ਏਅਰਟੈੱਲ ਤੇ ਜਿਓ ਨੂੰ ਟੱਕਰ ਦੇਵੇਗਾ ਆਈਡੀਆ ਦਾ ਨਵਾਂ 295 ਰੁਪਏ ਵਾਲਾ ਇਹ ਰੀਚਾਰਜ ਪੈਕ
Sunday, Jul 29, 2018 - 01:03 PM (IST)

ਜਲੰਧਰ- ਆਈਡੀਆ ਸੈਲੂਲਰ ਨੇ ਨਵਾਂ 295 ਰੁਪਏ ਵਾਲਾ ਰੀਚਾਰਜ ਲਾਂਚ ਕਰਕੇ ਆਪਣੇ ਪ੍ਰੀਪੇਡ ਗਾਹਕਾਂ ਨੂੰ ਉਤਸ਼ਾਹਿਤ ਕਰ ਦੀ ਕੋਸ਼ਿਸ ਕੀਤੀ ਹੈ। ਨਵੇਂ ਆਈਡੀਆ ਰੀਚਾਰਜ ਪੈਕ 'ਚ 5 ਜੀ.ਬੀ. 2ਜੀ 3ਜੀ 4ਜੀ ਡਾਟਾ ਤੇ 100 ਐੱਸ. ਐੱਮ. ਐੱਸ. ਰੋਜ਼ਾਨਾ ਮਿਲਦੇ ਹਨ। ਪੈਕ ਦੀ ਮਿਆਦ 42 ਦਿਨਾਂ ਦੀ ਹੈ। ਇਸ ਪੈਕ 'ਚ ਵੁਆਇਸ ਕਾਲਿੰਗ ਲਈ ਰੋਜ਼ਾਨਾ 250 ਮਿੰਟਸ ਤੇ ਜਦ ਕਿ ਹਫਤੇ 'ਚ 1000 ਮਿੰਟਸ ਦੀ ਲਿਮੀਟ ਹੈ। 295 ਰੁਪਏ ਦੇ ਇਸ ਆਈਡੀਆ ਰੀਚਾਰਜ ਨੂੰ ਏਅਰਟੈੱਲ ਦੇ 299 ਰੁਪਏ ਵਾਲੇ ਰੀਚਾਜ ਨੂੰ ਟੱਕਰ ਦੇਣ ਲਈ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ 251 ਰੁਪਏ ਵਾਲੇ ਰੀਚਾਰਜ ਨੂੰ ਵੀ ਨਵੇਂ ਆਈਡੀਆ ਰੀਚਾਰਜ ਤੋਂ ਚੁਣੌਤੀ ਮਿਲੇਗੀ।
ਇਸ ਤੋਂ ਇਲਾਵਾ 295 ਰੁਪਏ ਵਾਲੇ ਆਈਡੀਆ ਰੀਚਾਰਜ ਤੋਂ 100 ਯੂਨੀਕ ਨੰਬਰ ਨੂੰ ਹੀ ਕਾਲ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ 100 ਤੋਂ ਜ਼ਿਆਦਾ ਯੂਨੀਕ ਨੰਬਰ 'ਤੇ ਕਾਲ ਕਰਦੇ ਹੋ ਤਾਂ ਤੁਹਾਨੂੰ 1 ਰੁਪਏ ਪ੍ਰਤੀ ਸੈਕਿੰਡ ਦਾ ਭੁਗਤਾਨ ਕਰਨਾ ਹੋਵੇਗਾ। ਇਸੇ ਤਰਾਂ ਯੂਜ਼ਰਸ 5 ਜੀਬੀ ਡਾਟਾ ਲਿਮੀਟ ਨੂੰ ਕਰਾਸ ਕਰਦੇ ਹੋ ਤਾਂ ਉਨ੍ਹਾਂ ਨੂੰ 10ਕੇ.ਬੀ ਲਈ 4 ਪੈਸੇ ਦੇਣੇ ਹੋਣਗੇ।
295 ਰੁਪਏ ਦਾ ਇਹ ਆਈਡੀਆ ਰੀਚਾਰਜ ਕੰਪਨੀ ਦੇ ਸਾਰੇ 4ਜੀ ਟੈਲੀਕਾਮ ਸਰਕਲਸ 'ਚ ਉਪਲੱਬਧ ਹੈ। ਆਈਡੀਆ ਸਬਸਕ੍ਰਾਇਬਰਸ ਨਵੇਂ ਰੀਚਾਰਜ ਦਾ ਫਾਇਦਾ ਮਾਇ ਆਈਡੀਆ ਐਪ ਜਾਂ ਫਿਰ ਆਈਡੀਆ ਦੀ ਵੈੱਬਸਾਈਟ 'ਤੇ ਜਾ ਕੇ ਲੈ ਸਕਦੇ ਹੋ।