ਜੇਕਰ ਤੁਸੀਂ ਵੀ ਕਰਦੇ ਹੋ ਇਨ੍ਹਾਂ ਸਮਾਰਟਫੋਨਸ ਦੀ ਵਰਤੋਂ ਤਾਂ ਹੋ ਸਕਦੈ ਡਾਟਾ ਚੋਰੀ

01/23/2020 7:47:25 PM

ਗੈਜੇਟ ਡੈਸਕ—ਪੁਰਾਣੇ ਸਮਾਰਟਫੋਨ ਦਾ ਇਸਤੇਮਾਲ ਖਤਰਨਾਕ ਹੋ ਸਕਦਾ ਹੈ। ਹੈਕਰਸ ਤੁਹਾਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੇ ਹਨ। ਸਾਈਬਰ ਐਕਸਪਰਟਸ ਦਾ ਕਹਿਣਾ ਹੈ ਕਿ ਜਿਹੜੇ ਯੂਜ਼ਰਸ ਜ਼ਿਆਦਾ ਪੁਰਾਣੇ ਮਾਡਲਸ ਦਾ ਇਸਤੇਮਾਲ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਨਵੇਂ ਮਾਡਲਸ ਲੈ ਲੈਣੇ ਚਾਹੀਦੇ ਹਨ। ਇਕ ਅੰਗ੍ਰੇਜੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਜਿਹੜੇ ਯੂਜ਼ਰਸ ਪੁਰਾਣੇ ਸਮਾਰਟਫੋਨ ਦਾ ਇਸਤੇਮਾਲ ਕਰ ਰਹ ਹਨ ਤਾਂ ਹੈਕਰਸ ਉਨ੍ਹਾਂ ਦੀ ਜਾਸੂਸੀ ਕਰਨ ਦੇ ਨਾਲ-ਨਾਲ ਫੋਨ ਦੀ ਗੁਪਤ ਜਾਣਕਾਰੀ ਵੀ ਚੋਰੀ ਕਰ ਸਕਦੇ ਹਨ। ਪੁਰਾਣੇ ਸਮਾਰਟਫੋਨਸ ਦਾ ਮਤਲਬ ਅਜਿਹੇ ਫੋਨ ਨਾਲ ਹੈ ਜਿਨ੍ਹਾਂ ਨੂੰ ਇਕ ਜਾਂ ਦੋ ਸਾਲ ਬਾਅਦ ਸਾਫਟਵੇਅਰ ਅਪਡੇਟ ਨਾ ਮਿਲੀ ਹੋਵੇ।

ਪੁਰਾਣੇ ਫੋਨਸ 'ਚ ਕ੍ਰਿਮਿਨਲਸ ਤੋਂ ਬਚਣ ਦੀ ਪ੍ਰੋਟੇਕਸ਼ਨ ਨਹੀਂ
ਕੰਪਨੀਆਂ ਆਮਤੌਰ 'ਤੇ ਜ਼ਿਆਦਾ ਪੁਰਾਣੇ ਸਮਾਰਟਫੋਨਸ ਨੂੰ ਅਪਡੇਟਸ ਨਹੀਂ ਦਿੰਦੀਆਂ ਹਨ ਕਿਉਂਕਿ ਸਾਰੇ ਫੋਨਸ ਨੂੰ ਅਪਡੇਟ ਉਪਲੱਬਧ ਕਰਵਾਉਣ ਉਨ੍ਹਾਂ ਲਈ ਸੰਭਾਵ ਨਹੀਂ ਹੈ। ਹਾਲਾਂਕਿ, ਫੋਨ ਨੂੰ ਅਪਡੇਟ ਨਾ ਮਿਲਣਾ ਯੂਜ਼ਰਸ ਨੂੰ ਜ਼ੋਖਿਮ 'ਚ ਪਾ ਦਿੰਦਾ ਹੈ। Comparitech.com ਦੇ ਸਕਿਓਰਟੀ ਸਪੈਸ਼ਲਿਸਟ ਬ੍ਰਾਇਨ ਹਿਗਿੰਸ ਦਾ ਕਹਿਣਾ ਹੈ ਕਿ 'ਬਿਨਾਂ ਸਪੋਰਟ ਵਾਲੇ ਸਾਫਟਵੇਅਰ ਅਤੇ ਡਿਵਾਈਸ ਗਾਹਕਾਂ ਲਈ ਬੇਹੱਦ ਖਤਰਨਾਕ ਹਨ ਕਿਉਂਕਿ ਇਨ੍ਹਾਂ 'ਚ ਸਾਈਬਰ ਕ੍ਰਿਮਿਨਲਸ ਤੋਂ ਬਚਣ ਲਈ ਕੋਈ ਪ੍ਰੋਟੈਕਸ਼ਨ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਯੂਜ਼ਰਸ ਖੁਦ ਨੂੰ ਸਾਈਬਰ ਕ੍ਰਿਮਿਨਲਸ ਤੋਂ ਬਚਾਉਣ ਲਈ ਐਂਟੀ ਵਾਇਰਸ ਸਾਫਟਵੇਅਰ ਡਾਊਨਲੋਡ ਨਹੀਂ ਕਰ ਸਕਦੇ ਹਨ।

ਫੋਟੋ ਕਾਨਟੈਕਟ ਅਤੇ ਬੈਂਕ ਡੀਟੇਲਸ ਚੋਰੀ ਕਰ ਸਕਦੇ ਹਨ ਹੈਕਰ
ਸਾਈਬਰ ਐਕਸਪਰਟ ਮੁਤਾਬਕ ਬਿਨਾਂ ਸਪੋਰਟ ਵਾਲੇ ਫੋਨ ਕੋਈ ਮੌਜੂਦਾ ਸਕਿਓਰਟੀ ਪੈਚ ਵੀ ਨਹੀਂ ਐਕਸੈਪਟ ਕਰਦੇ ਹਨ ਜਿਸ ਨਾਲ ਇਨ੍ਹਾਂ ਤਕ ਸੰਨ੍ਹ ਬੇਹੱਦ ਆਸਾਨ ਹੋ ਜਾਂਦੀ ਹੈ। ਸਾਈਬਰ ਐਕਸਪਰਟਸ ਦੇ ਹਵਾਲੇ ਤੋਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਬਿਨਾਂ ਸਪੋਰਟ ਵਾਲੇ ਪੁਰਾਣੇ ਸਮਾਰਟਫੋਨਸ ਦਰਅਸਲ ਸਾਈਬਰ ਕ੍ਰਿਮਿਨਲਸ ਲਈ ਡਾਟਾ ਚੋਰੀ ਦਾ ਖੁੱਲ੍ਹਾ ਸੱਦਾ ਹੁੰਦਾ ਹੈ। ਹੈਕਰਸਰ ਤੁਹਾਡੇ ਫੋਨ ਤੋਂ ਪੁਰਾਣੀਆਂ ਤਸਵੀਰਾਂ, ਸੋਸ਼ਲ ਮੀਡੀਆ ਨੈੱਟਵਰਕਸ, ਕਾਨਟੈਕਟ ਅਤੇ ਬੈਂਕ ਡੀਟੇਲਸ ਹਾਸਲ ਕਰਕੇ ਤੁਹਾਨੂੰ ਚੂਨਾ ਲੱਗਾ ਸਕਦੇ ਹਨ।

ਨਵੀਂ ਅਪਡੇਟ ਨਾ ਮਿਲਣ ਕਾਰਨ ਵਧ ਜਾਂਦਾ ਹੈਕਿੰਗ ਦਾ ਰਿਸਕ
ਸਕਿਓਰਟੀ ਅਪਡੇਟਸ ਪਾਉਣ ਦੇ ਮਾਮਲੇ 'ਚ ਸਮਾਰਟਫੋਨਸ ਬਹੁਤ ਤੇਜ਼ੀ ਨਾਲ 'ਬੇਕਾਰ' ਹੁੰਦੇ ਹਨ। ਆਈਫੋਨ 6 ਅਤੇ ਇਸ ਤੋਂ ਪੁਰਾਣੇ ਮਾਡਲ ਐਪਲ ਦੇ ਲੇਟੈਸਟ ਆਈ.ਓ.ਐੱਸ.13 ਸਾਫਟਵੇਅਰ ਨਾਲ ਅਪਗ੍ਰੇਡ ਨਹੀਂ ਹੋ ਸਕਦੇ ਹਨ। ਪੁਰਾਣੇ ਫੋਨਸ 'ਚ ਨਵਾਂ ਸਾਫਟਵੇਅਰ ਨਾ ਮਿਲਣ ਕਾਰਨ ਇਨ੍ਹਾਂ 'ਚ ਹੈਕਿੰਗ ਦਾ ਖਤਰਾ ਵਧ ਜਾਂਦਾ ਹੈ। ਐਂਡ੍ਰਾਇਡ ਸਮਾਰਟਫੋਨ ਦੇ ਮਾਮਲੇ 'ਚ ਸਥਿਤੀ ਹੋਰ ਬੇਕਾਰ ਹੈ। ਕਈ ਐਂਡ੍ਰਾਇਡ ਸਮਾਰਟਫੋਨਸ ਨੂੰ ਸਿਰਫ 2 ਜਾਂ 3 ਸਾਲ ਬਾਅਦ ਅਪਡੇਟਸ ਮਿਲਣੀ ਬੰਦ ਹੋ ਜਾਂਦੀ ਹੈ। ਕੁਝ ਮਾਮਲਿਆਂ 'ਚ ਐਂਡ੍ਰਾਇਡ ਫੋਨਸ ਨੂੰ ਇਕ ਸਾਲ ਜਾਂ ਇਸ ਤੋਂ ਘੱਟ ਸਮੇਂ 'ਚ ਅਪਡੇਟਸ ਤੋਂ ਬਾਹਰ ਕਰ ਦਿੱਤਾ ਗਿਆ ਹੈ।

Karan Kumar

This news is Content Editor Karan Kumar