Idea ਦਾ ਨਵਾਂ ਆਫਰ, ਛੋਟੇ ਤੋਂ ਛੋਟੇ ਰੀਚਾਰਜ ’ਤੇ ਮਿਲੇਗਾ ਫ੍ਰੀ ਰਿਵਾਰਡ

08/02/2019 6:05:31 PM

ਗੈਜੇਟ ਡੈਸਕ– ਵੋਡਾਫੋਨ ਦੀ ਤਰ੍ਹਾਂ ਹੁਣ ਆਈਡੀਆ ਨੇ ਵੀ ‘ਹਰ ਰੀਚਾਰਜ ਪੇ ਐਕਸਟਰਾ’ ਆਫਰ ਲਾਂਚ ਕੀਤਾ ਹੈ। ਇਸ ਆਫਰ ਤਹਿਤ ਹਰ ਯੂਜ਼ਰ ਨੂੰ ਸਾਰੇ ਰੀਚਾਰਜ ’ਤੇ ਕੁਝ ਫ੍ਰੀ ਮਿਲੇਗਾ। ਯੂਜ਼ਰਜ਼ ਨੂੰ ਅਨਲਿਮਟਿਡ ਕਾਲਸ, ਕੈਸ਼ ਬੈਕ, ਐਕਸਟਰਾ ਡਾਟਾ ਜਾਂ ਕਾਲਰ ਟਿਊਨ ਵਰਗੀ ਸੇਵਾ ਫ੍ਰੀ ਮਿਲ ਸਕਦੀ ਹੈ। ਹਰ ਰੀਚਾਰਜ ਤੋਂ ਬਾਅਦ ਯੂਜ਼ਰ ਕੋਲ ਇਕ ਐੱਸ.ਐੱਮ.ਐੱਸ. ਆਏਗਾ ਜਿਸ ਵਿਚ ਯੂਜ਼ਰ ਨੂੰ ਮਿਲੀ ਫ੍ਰੀ ਸਰਵਿਸ ਬਾਰੇ ਦੱਸਿਆ ਜਾਵੇਗਾ। ਇਸ ਮੈਸੇਜ ’ਤੇ ਰਿਵਰਟ ਕਰਕੇ ਯੂਜ਼ਰ ਆਪਣਾ ਫ੍ਰੀ ਰਿਵਾਰਡ ਕਲੇਮ ਕਰ ਸਕਦੇ ਹਨ। 

72 ਘੰਟਿਆਂ ’ਚ ਕਰਨਾ ਹੋਵੇਗਾ ਕਲੇਮ 
ਰੀਚਾਰਜ ਤੋਂ ਬਾਅਦ ਯੂਜ਼ਰ ਨੂੰ ਆਪਣਾ ਫ੍ਰੀ ਰਿਵਾਰਡ 72 ਘੰਟਿਆਂ ’ਚ ਕਲੇਮ ਕਰਨਾ ਹੋਵੇਗਾ। ਰੀਚਾਰਜ ’ਤੇ ਮਿਲਣ ਵਾਲਾ ਫ੍ਰੀ ਅਵਾਰਡ ਤੁਹਾਡੇ ਰੀਚਾਰਜ ਅਮਾਊਂਟ ’ਤੇ ਨਿਰਭਰ ਕਰਦਾ ਹੈ। ਜਿੰਨੇ ਵੱਡੇ ਅਮਾਊਂਟ ਨਾਲ ਤੁਸੀਂ ਰੀਚਾਰਜ ਕਰੋਗੇ, ਉਨਾ ਹੀ ਵੱਡਾ ਰਿਵਾਰਡ ਤੁਹਾਨੂੰ ਮਿਲੇਗਾ। 

ਇੰਝ ਕਲੇਮ ਕਰੋ ਰਿਵਾਰਡ
ਪ੍ਰੀਪੇਡ ਰੀਚਾਰਜ ਕਰਨ ਤੋਂ ਬਾਅਦ ਆਈਡੀਆ ਸਬਸਕ੍ਰਾਈਬਰਜ਼ ਨੂੰ *999# ਡਾਇਲ ਕਰਨਾ ਹੋਵੇਗਾ ਜਾਂ ਫਿਰ ਤੁਸੀਂ ਮਾਈ ਆਈਡੀਆ ਐਪ ’ਚ ਜਾ ਕੇ ਵੀ ਆਪਣਾ ਰਿਵਾਰਡ ਕਲੇਮ ਕਰ ਸਕਦੇ ਹੋ। ਇਹ ਇਕ ਪੈਨ ਇੰਡੀਆ ਆਫਰ ਹੈ ਯਾਨੀ ਸਾਰੇ ਸਰਕਿਲਾਂ ਦੇ ਗਾਹਕਾਂ ਨੂੰ ਇਹ ਸੁਵਿਧਾ ਮਿਲੇਗੀ। 

ਛੋਟੇ ਤੋਂ ਛੋਟੇ ਰੀਚਾਰਜ ’ਤੇ ਵੀ ਮਿਲੇਗਾ ਰਿਵਾਰਡ
ਆਈਡੀਆ ਯੂਜ਼ਰ ਛੋਟੇ ਤੋਂ ਛੋਟੇ ਰੀਚਾਰਜ ’ਤੇ ਵੀ ਰਿਵਾਰਡ ਪਾਉਣਗੇ। ਯਾਨੀ ਜੇਕਰ ਤੁਸੀਂ ਐੱਸ.ਐੱਮ.ਐੱਸ. ਜਾਂ ਡਾਟਾ ਰੀਚਾਰਜ ਵੀ ਕਰਾਉਂਦੇ ਹੋ ਤਾਂ ਤੁਹਾਨੂੰ ਫ੍ਰੀ ਰਿਵਾਰਡਸ ਮਿਲਣਗੇ। ਹਾਲਾਂਕਿ, ਵੀ.ਏ.ਐੱਸ. ਯਾਨੀ ਵੈਲਿਊ ਐਡਿਡ ਸਰਵਿਸ ਪੈਕਸ ’ਤੇ ਫ੍ਰੀ ਰਿਵਾਰਡਸ ਨਹੀਂ ਮਿਲਣਗੇ। 


Related News