟਪੁਟ ਇਕ ਤਰ੍ਹਾਂ ਦੀ ਹੀ ਹੈ ਪਰ ਪਲੈਟਿਨਾ 8.6nm ਦਾ ਟਾਰਕ ਪੈਦਾ ਕਰਦੀ ਹੈ ਤਾਂ ਉੱਥੇ ਹੀ CT100 8.05 nm ਦਾ ਟਾਰਕ ਪੈਦਾ ਕਰਦੀ ਹੈ। ਪਲੈਟਿਨਾ ਵਿਚ DTS-i ਟਵਿਨ ਇੰਜਣ ਸਪਾਰਕ ਇੰਜਣ ਲੱਗਾ ਹੈ ਜੋ ਬਿਹਤਰ ਫਲੂ ਤੇ ਏਅਰ ਦਾ ਕੰਬੀਨੇਸ਼ਨ ਬਣਾਉਂਦਾ ਹੈ। ਇਸ ਮਾਡਲ ਦੀ ਕੀਮਾਤ ਥੋੜੀ ਜ਼ਿਆਦਾ ਹੈ। ਪਲੈਟਿਨਾ ਪਿਛਲੇ 10 ਸਾਲਾਂ ਤੋਂ ਚਲਦਾ ਆ ਰਿਹਾ ਹੈ ਅਤੇ ਇਸ ਦੀ ਕੀਮਤ 48,269 ਤੋਂ 49,997 ਰੁਪਏ ਤਕ ਹੈ।

3. TVS Sport
PunjabKesari

ਭਾਰਤ ਦੀ ਤੀਜੀ ਬਾਈਕ ਨਿਰਮਾਤਾ ਕੰਪਨੀ ਟੀ. ਵੀ. ਐੱਸ. ਨੇ ਨਵੇਂ ਸਪੋਰਟ ਮੋਟਰਸਾਈਕਲ ਨੂੰ ਬਾਜ਼ਾਰ ਵਿਚ ਉਤਾਰਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ 95 ਕਿਲੋਮੀਟਰ ਪ੍ਰਤੀ ਘੰਟੇ ਦੀ ਮਾਈਲੇਜ ਦਿੰਦੀ ਹੈ। ਇਸ ਨੂੰ ਕਈ ਬਦਲਾਅ ਦੇ ਨਾਲ ਪੇਸ਼ ਕੀਤਾ ਗਿਆ ਹੈ। ਭਾਰਤ ਵਿਚ ਬਾਜ਼ਾਰ ਵਿਚ ਇਹ ਬਜਾਜ CT100 ਨੂੰ ਸਖਤ ਟੱਕਰ ਦੇ ਰਹੀ ਹੈ। ਇਸ ਦੀ ਕੀਮਤ 37,357 ਤੋਂ 55,357 ਰੁਪਏ ਤਕ ਹੈ।

4. Hero Splendor Pro
PunjabKesari

ਹੀਰੋ ਸਪਲੈਂਡਰ ਦੇ ਚਾਹੁਣ ਵਾਲਿਆਂ ਦੀ ਭਾਰਤ ਵਿਚ ਕੋਈ ਕਮੀ ਨਹੀ ਹੈ। ਹੌਂਡਾ ਐਕਟਿਵਾ ਦੇ ਬਾਜ਼ਾਰ ਵਿਚ ਆਉਣ ਤਕ ਹੀਰੇ ਨੇ ਇਸ ਬਾਈਕ ਦੀ ਸਭ ਤੋਂ ਜ਼ਿਆਦਾ ਵਿਕਰੀ ਕੀਤੀ ਹੈ। ਉੱਥੇ ਹੀ ਸ਼ਹਿਰੀ ਲੋਕਾਂ ਵੱਲੋਂ ਘਟ ਮੈਂਟੇਨੰਸ ਅਤੇ ਬਿਹਤਰਨ ਮਾਈਲੇਜ ਕਾਰਨ ਹੁਣ ਵੀ ਇਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਕੰਪਨੀ ਹੀਰੋ ਸਪਲੈਂਡਰ ਪ੍ਰੋ ਨੂੰ ਲੈ ਕੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਮਾਈਲੇਜ ਦਾ ਦਾਅਵਾ ਕਰਦੀ ਹੈ। ਸਪਲੈਂਡਰ ਦੇ ਕਈ ਹੋਰ ਵੇਰੀਅੰਟ ਜਿਵੇਂ ਸਪਲੈਂਡਰ ਪਲਸ, ਸਪਲੈਂਡਰ i3S ਅਤੇ ਸਪਲੈਂਡਰ iSmart 110 ਵੀ ਉਪਲੱਬਧ ਹੈ। 

5. Hero HF Deluxe
PunjabKesari

ਹੀਰੋ ਦੀ ਇਹ ਬਾਈਕ ਐਂਟਰੀ ਲੈਵਲ ਮੋਟਰਸਾਈਕਲ ਵਿਚ ਕਾਫੀ ਮਸ਼ਹੂਰ ਹੈ। ਕੰਪਨੀ ਇਸ ਬਾਈਕ ਨੂੰ ਲੈ ਕੇ 76 ਕਿਲੋਮੀਟਰ ਪ੍ਰਤੀ ਘੰਟੇ ਦਾ ਦਾਅਵਾ ਕਰ ਰਹੀ ਹੈ। ਹੀਰੋ ਦੀ ਇਹ ਸਭ ਤੋਂ ਸਸਤੀ ਬਾਈਕ ਹੈ, ਜਿਸ ਦੇ ਬੇਸ ਵੇਰੀਅੰਟ ਦੀ ਕੀਮਤ 38,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ ਕਿ 58,650 ਰੁਪਏ ਤਕ ਜਾਂਦੀ ਹੈ।


Ranjit

Content Editor

Related News