iBall ਨੇ ਟਾਵਰ ਸਪੀਕਰ ਦੇ ਦੋ ਨਵੇਂ ਮਾਡਲ ਕੀਤੇ ਲਾਂਚ

08/18/2018 5:56:41 PM

ਜਲੰਧਰ-ਇਲੈਕਟ੍ਰੋਨਿਕ ਕੰਪਨੀ ਆਈਬਲ (iBall) ਆਪਣੇ ਪੋਰਟਫੋਲੀਓ ਦਾ ਵਿਸਥਾਰ ਕਰਦੇ ਹੋਏ ਟਾਵਰ ਸਪੀਕਰ ਦੇ ਦੋ ਨਵੇਂ ਮਾਡਲ ਲਾਂਚ ਕਰ ਦਿੱਤੇ ਹਨ, ਜਿਨ੍ਹਾਂ 'ਚ ਟਵਿਨ ਟਾਵਰ ਬੀ. ਟੀ. ਕੇ. (Twin Tower BTK) ਅਤੇ ਟਾਲ ਸਾਊਂਡ ਐੱਚ9 (Tall Sound H9) ਨਾਂ ਨਾਲ ਆਉਂਦੇ ਹਨ। ਇਹ ਪ੍ਰੋਡਕਟਸ ਆਉਣ ਵਾਲੇ 3 ਮਹੀਨਿਆਂ 'ਚ ਪਹਿਲੇ ਪ੍ਰੋਡਕਟ ਲਾਂਚ ਹੋਏ ਹਨ। ਦੋਵੇਂ ਸਪੀਕਰਸ ਐੱਲ. ਈ. ਡੀ. ਰੌਸ਼ਨੀ ਨਾਲ ਇੰਟੀਗ੍ਰੇਟਿਡ ਹਨ।

ਪਾਰਟੀ ਦੇ ਉਤਸ਼ਾਹਿਤ ਲੋਕਾਂ ਲਈ ਆਈਬਲ ਟਵਿਨ ਟਾਵਰ BTK ਸਪੀਕਰ 160W ਆਰ. ਐੱਮ. ਐੱਸ. ਪਾਵਰ ਨਾਲ ਉਪਲੱਬਧ ਹੈ। ਸਪੀਕਰ ਡਿਊਲ 7.62CMS ਸੈਟੇਲਾਈਟ ਅਤੇ 20.32CM ਵੂਫਰ ਡਰਾਈਵਰਸ ਦੋਵਾਂ ਕੈਬਨਿਟਸ 'ਚ ਆਉਂਦਾ ਹੈ। ਦੂਜੇ ਪਾਸੇ ਆਈਬਲ ਟਾਲ ਸਾਊਂਡ ਐੱਚ9 ਡਿਊਲ 160W ਆਰ. ਐੱਮ. ਐੱਸ. ਦੀ ਪਾਵਰ ਨਾਲ ਡਿਊਲ 16.51CM ਵੂਫਰ ਡਰਾਈਵਰ ਨਾਲ ਉਪਲੱਬਧ ਹੈ।

ਦੋਵੇਂ ਸਪੀਕਰ ਬਾਸ ਰਿਫਲੈਕਸ ਡਿਜ਼ਾਈਨ ਨੂੰ ਸਪੋਰਟ ਕਰਦੇ ਹਨ ਅਤੇ ਟਾਇਰ ਡਾਇਨਾਮਿਕ ਸਲਾਈਡ ਬਣਾਉਣ ਲਈ ਕੰਪੋਨੈਂਟ ਤੋਂ ਇਲਾਵਾ ਲੱਕੜ ਦੇ ਕੈਬਨਿਟ ਨੂੰ ਸਪੋਰਟ ਕਰਦੇ ਹਨ। ਸਪੀਕਰ ਐੱਲ. ਈ. ਡੀ. 6 ਚੇਜਬੇਲ ਪੈਟਰਨ ਉਪਲੱਬਧ ਹੈ, ਜੋ ਇਕ ਆਵਾਜ਼ ਸ਼ੋਅ ਪੇਸ਼ ਕਰਨ 'ਚ ਮਦਦ ਕਰਦਾ ਹੈ, ਜਿਸ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ। ਇਹ ਸਪੀਕਰ ਵਾਇਰਲੈੱਸ ਕਰਾਓਕੇ (Karaoke) ਮਾਈਕ ਅਤੇ ਰੀਮੋਟ ਕੰਟਰੋਲ ਐਕਸੈੱਸ ਦੇ ਨਾਲ ਆਉਂਦਾ ਹੈ। ਕੁਨੈਕਟੀਵਿਟੀ ਆਪਸ਼ਨਜ਼ ਲਈ ਬਲੂਟੁੱਥ, ਯੂ. ਐੱਸ. ਬੀ, ਐੱਸ. ਡੀ. ਐੱਮ. ਐੱਮ. ਸੀ, ਐੱਫ. ਐੱਮ. ਰੇਡੀਓ ਅਤੇ ਦੋ ਆਕਸ ਇਨਪੁੱਟ ਸ਼ਾਮਿਲ ਹਨ।

ਕੀਮਤ ਅਤੇ ਉਪਲੱਬਧਤਾ-
ਜੇਕਰ ਗੱਲ ਕਰੀਏ ਇਨ੍ਹਾਂ ਸਪੀਕਰਸ ਦੀ ਕੀਮਤ ਬਾਰੇ ਤਾਂ ਆਈਬਲ ਟਾਲ ਸਾਊਂਡ H9 ਸਪੀਕਰ ਦੀ ਕੀਮਤ 17,499 ਰੁਪਏ ਅਤੇ ਆਈਬਲ ਟਵਿਨ ਟਾਵਰ ਬੀ. ਟੀ. ਕੇ. ਸਪੀਕਰ ਦੀ ਕੀਮਤ 19,999 ਰੁਪਏ ਦੀ ਕੀਮਤ ਨਾਲ ਭਾਰਤ 'ਚ ਰਿਟੇਲ ਸਟੋਰਾਂ 'ਤੇ ਖਰੀਦਣ ਲਈ ਉਪਲੱਬਧ ਹੈ।