ਵਧੀਆ ਫੀਚਰਸ ਦੇ ਨਾਲ iBall ਨੇ ਲਾਂਚ ਕੀਤਾ ਕੰਵਰਟਿਬਲ ਲੈਪਟਾਪ Compbook i360

Tuesday, Dec 27, 2016 - 11:46 AM (IST)

ਵਧੀਆ ਫੀਚਰਸ ਦੇ ਨਾਲ iBall ਨੇ ਲਾਂਚ ਕੀਤਾ ਕੰਵਰਟਿਬਲ ਲੈਪਟਾਪ Compbook i360

ਜਲੰਧਰ : ਇਲੈਕਟ੍ਰਾਨਿਕਸ ਕੰਪਨੀ iBall ਨੇ ਭਾਰਤੀ ਮਾਰਕੀਟ ''ਚ ਕਾਂਮਬੁੱਕ i360 ਨਾਮ ਨਾਲ ਨਵਾਂ ਲੈਪਟਾਪ ਲਾਂਚ ਕੀਤਾ ਹੈ। 360 ਡਿਗਰੀ ''ਤੇ ਘੁੱਮਣ ਵਾਲਾ ਇਹ ਕੰਵਰਟਿਬਲ ਲੈਪਟਾਪ ਟੱਚਸਕ੍ਰੀਨ ਫੀਚਰ ਨਾਲ ਲੈਸ ਹੈ। ਇਸ ਨੂੰ ਤੁਸੀਂ ਲੈਪਟਾਪ, ਟੈਬਲਟ,  ਸਟੈਂਡ ਅਤੇ ਟੇਂਟ ਜਿਹੇ ਚਾਰਾਂ ਮੋਡਸ ''ਚ ਇਸਤੇਮਾਲ ਕਰ ਸਕਦੇ ਹੋ। ਸਾਫਟ ਗੋਲਡ ਕਲਰ ''ਚ ਲਾਂਚ ਇਸ ਲੈਪਟਾਪ ਦੀ ਕੀਮਤ 12,999 ਰੁਪਏ ਰੱਖੀ ਗਈ ਹੈ।

 

ਫੀਚਰ ਦੀ ਗੱਲ ਕੀਤੀ ਜਾਵੇ ਤਾਂ ਆਈਬਾਲ ਕਾਂਮਬੁੱਕ i360 ''ਚ 11.6 ਇੰਚ ਦੀ ਮਲਟੀਟੱਚ HD ਡਿਸਪਲੇ, 1.84 GHz ਦੇ ਇੰਟੈੱਲ ਕਵਾਡ-ਕੋਰ ਪ੍ਰੋਸੈਸਰ ਦੇ ਨਾਲ 2GB ਰੈਮ ਲਗਾਈ ਗਈ ਹੈ। ਵਿੰਡੋਜ਼ 10 ''ਤੇ ਰਨ ਕਰਨ ਵਾਲੇ ਇਸ ਲੈਪਟਾਪ ਦੀ ਇੰਟਰਨਲ ਸਟੋਰੇਜ਼ 32GB ਦਿੱਤੀ ਗਈ ਹੈ। ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ 64GB ਤੱਕ ਵਧਾਈ ਜਾ ਸਕਦੀ ਹੈ। ਸਟੋਰੇਜ ਵਧਾਉਣ ਲਈ ਐਕਸਟਰਨਲ USB HDDs ਲਗਾਉਣ ਦੀ ਵੀ ਸਹੂਲਤ ਹੈ। ਪਾਵਰ ਲਈ ਇਸ ਲੈਪਟਾਪ ''ਚ 10,000 mAh ਦੀ ਪਾਵਰਫੁੱਲ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 20 ਘੰਟਿਆਂ ਦਾ ਨਾਨ-ਸਟਾਪ ਮਿਊਜ਼ਿਕ ਪਲੇਬੈਕ ਦਿੰਦਾ ਹੈ। ਕੁਨੈਕਟੀਵਿਟੀ ਫੀਚਰਸ ''ਚ ਵਾਈ-ਫਾਈ, ਬਲੂਟੁੱਥ, HDMi ਅਤੇ ਯੂ. ਐੱਸ. ਬੀ ਸਪਾਰਟ ਕਰਦਾ ਹੈ।


Related News