7,000mAh ਬੈਟਰੀ ਵਾਲਾ ਟੈਬਲੇਟ ਲਾਂਚ, ਜਾਣੋ ਕੀਮਤ ਤੇ ਫੀਚਰਜ਼

11/14/2018 10:32:31 AM

ਗੈਜੇਟ ਡੈਸਕ– ਇਲੈਕਟ੍ਰੋਨਿਕਸ ਕੰਪਨੀ ਆਈਬਾਲ ਨੇ ਬਾਜ਼ਾਰ ’ਚ ਆਪਣਾ ਇਕ ਨਵਾਂ ਟੈਬਲੇਟ ਲਾਂਚ ਕੀਤਾ ਹੈ। elan-3x32 ਨਾਂ ਨਾਲ ਲਾਂਚ ਕੀਤੇ ਗਏ ਇਸ ਟੈਬਲੇਟ ’ਚ 10.1-ਇੰਚ ਦੀ ਆਈ.ਪੀ.ਐੱਸ. ਡਿਸਪਲੇਅ ਹੈ। ਇਸ ਵਿਚ 1.3Ghz ਕੁਆਡ-ਕੋਰ ਪ੍ਰੋਸੈਸਰ, 3GB ਰੈਮ ਅਤੇ 32GB ਦੀ ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਟੈਬਲੇਟ ਦੀ ਕੀਮਤ 16,999 ਰੁਪਏ ਹੈ।

ਫੀਚਰਜ਼
ਇਹ ਨਵਾਂ ਟੈਲਬੇਟ ਐਂਡਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ’ਤੇ ਆਧਾਰਿਤ ਹੈ ਅਤੇ ਇਸ ਵਿਚ 7,000mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਹ 20 ਦਿਨਾਂ ਦੇ ਸਟੈਂਡਬਾਈ ਟਾਈਮ ਨਾਲ ਹੈ। ਉਥੇ ਹੀ ਇਸ ਦੀ ਵੀਡੀਓ ਪਲੇਅਬੈਕ ਸਮਰਥਾ 6 ਘੰਟੇ ਅਤੇ ਆਡੀਓ ਪਲੇਅਬੈਕ ਸਮਰਥਾ 23 ਘੰਟੇ ਹੈ। 

ਕੈਮਰਾ
ਇਸ ਟੈਬਲੇਟ ’ਚ 5 ਮੈਗਾਪਿਕਸਲ ਦਾ ਰੀਅਰ ਕੈਮਰਾ LED ਫਲੈਸ਼ ਅਤੇ ਆਟੋਫੋਕਸ ਸਮਰਥਾ ਨਾਲ ਆਉਂਦਾ ਹੈ। ਉਥੇ ਹੀ ਫਰੰਟ ’ਚ 2 ਮੈਗਾਪਿਕਸਲ ਦਾ ਕੈਮਰਾ ਐੱਲ.ਈ.ਡੀ. ਫਲੈਸ਼ ਨਾਲ ਹੈ। ਇਸ ਦੇ ਨਾਲ ਹੀ ਆਈਬਾਲ ਸਲਾਈਡ elan-3x32 ’ਚ ਪਹਿਲਾਂ ਤੋਂ ਹੀ ਕੀਅ-ਵਰਡ, ਐਕਸਲ ਅਤੇ ਪਾਵਰਪੁਆਇੰਟ ਐਪਜ਼ ਆਦਿ ਪ੍ਰੀ-ਇੰਸਟਾਲ ਹਨ।

 

ਕਨੈਕਟੀਵਿਟੀ
ਕਨੈਕਟੀਵਿਟੀ ਲਈ ਟੈਬਲੇਟ ’ਚ 4G VoLTE, USB OTG ਸਪੋਰਟ, ਵਾਈ-ਫਾਈ, ਹਾਟ-ਸਪਾਟ, ਬਲੂਟੁੱਥ, ਜੀ.ਪੀ.ਐੱਸ. ਅਤੇ ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਡੀ.ਸੀ. ਚਾਰਜਿੰਗ ਪੋਰਟ, ਐੱਫ.ਐੱਮ. ਰੇਡੀਓ ਮੌਜੂਦ ਹਨ।