Hyundai ਨੇ ਭਾਰਤ ’ਚ ਲਾਂਚ ਕੀਤੀ Tucson Facelift, ਕੀਮਤ 22.3 ਲੱਖ ਰੁਪਏ ਤੋਂ ਸ਼ੁਰੂ

07/14/2020 5:44:59 PM

ਆਟੋ ਡੈਸਕ– ਹੁੰਡਈ ਨੇ ਆਖਿਰਕਾਰ ਭਾਰਤੀ ਬਾਜ਼ਾਰ ’ਚ ਨਵੀਂ Tucson Facelift ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ 22.3 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਉਤਾਰਿਆ ਗਿਆ ਹੈ। ਇਸ ਕਾਰ ਦੇ ਨਵੇਂ ਫੇਸਲਿਫਟ ਮਾਡਲ ’ਚ ਅਪਡੇਟਿਡ ਐਕਸਟੀਰੀਅਰ ਅਤੇ ਇੰਟੀਰੀਅਰ ਤੋਂ ਇਲਾਵਾ ਕਈ ਨਵੇਂ ਫੀਚਰਜ਼ ਜੋੜੇ ਗਏ ਹਨ। ਇਸ ਦੀ ਬੁਕਿੰਗ ਫਰਵਰੀ 2020 ’ਚ ਹੀ ਸ਼ੁਰੂ ਕਰ ਦਿੱਤੀ ਗਈ ਸੀ। 25,000 ਰੁਪਏ ਦੇ ਕੇ ਇਸ ਨੂੰ ਆਨਲਾਈਨ ਅਤੇ ਡੀਲਰਸ਼ਿਪ ’ਤੇ ਬੁੱਕ ਕੀਤਾ ਜਾ ਸਕਦਾ ਹੈ। 2020 ਹੁੰਡਈ Tucson Facelift ਭਾਰਤੀ ਬਾਜ਼ਾਰ ’ਚ ਸਕੋਡਾ ਕੈਰੋਕ, ਜੀਪ ਕੰਪਾਸ, ਫਾਕਵੈਗਨ ਟੀ-ਰਾਕ ਅਤੇ ਹੋਂਡਾ ਸੀ.ਆਰ.-ਵੀ ਨੂੰ ਜ਼ਬਰਦਸਤ ਟੱਕਰ ਦੇਣ ਵਾਲੀ ਹੈ। 

ਡਿਜ਼ਾਇਨ ’ਚ ਕੀਤੇ ਇਹ ਬਦਲਾਅ
ਹੁੰਡਈ Tucson Facelift ਨੂੰ ਜੀ.ਐੱਲ. ਅਤੇ ਜੀ.ਐੱਲ.ਐੱਸ. ਮਾਡਲਾਂ ’ਚ ਲਿਆਇਆ ਗਿਆ ਹੈ। ਇਸ ਨੂੰ 2 ਡਬਲਯੂ.ਡੀ, 4 ਡਬਲਯੂ.ਡੀ ਦੋਵਾਂ ਮਾਡਲਾਂ ’ਚ ਉਪਲੱਬਧ ਕਰਵਾਇਆ ਗਿਆਹੈ। ਡਿਜ਼ਾਇਨ ਦੀ ਗੱਲ ਕਰੀਏ ਤਾਂ ਹੁੰਡਈ Tucson Facelift ’ਚ ਕਈ ਬਦਲਾਅ ਕੀਤੇ ਗਏ ਹਨ। ਇਸ ਵਿਚ ਨਵੀਂ ਕਾਸਕੇਡਿੰਗ ਗਰਿੱਲ ਅਤੇ ਐੱਲ ਆਕਾਰ ਦੀਆਂ ਐੱਲ.ਈ.ਡੀ. ਡੇ-ਟਾਈਮ ਰਨਿੰਗ ਲਾਈਟਾਂ ਨਾਲ ਸ਼ਾਰਪ ਹੈੱਡਲਾਈਟਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਫੌਗ ਲੈਂਪ ਨਾਲ ਬੰਪਰ ਵੀ ਨਵਾਂ ਲੱਗ ਰਿਹਾ ਹੈ। ਰੀਅਰ ਦੀ ਗੱਲ ਕਰੀਏ ਤਾਂ ਟੇਲਗੇਟ ’ਤੇ ਨਵੇਂ ਰਿਫਲੈਕਟਰ ਲਗਾਏ ਗਏ ਹਨ। 

3 ਡਰਾਈਵਿੰਗ ਮੋਡਸ
ਨਵੀਂ ਹੁੰਡਈ Tucson Facelift ਨੂੰ 3 ਡਰਾਈਵਿੰਗ ਮੋਡਸ ਈਕੋ, ਸਮਾਰਟ ਅਤੇ ਪ੍ਰੋ ਨਾਲ ਲਿਆਇਆ ਗਿਆ ਹੈ। ਇਸ ਵਿਚ ਕੰਪਨੀ ਦੀ ਬਲਿਊ ਲਿੰਕ ਤਕਨੀਕ ਵੀ ਮੌਜੂਦ ਹੈ। 

ਸ਼ਾਨਦਾਰ ਇੰਟੀਰੀਅਰ
ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਇਕ 8 ਇੰਚ ਦਾ ਫਲੋਟਿੰਗ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਯੂ.ਐੱਸ.ਬੀ. ਚਾਰਜਿੰਗ ਪੋਰਟ, ਵਾਇਰਲੈੱਸ ਚਾਰਜਿੰਗ, ਪੈਨਾਰੋਮਿਕ ਸਨਰੂਫ ਅਤੇ 360 ਡਿਗਰੀ ਕੈਮਰਾ ਦਿੱਤਾ ਗਿਆ ਹੈ। 

ਸੁਰੱਖਿਆ ਦਾ ਰੱਖਿਆ ਗਿਆ ਖਾਸ ਧਿਆਨ
ਸੁਰੱਖਿਆ ਦੇ ਲਿਹਾਜ ਨਾਲ ਫਾਰਵਰਡ ਕੋਲੀਜਨ ਅਵਾਈਡੈਂਸ ਸਿਸਟਮ, ਲੈਨ ਕੀਪਿੰਗ ਅਸਿਸਟੈਂਟ ਅਤੇ ਅਡਾਪਟਿਵ ਕਰੂਜ਼ ਕੰਟਰੋਲ ਆਦਿ ਫੀਚਰਜ਼ ਦਿੱਤੇ ਗਏ ਹਨ। ਇਹ ਕਾਰ ਹੁਣ ਪਹਿਲਾਂ ਨਾਲੋਂ ਸੁਰੱਖਿਅਤ, ਆਕਰਸ਼ਕ ਅਤੇ ਪ੍ਰੀਮੀਅਮ ਹੋ ਗਈ ਹੈ। 

ਪਿਹਲੀ ਵਾਰ ਲਿਆਇਆ ਗਿਆ ਡੀਜ਼ਲ ਆਟੋਮੈਟਿਕ ਦਾ ਆਪਸ਼ਨ
ਹੁੰਡਈ Tucson Facelift ਨੂੰ ਪਹਿਲੀ ਵਾਰ ਡੀਜ਼ਲ ਆਟੋਮੈਟਿਕ ਆਪਸ਼ਨ ਨਾਲ ਲਿਆਇਆ ਗਿਆ ਹੈ। ਇਸ ਕਾਰ ਨੂੰ ਬੀ.ਐੱਸ.-6 ਅਨੁਰੂਪ 2.0 ਲੀਟਰ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ’ਚ ਉਪਲੱਬਧ ਕੀਤਾ ਜਾਵੇਗਾ। ਇਸ ਦਾ ਪੈਟਰੋਲ ਇੰਜਣ 152 ਬੀ.ਐੱਚ.ਪੀ. ਦੀ ਪਾਵਰ ਅਤੇ 1922 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ ਡੀਜ਼ਲ ਇੰਜਣ 185 ਬੀ.ਐੱਚ.ਪੀ. ਦੀ ਪਾਵਰ ਅਤੇ 400 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਪੈਟਰੋਲ ਇੰਜਣ ’ਚ 6 ਸਪੀਡ ਆਟੋਮੈਟਿਕ ਅਤੇ ਡੀਜ਼ਲ ’ਚ 8 ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਦਿੱਤਾ ਗਿਆ ਹੈ। 

Rakesh

This news is Content Editor Rakesh