ਜੇਕਰ ਤੁਸੀਂ ਨਹੀਂ ਖ਼ਰੀਦਣਾ ਚਾਹੁੰਦੇ ਚੀਨੀ ਸਮਾਰਟਫੋਨ ਤਾਂ ਤੁਹਾਡੇ ਕੋਲ ਅਜੇ ਵੀ ਮੌਜੂਦ ਹੈ ਇਹ ਆਪਸ਼ਨ

07/31/2020 3:13:19 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਚੀਨ ਤੋਂ ਸ਼ੁਰੂ ਹੋਇਆ ਹੈ ਇਹੀ ਕਾਰਨ ਹੈ ਕਿ ਲੋਕ ਹੁਣ ਚੀਨੀ ਪ੍ਰੋਡਕਟਸ ਦਾ ਬਾਇਕਾਟ ਕਰ ਰਹੇ ਹਨ। ਭਾਰਤੀ ਯੂਜ਼ਰਸ ਆਪਣੇ ਸਮਾਰਟਫੋਨ ਵਿਚੋਂ ਚੀਨੀ ਐਪਸ ਹਟਾ ਰਹੇ ਹਨ। ਯੂਜ਼ਰਸ ਹੁਣ ਮੇਡ ਇੰਨ ਚਾਈਨਾ ਸਮਾਰਟਫੋਨ ਖ੍ਰੀਦਣ ਦੇ ਪੱਖ ਵਿਚ ਨਹੀਂ ਹਨ। ਚਾਹੇ ਹੀ ਚੀਨੀ ਸਮਾਰਟਫੋਨ ਬਿਹਤਰ ਕੰਮ ਕਰਦੇ ਹੋਣ ਪਰ ਅਜੇ ਵੀ ਕਈ ਅਜਿਹੇ ਸਮਾਰਟਫੋਨ ਆਪਸ਼ਨ ਉਪਲੱਬਧ ਹਨ, ਜਿਨ੍ਹਾਂ ਨੂੰ ਹੋਰ ਕੰਪਨੀਆਂ ਬਣਾਉਂਦੀਆਂ ਹਨ ਅਤੇ ਇਨ੍ਹਾਂ ਦੇ ਬਾਰੇ ਵਿਚ ਅੱਜ ਅਸੀਂ ਤੁਹਾਨੂੰ ਦੱਸਾਂਗੇ।

ਸ਼ਾਓਮੀ, ਮੋਟਰੋਲਾ, ਰਿਅਲਮੀ, ਵਨਪਲੱਸ, ਓਪੋ, ਵੀਵੋ ਅਤੇ ਹੁਆਵੇਹੀ ਵਰਗੇ ਵੱਡੇ ਬਰੈਂਡਸ ਚੀਨੀ ਹਨ। ਉਥੇ ਹੀ ਨੋਕੀਆ, ਐਚ.ਐਮ.ਡੀ. ਗਲੋਬਲ ਦੀ ਕੰਪਨੀ ਹੈ, ਜਿਸ ਦਾ ਵੱਡਾ ਹਿੱਸਾ ਚੀਨੀ ਕੰਪਨੀ ਫੋਕਸਕੋਨ ਕੋਲ ਹੈ ਪਰ ਸੈਮਸੰਗ ਅਤੇ ਐਲ.ਜੀ. ਸਾਊਥ ਕੋਰੀਆ ਦੀਆਂ ਕੰਪਨੀਆਂ ਹਨ ਅਤੇ ਇਨ੍ਹਾਂ ਦਾ ਕੋਈ ਚਾਈਨਾ ਨਾਲ ਕੁਨੈਕਸ਼ਨ ਨਹੀਂ ਹੈ। ਉਥੇ ਹੀ ਤਾਈਵਾਨ ਦੀ ਆਸੁਸ, ਅਮਰੀਕਾ ਦੀ ਐਪਲ ਅਤੇ ਜਾਪਾਨ ਦੀ ਪੈਨਾਸੋਨਿਕ ਹਨ, ਜਿਨ੍ਹਾਂ ਦੇ ਫੋਨਜ਼ ਬਾਜ਼ਾਰ ਵਿਚ ਉਪਲੱਬਧ ਹਨ।

10 ਹਜ਼ਾਰ ਤੋਂ 20 ਹਜ਼ਾਰ ਰੁਪਏ ਦੀ ਰੇਂਜ ਵਿਚ ਉਪਲੱਬਧ ਹਨ ਇਨ੍ਹਾਂ ਕੰਪਨੀਆਂ ਦੇ ਸਮਾਰਟਫੋਨ
ਜੇਕਰ ਤੁਸੀਂ 10,000 ਰੁਪਏ ਤੱਕ ਯਾਨੀ ਕਿ ਬਜਟ ਸੈਗਮੈਂਟ ਵਿਚ ਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਚੀਨੀ ਕੰਪਨੀਆਂ ਦੇ ਇਲਾਵਾ ਵੀ ਅੱਧਾ ਦਰਜਨ ਕੰਪਨੀਆਂ ਬੱਚਦੀਆਂ ਹਨ, ਜਿਨ੍ਹਾਂ ਦੇ ਫੋਨਜ਼ ਬਾਜ਼ਾਰ ਵਿਚ ਉਪਲੱਬਧ ਹਨ।  ਇਨ੍ਹਾਂ ਵਿਚ Samsung Galaxy M10s, Galaxy A10s, LG W30 ਅਤੇ Panasonic Eluga Ray 610 ਆਦਿ ਖ਼ਰੀਦੇ ਜਾ ਸਕਦੇ ਹਨ। ਉਥੇ ਹੀ 10 ਹਜ਼ਾਰ ਤੋਂ 20 ਹਜ਼ਾਰ ਰੁਪਏ ਦੀ ਰੇਂਜ ਵਿਚ Samsung Galaxy M31, Galaxy M31s, LG W30 Pro ਆਦਿ ਸਮਾਰਟਫੋਨਜ਼ ਨੂੰ ਤੁਸੀਂ ਖ਼ਰੀਦ ਸਕਦੇ ਹੋ।

ਪ੍ਰੀਮੀਅਮ ਸਮਾਰਟਫੋਨ ਸੈਗਮੈਂਟ
ਜੇਕਰ ਸਮਾਰਟਫੋਨ ਖ਼ਰੀਦਣ ਲਈ ਤੁਹਾਡੇ ਕੋਲ ਚੰਗਾ ਬਜਟ ਹੈ ਅਤੇ ਤੁਸੀਂ ਪ੍ਰੀਮੀਅਮ ਸਮਾਰਟਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ Samsung Galaxy Note 10 Lite, Galaxy S10 Lite, Asus 6Z, ASUS ROG Phone 2, Google Pixel 3a ਅਤੇ iPhone 8 ਸੀਰੀਜ਼ ਦੇ ਫੋਨਜ਼ ਉਪਲੱਬਧ ਹਨ। ਉਥੇ ਹੀ , 40 ਹਜ਼ਾਰ ਰੁਪਏ ਤੋਂ ਉੱਤੇ ਦੀ ਕੀਮਤ ਵਿਚ Samsung Galaxy S20 ਸੀਰੀਜ਼ , LG G8X ThinQ, Google Pixel 3 XL ਅਤੇ iPhone 11 ਸੀਰੀਜ਼ ਦੇ ਫੋਨਜ਼ ਉਪਲੱਬਧ ਹਨ।


cherry

Content Editor

Related News