ਭਾਰਤ ਆ ਰਹੀ ਹੈ ਹੁੰਡਈ ਦੀ ਸਭ ਤੋਂ ਧਾਂਸੂ SUV, ਜਾਣੋ ਖੂਬੀਆਂ

05/15/2020 1:07:19 PM

ਆਟੋ ਡੈਸਕ- ਹੁੰਡਈ ਆਉਣ ਵਾਲੇ ਸਮੇਂ 'ਚ ਕਈ ਨਵੀਆਂ SUV ਭਾਰਤ 'ਚ ਲਾਂਚ ਕਰਣ ਵਾਲੀ ਹੈ। ਇਨ੍ਹਾਂ 'ਚੋਂ ਇਕ ਐੱਸ.ਯੂ.ਵੀ. ਕੰਪਨੀ ਦੀ ਸਭ ਤੋਂ ਪ੍ਰੀਮੀਅਮ ਕਾਰ Hyundai Palisade ਵੀ ਹੋ ਸਕਦੀ ਹੈ। ਕੰਪਨੀ ਨੇ ਇਹ ਐੱਸ.ਯੂ.ਵੀ. ਲੈਫਟ ਹੈਂਡ ਡਰਾਈਵ ਮਾਰਕੀਟਸ ਲਈ ਬਣਾਈ ਸੀ ਜਿਥੇ ਫੁਲ ਸਾਈਜ਼ ਐੱਸ.ਯੂ.ਵੀ. ਕਾਫੀ ਪਸੰਦ ਕੀਤੀ ਜਾਂਦੀ ਹੈ। ਕੰਪਨੀ ਮੌਜੂਦਾ ਸਮੇਂ 'ਚ ਇਸ ਕਾਰ ਦੇ ਇੰਡੀਆ ਲਾਂਚ ਲਈ ਭਾਰਤ 'ਚ ਸਟਡੀ ਕਰ ਰਹੀ ਹੈ। ਹੁੰਡਈ ਇੰਡੀਆ ਸੇਲਸ ਐਂਡ ਮਾਰਕੀਟਿੰਗ ਡਾਇਰੈਕਟਰ ਤਰੁਣ ਗਰਗ ਨੇ ਪੁਸ਼ਟੀ ਕੀਤੀ ਕਿ ਕੰਪਨੀ ਭਾਰਤ 'ਚ ਇਸ ਕਾਰ ਦੀ ਲਾਂਚਿੰਗ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਇਸ ਕਾਰ ਨੂੰ ਭਾਰਤ 'ਚ ਕਦੋਂ ਤਕ ਲਾਂਚ ਕਰੇਗੀ, ਇਸ ਬਾਰੇ ਕੰਪਨੀ ਵਲੋਂ ਟਾਈਮਲਾਈਨ ਦਾ ਖੁਲਾਸਾ ਨਹੀਂ ਕੀਤਾ ਗਿਆ। 

ਕਾਰ ਦੇ ਫੀਚਰਜ਼
ਹੁੰਡਈ ਦੀ ਇਹ ਧਾਂਸੂ ਕਾਰ 3.8 ਲੀਟਰ V6 ਡਾਇਰੈਕਟ ਇੰਜੈਕਸ਼ਨ ਪੈਟਰੋਲ ਇੰਜਣ ਦੇ ਨਾਲ ਆਉਂਦੀ ਹੈ। ਇਹ ਇੰਜਣ 291bhp ਦੀ ਪਾਵਰ ਅਤੇ 355Nm ਦਾ ਟਾਰਕ ਜਨਰੇਟ ਕਰਦਾ ਹੈ। ਕਾਰ ਦੇ ਭਾਰਤੀ ਮਾਡਲ 'ਚ 8 ਸਪੀਡ ਆਟੋਮੈਟਿਕ ਗਿਅਰਬਾਕਸ ਮਲਟੀ ਪਲੇਅ ਟਾਰਕ ਕਨਵਰਟਰ ਦੇ ਨਾਲ ਆਉਂਦਾ ਹੈ। ਇਹ ਐੱਸ.ਯੂ.ਵੀ. 2 ਵ੍ਹੀਲ ਡਰਾਈਵ ਅਤੇ 4 ਵ੍ਹੀਲ ਡਰਾਈਵ ਆਪਸ਼ੰਸ ਦੇ ਨਾਲ ਆਉਂਦੀ ਹੈ। 

PunjabKesari

5 ਮੀਟਰ ਲੰਬੀ ਹੈ Hyundai Palisade
ਹੁੰਡਈ ਦੀ ਇਹ ਕਾਰ ਲਗਭਗ 5 ਮੀਟਰ ਲੰਬੀ ਹੈ। ਕਾਰ ਦੀ ਲੰਬਾਈ 4,980mm ਹੈ। ਉਥੇ ਹੀ ਇਸ ਕਾਰ ਦੀ ਚੌੜਾਈ 1,975mm ਹੈ ਅਤੇ ਉਚਾਈ 1,750mm ਹੈ। ਕਾਰ ਦਾ ਵ੍ਹੀਲਬੇਸ 2,900mm ਹੈ। 

PunjabKesari

ਹੁੰਡਈ ਦੀ ਸਭ ਤੋਂ ਪ੍ਰੀਮੀਅਮ ਕਾਰ
Palisade ਕੰਪਨੀ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਲਗਜ਼ਰੀਅਸ ਕਾਰ ਹੈ। ਮੌਜੂਦਾ ਸਮੇਂ 'ਚ ਇਹ ਕਾਰ ਸਿਰਫ ਲੈਫਟ ਹੈਂਡ ਡਰਾਈਵ ਦੇ ਨਾਲ ਹੀ ਉਪਲੱਬਧ ਹੈ। ਅਜਿਹੀਆਂ ਰਿਪੋਰਟਾਂ ਆ ਚੁੱਕੀਆਂ ਹਨ ਕਿ ਕੰਪਨੀ ਹੁਣ ਇਸ ਦੇ ਰਾਈਟ ਹੈਂਡ ਡਰਾਈਵ ਮਾਡਲ 'ਚੇ ਕੰਮ ਕਰ ਰਹੀ ਹੈ। 

PunjabKesari

ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ
ਭਾਰਤ 'ਚ ਇਸ ਕਾਰ ਦਾ ਮੁਕਾਬਲਾ MG Gloster ਅਤੇ Toyota Fortuner ਵਰਗੀਆਂ ਕਾਰਾਂ ਨਾਲ ਹੋਵੇਗਾ। ਦੱਸ ਦੇਈਏ ਕਿ Kia Telluride ਵੀ Palisade ਦੇ ਪਲੇਟਫਾਰਮ 'ਤੇ ਆਧਾਰਿਤ ਕਾਰ ਹੈ। ਇਹ ਕੀਆ ਦੀ ਫਲੈਗਸ਼ਿਪ ਐੱਸ.ਯੂ.ਵੀ. ਹੈ। 


Rakesh

Content Editor

Related News