ਦੋ ਇੰਜਣ ਆਪਸ਼ਨ ਨਾਲ ਲਾਂਚ ਹੋਏ Hyundai Verna ਦੇ ਨਵੇਂ ਮਾਡਲ

11/12/2018 3:59:12 PM

ਆਟੋ ਡੈਸਕ– ਆਪਣੀਆਂ ਸ਼ਾਨਦਾਰ ਕਾਰਾਂ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਕੰਪਨੀ ਹੁੰਡਈ ਨੇ ਆਪਣੀ Verna ਕਾਰ ਨੂੰ 1.4-ਲੀਟਰ ਡੀਜ਼ਲ ਇੰਜਣ ਦੇ ਨਾਲ ਲਾਂਚ ਕੀਤਾ ਹੈ। 1.4-ਲੀਟਰ ਇੰਜਣ ਕਾਰ ਦੇ E ਅਤੇ EX ਵੇਰੀਐਂਟ ’ਚ ਮਿਲੇਗਾ। ਇਨ੍ਹਾਂ ਦੀ ਕੀਮਤ 9.29 ਲੱਖ ਅਤੇ 9.99 ਲੱਖ ਰੁਪਏ ਹੈ। ਇਸ ਤੋਂ ਇਲਾਵਾ ਕੰਪਨੀ ਨੇ ਵਰਨਾ ਦੇ 1.6-ਲੀਟਰ ਰੇਂਜ ’ਚ ਵੀ ਦੋ ਨਵੇਂ ਵੇਰੀਐਂਟ ਪੇਸ਼ ਕੀਤੇ ਹਨ। ਇਹ ਦੋਵੇਂ ਵੇਰੀਐਂਟ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਉਤਾਰੇ ਗਏ ਹਨ। 1.6-ਲੀਟਰ ਪੈਟਰੋਲ ਇੰਜਣ ਨੂੰ ਨਵੇਂ SX- ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਵਰਨਾ ਦੇ EX ਅਤੇ SX(O) ਆਟੋਮੈਟਿਕ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ। 

90hp ਦੀ ਪਾਵਰ
ਹੁੰਡਈ ਵਰਨਾ ਦਾ 1.4-ਲੀਟਰ ਡੀਜ਼ਲ ਇੰਜਣ 1,396cc ਦਾ ਹੈ, ਜੋ 90hp ਦੀ ਪਾਵਰ ਪੈਦਾ ਕਰਦਾ ਹੈ। ਇਹੀ ਇੰਜਣ i20 ਹੈਚਬੈਕ ’ਚ ਵੀ ਦਿੱਤਾ ਗਿਆ ਹੈ। ਉਥੇ ਹੀ 1.6-ਲੀਟਰ ਡੀਜ਼ਲ ਇੰਜਣ ’ਚ ਨਵਾਂ SX(O) ਆਟੋਮੈਟਿਕ ਵੇਰੀਐਂਟ ਲਾਂਚ ਕੀਤਾ ਗਿਆ ਹੈ। ਵਰਨਾ 1.6-ਲੀਟਰ ਪੈਟਰੋਲ SX+ ਵੇਰੀਐਂਟ ਦੀ ਕੀਮਤ 11.52 ਲੱਖ ਅਤੇ 1.6-ਲੀਟਰ ਡੀਜ਼ਲ SX(O) ਵੇਰੀਐਂਟ ਦੀ ਕੀਮਤ 13.99 ਲੱਖ ਰੁਪਏ ਰੱਖੀ ਗਈ ਹੈ।

ਨਵੇਂ ਫੀਚਰ
ਦਮਦਾਰ ਇੰਜਣ ਤੋਂ ਇਲਾਵਾ ਕੰਪਨੀ ਨੇ ਕਾਰ ’ਚ ਕਈ ਨਵੇਂ ਫੀਚਰਜ਼ ਸ਼ਾਮਲ ਕੀਤੇ ਹਨ ਜਿਸ ਵਿਚ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਜ਼ ਦੇ ਨਾਲ ਪ੍ਰੋਜੈਕਟਰ ਹੈੱਡਲੈਂਪਜ਼, ਐੱਲ.ਈ.ਡੀ. ਟੇਲ ਲੈਂਪਜ਼, 16-ਇੰਚ ਅਲੌਏ ਵ੍ਹੀਲਜ਼, ਪਾਵਰ ਫੋਲਡਿੰਗ ਵਿੰਗ ਮਿਰਰਜ਼, 7-ਇੰਚ ਦਾ ਇੰਫੋਟੇਨਮੈਂਟ ਸਿਸਮਟ, ਗਿਅਰ ਨੌਬ ਅਤੇ ਸਟੀਅਰਿੰਗ ਵ੍ਹੀਲ ’ਤੇ ਲੈਦਰ ਫਿਨਿਸ਼, ਵਾਇਰਲੈੱਸ ਚਾਰਜਿੰਗ ਅਤੇ ਪੁੱਸ਼ ਬਟਨ ਸਟਾਰਟ ਸ਼ਾਮਲ ਹਨ। ਇਸ ਵਿਚ ਅਡਜਸਟੇਬਲ ਰੀਅਰ ਸੀਟ ਹੈੱਡਰੈੱਸਟ, ਵੈਂਟੀਲੇਟਿਡ ਲੈਦਰ ਸੀਟਾਂ ਅਤੇ ਟੈਲੀਸਕੋਪਿਕ ਸਟੀਅਰਿੰਗ ਵੀ ਮੌਜੂਦ ਹੈ।