iBall ਲਿਆਇਆ ਨਵਾਂ ਵਾਇਰਲੈੱਸ ਰਾਊਟਰ, ਸਮਾਰਟਫੋਨ ਨਾਲ ਵੀ ਕੀਤਾ ਜਾ ਸਕਦਾ ਹੈ ਕੰਟਰੋਲ

07/19/2018 8:47:55 PM

ਜਲੰਧਰ—ਇਲੈਕਟ੍ਰਾਨਿਕਸ ਕੰਪਨੀ iBall ਨੇ ਡਿਊਲ ਬ੍ਰਾਂਡ ਵਾਇਰਲੈੱਸ ਏ.ਸੀ. ਰਾਊਟਰ Baton 1200M ਲਾਂਚ ਕੀਤਾ ਹੈ। ਇਹ 2.4Ghz ਅਤੇ 5Ghz 'ਤੇ ਕੰਮ ਕਰਦਾ ਹੈ ਅਤੇ ਇਸ ਦੀ ਟ੍ਰਾਂਸਮਿਸ਼ਨ ਸਪੀਡ 1200MBPS ਤੋਂ ਜ਼ਿਆਦਾ ਹੈ। ਇਸ ਰਾਊਟਰ  ਨਾਲ ਨੈਕਸਟ ਜਨਰੇਸ਼ਨ ਦਾ ਵਾਈ-ਫਾਈ ਸਟੈਂਡਰਡ 802.11AC ਇਕਵਿਪਡ ਹੈ ਜੋ ਕਿ ਆਡੀਨਰੀ ਵਾਇਰਲੈੱਸ ਰਾਊਟਰ ਦੇ ਵਾਈ-ਫਾਈ ਦੀ ਸਪੀਡ ਨਾਲ ਤਿੰਨ ਗੁਣਾ ਜ਼ਿਆਦਾ ਸਪੀਡ ਦਿੰਦਾ ਹੈ। ਉੱਥੇ ਇਸ ਰਾਊਟਰ ਨੂੰ ਤੁਸੀਂ ਆਪਣੇ ਸਮਾਰਟਫੋਨ ਨਾਲ ਵੀ ਮੈਨੇਜ ਕਰ ਸਕਦੇ ਹੋ।


ਕੀਮਤ
ਕੰਪਨੀ ਨੇ ਆਪਣੇ ਇਸ ਨਵੇਂ ਵਾਇਰਲੈੱਸ ਰਾਊਟ ਦੀ ਕੀਮਤ 3,195 ਰੁਪਏ ਰੱਖੀ ਹੈ ਅਤੇ ਇਹ ਦੇਸ਼ਭਰ ਦੇ ਆਨਲਾਈਨ ਅਤੇ ਆਫਲਾਈਨ ਦੋਵਾਂ ਪਲੇਟਫਾਰਮਸ 'ਤੇ ਵਿਕਰੀ ਲਈ ਉਪਲੱਬਧ ਹੈ।


ਸਪੈਸੀਫਿਕੇਸ਼ਨਸ
ਇਹ ਰਾਊਟਰ DSL ਅਤੇ ਬ੍ਰਾਂਡਬੈਂਡ ਦੋਵਾਂ ਕੁਨੈਕਸ਼ਨ 'ਤੇ ਸਪੋਰਟ ਕਰਦਾ ਹੈ। ਇਸ 'ਚ MU-MIMO ਟੈਕਨਾਲੋਜੀ ਨਾਲ omnidirectional  ਐਂਟੀਨਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ iBall Baton ਰਾਊਟ 'ਚ ਬਿਲਟ-ਇਨ ਬਿਮਫਾਰਮਿੰਗ ਟੈਕਨਾਲੋਜੀ ਦਿੱਤੀ ਗਈ ਹੈ ਜੋ ਕਿ ਡਾਇਰੈਕਟਿੰਗ ਬੈਂਡਵਿਥ ਨਾਲ ਸਾਰੇ ਕੁਨੈਕਟਿਡ ਡਿਵਾਈਸਸ ਨੂੰ 360 ਡਿਗਰੀ ਕਵਰੇਜ਼ ਦਿੰਦਾ ਹੈ। iBall ਦਾ ਇਹ ਵਾਇਰਲੈੱਸ ਵਾਈ-ਫਾਈ ਰਾਊਟਰ ਰਿਮੋਟ ਦੇ ਜ਼ਰੀਏ ਵੀ ਮੈਨੇਜ ਹੋ ਸਕਦਾ ਹੈ। ਉੱਥੇ ਇਸ ਨੂੰ i-Connect app ਦੇ ਜ਼ਰੀਏ ਕੰਟਰੋਲ ਕੀਤਾ ਜਾ ਸਕਦਾ ਹੈ ਜਿਸ ਨੂੰ ਕਾਫੀ ਯੂਜ਼ਰ ਫਰੈਂਡਲੀ ਬਣਾ ਰਹੇ ਹਨ।