Hyundai ਨੇ ਫਿਰ ਤੋਂ ਖੋਲ੍ਹੇ 255 ਸ਼ੋਅਰੂਮ, ਸਿਰਫ 2 ਦਿਨਾਂ ''ਚ 170 ਕਾਰਾਂ ਦੀ ਡਿਲਿਵਰੀ

05/08/2020 5:00:09 PM

ਗੈਜੇਟ ਡੈਸਕ : ਹੁੰਡਈ ਇੰਡੀਆ ਨੇ ਸਰਕਾਰ ਵੱਲੋਂ ਲਾਕਡਾਊਨ ਵਿਚ ਮਿਲੀ ਛੂਟ ਦੇ ਮੁਤਾਬਕ ਦੇਸ਼ ਵਿਚ ਕੁਝ ਜਗ੍ਹਾਵਾਂ 'ਤੇ ਆਪਣੀ ਡੀਲਰਸ਼ਿਪ ਨੂੰ ਖੋਲ੍ਹ ਦਿੱਤਾ ਹੈ। ਰਿਪੋਰਟ ਮੁਤਾਬਕ COVID-19 ਮਹਾਮਾਰੀ ਕਾਰਨ ਦੇਸ਼ ਵਿਚ ਹੁੰਡਈ ਦੇ ਕੁਲ 255 ਸ਼ੋਅਰੂਮ ਅਤੇ ਸਰਵਿਸ ਆਊਟਲੇਟ ਨੂੰ ਖੋਲ੍ਹਿਆ ਗਿਆ ਹੈ, ਜਿਸ ਦੀ ਗਿਣਤੀ ਆਉਣ ਵਾਲੇ ਹਫਤਿਆਂ ਵਿਚ ਵਧਣ ਦੀ ਉਮੀਦ ਹੈ। 

ਦਿਲਚਸਪ ਗੱਲ ਇਹ ਹੈ ਕਿ ਪਿਛਲੇ 2 ਦਿਨਾਂ ਵਿਚ ਹੁੰਡਈ ਕੰਪਨੀ ਤੋਂ ਕਰੀਬ 4,000 ਗਾਹਕਾਂ ਨੇ ਕਾਰਾਂ ਨੂੰ ਲੈ ਕੇ ਪੁੱਛ-ਗਿੱਛ ਕੀਤੀ ਹੈ, ਜਿਸ ਤੋਂ ਬਾਅਦ ਆਪਣ ਸ਼ੋਅਰੂਮ ਦੇ ਨਾਲ-ਨਾਲ ਆਨਲਾਈਨ ਪੋਰਟਲ ਤੋਂ 500 ਬੁਕਿੰਗਜ਼ ਵੀ ਮਿਲ ਚੁੱਕੀ ਹੈ। ਹੁੰਡਈ ਨੇ ਸਿਰਫ 2 ਦਿਨਾਂ ਵਿਚ 170 ਕਾਰਾਂ ਦੀ ਵੀ ਡਿਲਿਵਰੀ ਵੀ ਕਰ ਦਿੱਤੀ ਹੈ।

ਹੁੰਡਈ ਨੇ ਸ਼ੋਅਰੂਮ ਖੋਲ੍ਹਣ ਤੋਂ ਪਹਿਲਾਂ ਦਿੱਤੇ ਕੁਝ ਜ਼ਰੂਰੀ ਦਿਸ਼ਾ ਨਿਰਦੇਸ਼
ਹੁੰਡਈ ਨੇ ਆਪਣੀ ਡੀਲਰਸ਼ਿਪ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਕੀਤਾ ਸੀ, ਜਿਸ ਵਿਚ ਸ਼ੋਅਰੂਮ ਅਤੇ ਵਾਹਨਾਂ ਦੀ ਨਿਯਮਿਤ ਰੂਪ ਨਾਲ ਸਫਾਈ, ਕਰਮਚਾਰੀਆਂ ਅਤੇ ਗਾਹਕਾਂ ਦੀ ਥਰਮਲ ਤਾਪਮਾਨ ਜਾਂਚ ਅਤੇ ਸਾਰੇ ਆਊਟਲੈਟਸ 'ਤੇ ਹੈਂਡ ਸੈਨੇਟਾਈਜ਼ਰ ਨਾਲ ਹੱਥਾਂ ਦੀ ਸਫਾਈ ਨੂੰ ਜ਼ਰੂਰੀ ਰੱਖਿਆ ਗਿਆ ਹੈ।

Ranjit

This news is Content Editor Ranjit