ਜੇਕਰ ਆਈਫੋਨ ਯੂਜ਼ਰ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ

Monday, Jun 12, 2017 - 02:23 AM (IST)

ਜਲੰਧਰ— ਚੀਨੀ ਅਧਿਕਾਰੀਆਂ ਨੇ 22 ਲੋਕਾਂ ਨੂੰ ਐਪਲ ਦੇ ਇੰਟਰਨਲ ਸਰਵਰ ਤੋਂ 73.5 ਲੱਖ ਡਾਲਰ ਦਾ ਆਈਫੋਨ ਯੂਜ਼ਰਸ ਦਾ ਡਾਟਾ ਵੇਚਣ ਦੇ ਜੁਰਮ 'ਚ ਗ੍ਰਿਫਤਾਰ ਕੀਤਾ ਹੈ। ਖਬਰਾਂ ਮੁਤਾਬਕ ਝੇਜਿੰਯਾਂਗ ਪੁਲਸ ਨੇ Underground ਡਾਟਾ ਟਰੈਡਿੰਗ ਨੇਟਵਰਕ 'ਚ ਸ਼ਾਮਲ ਐਪਲ ਦੇ ਸਪਲਾਇਰਸ ਅਤੇ ਵੇਂਡਰਸ ਦੇ ਕਰੀਬ 22 ਕਮਰਚਾਰੀਆਂ ਨੂੰ ਗ੍ਰਿਫਤਾਰੀ ਕੀਤਾ ਹੈ। ਇਨ੍ਹਾਂ ਚੋਂ 20 ਕਰਮਚਾਰੀਆਂ ਦੀ ਨਿਯੁਕਤੀ ਐਪਲ ਦੇ ਵੈਂਡਰਸ ਨੇ ਕੀਤੀ ਸੀ, ਨਾ ਕੀ ਐਪਲ ਨੇ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਕੋਲ ਡਾਟੇ ਦਾ Access ਹਾਸਲ ਸੀ, ਜਿਨ੍ਹਾਂ 'ਚ ਨਾਮ, ਨੰਬਰ ਅਤੇ ਐਪਲ ਆਈ.ਡੀ ਸਮੇਤ ਹੋਰ ਜਾਣਕਾਰੀਆਂ ਸ਼ਾਮਲ ਸੀ।ਇਨ੍ਹਾਂ ਜਾਣਕਾਰੀਆਂ ਨੂੰ ਉਨ੍ਹਾਂ ਨੇ 10 ਤੋਂ 180 ਯੁਆਨ (2 ਤੋਂ 27 ਡਾਲਰ) 'ਚ ਵੇਚਿਆ। ਉਨ੍ਹਾਂ ਨੇ ਡਾਟਾ ਚੋਰੀ ਕਰ ਕਰੀਬ ਪੰਜ ਕਰੋੜ ਯੁਆਨ (73.6 ਲੱਖ ਡਾਲਰ) ਦੀ ਕਮਾਈ ਕੀਤੀ।


Related News