ਹੁੰਡਈ ਦੇਸ਼ ਭਰ ’ਚ ਸ਼ੁਰੂ ਕਰਨ ਜਾ ਰਹੀ ਸਮਾਰਟ ਕੇਅਰ ਕਲੀਨਿਕ ਸੇਵਾ, ਮਿਲਣਗੇ ਇਹ ਫਾਇਦੇ

12/12/2020 12:13:24 PM

ਆਟੋ ਡੈਸਕ– ਹੁੰਡਈ ਨੇ ਦੇਸ਼ ਭਰ ’ਚ ਸਮਾਰਟ ਕੇਅਰ ਕਲੀਨਿਕ ਨੂੰ ਜਲਦ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਰਵਿਸ ਦਾ ਫਾਇਦਾ 14 ਦਸੰਬਰ ਤੋਂ ਲੈ ਕੇ 23 ਦਸੰਬਰ 2020 ਤਕ ਦੇਸ਼ ਭਰ ਦੇ 1288 ਹੁੰਡਈ ਸਰਵਿਸ ਪੁਆਇੰਟਸ ’ਤੇ ਚੁੱਕਿਆ ਜਾ ਸਕਦਾ ਹੈ। ਇਸ ਦੌਰਾਨ ਗਾਹਕਾਂ ਨੂੰ ਕਈ ਤਰ੍ਹਾਂ ਦੇ ਲਾਭ ਦਿੱਤੇ ਜਾਣਗੇ। ਇਨ੍ਹਾਂ ’ਚ ਸਪੈਸ਼ਲ ਡਿਸਕਾਊਂਟ, ਆਫਰ ਅਤੇ ਕੰਪਲੀਮੈਂਟਰੀ ਚੈਕਅਪ ਵੀ ਮਿਲੇਗਾ। 

ਇਹ ਵੀ ਪੜ੍ਹੋ– ਸਰਕਾਰ ਦੇ ਇਸ ਫੈਸਲੇ ਨਾਲ ਗੱਡੀਆਂ ਦੀ ਚੋਰੀ ’ਤੇ ਲੱਗੇਗੀ ਰੋਕ, ਲਾਪਰਵਾਹੀ ਕਰਨ ’ਤੇ ਹੋਵੇਗੀ ਜੇਲ

ਹੁੰਡਈ ਦੀ ਇਸ ਸਮਾਰਟ ਕੇਅਰ ਕਲੀਨਿਕ ਦੌਰਾਨ ਮੁਫ਼ਤ ਟਾਪ ਵਾਸ਼, ਕੰਪਲੀਮੈਂਟਰੀ 50 ਪੁਆਇੰਟ ਚੈੱਕ, ਮਕੈਨਿਕਲ ਪਾਰਟਸ ’ਤੇ 10 ਫੀਸਦੀ ਡਿਸਕਾਊਂਟ, ਨਵੀਂ ਕਾਰ ਦੀ ਖ਼ਰੀਦ ’ਤੇ 70,000 ਰੁਪਏ ਦਾ ਆਕਰਸ਼ਕ ਡਿਸਕਾਊਂਟ, ਸਾਰੀਆਂ ਵੈਲਿਊ ਐਡਿਡ ਸੇਵਾਵਾਂ ’ਤੇ 20 ਫੀਸਦੀ ਡਿਸਕਾਊਂਟ ਅਤੇ ਮਕੈਨਿਕਲ ਲੇਬਰ ’ਤੇ 20 ਫੀਸਦੀ ਡਿਸਕਾਊਂਟ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

ਇਸ ਤੋਂ ਇਲਾਵਾ 200 ਗਾਹਕਾਂ ਲਈ ਕੰਪਲੀਮੈਂਟਰੀ 1 ਸਾਲ ਦੀ ਐਕਸਟੈਂਡਿਡ ਵਾਰੰਟੀ, ਲੱਕੀ 1000 ਗਾਹਕਾਂ ਲਈ ਕੰਪਲੀਮੈਂਟਰੀ 1000 ਰੁਪਏ ਤਕ ਦਾ ਐਮਾਜ਼ੋਨ ਵਾਊਚਰ ਜਾਂ ਫਿਊਲ ਕਾਰਡ ਦਿੱਤਾ ਜਾਵੇਗਾ। ਇਹ ਸਰਵਿਸ 14 ਦਸੰਬਰ 2020 ਤੋਂ ਸ਼ੁਰੂ ਹੋਣਵਾਲੀ ਹੈ। ਕੰਪਨੀ ਇਸ ਯੀਅਰ ਐਂਡ ’ਚ ਗਾਹਕਾਂ ਨੂੰ ਲੁਭਾਉਣ ਲਈ ਇਹ ਸਮਾਰਟ ਕੇਅਰ ਕਲੀਨਿਕ ਲੈ ਕੇ ਆਈ ਹੈ।

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ

Rakesh

This news is Content Editor Rakesh