Digital pen ਅਤੇ Fingerprint Scanner ਨਾਲ ਆਈਬਾਲ ਨੇ ਭਾਰਤ 'ਚ ਲਾਂਚ ਕੀਤਾ Slide Penbook 2-in-1
Friday, Sep 22, 2017 - 11:30 AM (IST)

ਜਲੰੰਧਰ- ਆਈਬਾਲ ਨੇ ਲੇਟੈਸਟ ਸਲਾਈਡ ਪੈਨਬੁੱਕ 2- ਇਨ-1 ਭਾਰਤ 'ਚ ਲਾਂਚ ਕੀਤਾ ਹੈ। ਇਹ ਡਿਵਾਈਸ 24,999 ਰੁਪਏ ਦੀ ਕੀਮਤ ਦੇ ਨਾਲ ਦੇਸ਼ ਭਰ ਦੇ ਪ੍ਰਮੁੱਖ ਰਿਟੇਲ ਸਟੋਰਸ 'ਤੇ ਜਲਦੀ ਹੀ ਵਿਕਰੀ ਲਈ ਉਪਲੱਬਧ ਹੋ ਜਾਵੇਗਾ।
ਇਹ ਨਵਾਂ ਵਿੰਡੋਜ਼ ਅਧਾਰਿਤ ਟੈਬਲੇਟ ਡਿਜੀਟਲ ਪੈਨ ਦੇ ਨਾਲ ਹੈ ਜਿਸ ਦੇ ਨਾਲ ਯੂਜ਼ਰ ਨੋਟਸ, ਲਿਸਟ ਆਦਿ ਬਣਾਉਣ ਤੋਂ ਇਲਾਵਾ ਡਰਾਇੰਗ ਵੀ ਕਰ ਸਕਦੇ ਹਨ। ਇਸ 'ਚ ਵਿੰਡੋਜ਼ ਹੈਲੋ ਦੇ ਨਾਲ ਫਿੰਗਰਪ੍ਰਿੰਟ ਸਕੈਨਰ ਅਤੇ ਕਾਰਟਾਨਾ ਦੀ ਖੂਬੀ ਵੀ ਦਿੱਤੀ ਗਈ ਹੈ। ਇਹ ਐਲਮੀਨੀਅਮ ਅਲੌਏ ਡਿਜ਼ਾਇਨ ਦੇ ਨਾਲ ਹੈ ਅਤੇ ਇਸ 'ਚ 10.1 ਇੰਚ ਦਾ HD iPS ਮਲਟੀ-ਟੱਚ ਡਿਸਪਲੇ ਹੈ ਜਿਸ ਦੀ ਸਕ੍ਰੀਨ ਰੈਜ਼ੋਲਿਊਨ 1280x800 ਪਿਕਸਲਸ ਹੈ।
ਇਸ ਦੇ ਨਾਲ ਹੀ ਇਸ 'ਚ 1.44GHz ਕਵਾਡ-ਕੋਰ ਇੰਟੈੱਲ X5–Z8350 ਪ੍ਰੋਸੈਸਰ, ਇੰਟੈੱਲ HD ਗਰਾਫਿਕਸ, 2GB ਰੈਮ ਅਤੇ 32GB eMM3 ਸਟੋਰੇਜ਼ ਹੈ। 128GB ਤੱਕ ਮਾਇਕ੍ਰੋ ਐੱਸ. ਡੀ. ਕਾਰਡ ਦੀ ਸਪੋਰਟ ਜਾ ਸਕਦਾ ਹੈ। ਇਸ ਦੇ ਨਾਲ ਇਕ ਰਿਮੂਵੇਬਲ ਕੀ-ਬੋਰਡ ਵੀ ਦਿੱਤਾ ਗਿਆ ਹੈ, ਜਿਸ ਦੇ ਨਾਲ ਇਹ ਵਿੰਡੋਜ਼ 10 ਹੋਮ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਸ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ 6000mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈੱਕਟੀਵਿਟੀ ਲਈ ਡਿਊਲ ਬੈਂਡ ਵਾਈ-ਫਾਈ 802.11a/g/b/n, ਬਲੂਟੁੱਥ 4.0, ਇੱਕ USB ਟਾਇਪ-3 ਪੋਰਟ, ਦੋ USB 2.0 ਪੋਰਟਸ ਅਤੇ ਇਕ ਮਾਇਕ੍ਰੋ HDMI ਪੋਰਟ ਦੀ ਸਹੂਲਤ ਦਿੱਤੀ ਗਈ ਹੈ।