13 ਅਪ੍ਰੈਲ ਨੂੰ ਪੇਸ਼ ਹੋਵੇਗੀ Hyundai Palisade ਫੇਸਲਿਫਟ, ਸਾਹਮਣੇ ਆਇਆ ਸ਼ਨਦਾਰ ਟੀਜ਼ਰ

04/09/2022 6:02:40 PM

ਆਟੋ ਡੈਸਕ– ਸਾਲ 2018 ’ਚ ਦੱਖਣ ਕੋਰੀਆ ’ਚ ਪਹਿਲੀ ਵਾਰ ਲਾਂਚ ਹੋਈ Hyundai Palisade ਐੱਸ.ਯੂ.ਵੀ. ਗਲੋਬਲ ਪੱਧਰ ’ਤੇ ਵਿਕਰੀ ਦੇ ਚੌਥੇ ਸਾਲ ’ਚ ਐਂਟਰੀ ਕਰ ਰਹੀ ਹੈ। ਹੁੰਡਈ ਮੋਟਰ ਪੈਲਿਸੇਡ ਐੱਸ.ਯੂ.ਵੀ. ਦੇ ਅਪਡੇਟ ਮਾਡਲ ਦਾ ਖੁਲਾਸਾ ਜਲਦ ਹੀ ਯਾਨੀ 13 ਅਪ੍ਰੈਲ ਨੂੰ ਕਰਨ ਵਾਲੀ ਹੈ। ਇਸ ਵਿਚਕਾਰ ਕੰਪਨੀ ਨੇ 2022 ਪੈਸਿਲੇਡ ਫੇਸਲਿਟ ਐੱਸ.ਯੂ.ਵੀ. ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। ਨਵੀਂ ਹੁੰਡਈ ਪੈਲਿਸੇਡ ਦੇ ਡਿਜ਼ਾਇਨ ਅਤੇ ਫੀਚਰਜ਼ ਨੂੰ ਅਪਡੇਚ ਕਤਾ ਗਿਆ ਹੈ। 

ਟੀਜ਼ਰ ਦੀਆਂ ਤਸਵੀਰਾਂ ਮੁਤਾਬਕ, ਨਵੀਂ ਐੱਸ.ਯੂ.ਵੀ. ’ਚ ਫਰੰਟ ਡਿਜ਼ਾਇਨ ’ਚ ਬਦਲਾਅ ਕੀਤਾ ਗਿਆ ਹੈ। ਇਸਦੇ ਫਰੰਟ ਗਰਿੱਲ ਅਤੇ ਵਰਟੀਕਲ ਐੱਲ.ਈ.ਡੀ. ਫਾਗ ਲੈਂਪ ਦੀ ਝਲਕ ਦਿਖਾਈ ਦਿੰਦੀ ਹੈ। ਇਸ ਐੱਸ.ਯੂ.ਵੀ. ਦਾ ਹੈੱਡਲਾਈਟ ਇਸਤੇ ਬੰਪਰ ’ਤੇ ਲਗਾਇਆ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਨਵੇਂ ਸਪੋਕ ਅਲੌਏ ਵ੍ਹੀਲਜ਼ ਟਾਇਰ ਵੀ ਮਿਲਣਗੇ, ਜੋ ਇਸਨੂੰ ਜ਼ਿਆਦਾ ਪ੍ਰੀਮੀਅਮ ਲੁੱਕ ਦੇਣਗੇ। ਕੁੱਲ ਮਿਲਾ ਕੇ ਹੁੰਡਈ ਦੀ ਇਸ ਨਵੀਂ ਪੈਲਿਸੇਡ ਸਾਹਮਣੇ ਤੋਂ ਜ਼ਿਆਦਾ ਸਟਾਈਲਿਸ਼ ਅਤੇ ਪਹਿਲਾਂ ਨਾਲੋਂ ਜ਼ਿਆਦਾ ਮਡਰਨ ਦਿਸੇਗੀ। 

PunjabKesari


ਕੰਪਨੀ ਮੁਤਾਬਕ, Hyundai Motor Company ਨੇ ਐੱਸ.ਯੂ.ਵੀ. ਮਾਡਲ ਪੈਲਿਸੇਡ ਨੂੰ ਪੂਰੀ ਤਰ੍ਹਾਂ ਰੀਨਿਊ ਕਰ ਦਿੱਤਾ ਹੈ, ਜਿਸਨੂੰ ਉਹ ਮੁੱਖ ਰੂਪ ਨਾਲ ਅਮਰੀਕੀ ਬਾਜ਼ਾਰਾਂ ’ਚ ਵੇਚਦੀ ਹੈ। Hyundai Palisade ਆਪਣੀ ਉਤਪਾਦ ਲੜੀ ’ਚ ਸਭ ਤੋਂ ਵੱਡਾ ਐੱਸ.ਯੂ.ਵੀ. ਮਾਡਲ ਹੈ। ਕਾਰ ਨਿਰਮਾਤਾ ਦਾ ਕਹਿਣਾ ਹੈ ਕਿ ਆਪਣੇ ਨਵੇਂ ਅਵਤਾਰ ’ਚ 3 ਲਾਈਨ ਐੱਸ.ਯੂ.ਵੀ. ਆਪਣੇ ਪਹਿਲੇ ਮਾਡਲ ਦੇ ਮੁਕਾਬਲੇ ਵੱਡੀ, ਚੌੜੀ ਅਤੇ ਜ਼ਿਆਦਾ ਆਧੁਨਿਕ ਹੋਵੇਗੀ। ਹੁੰਡਈ ਨੇ ਕਿਹਾ ਕਿ 2022 ਪੈਲਿਸੇਡ ’ਚ ਇਸਦੇ ਡਿਜ਼ਾਇਨ ਤੇ ਤਕਨਾਲੋਜੀ ’ਚ ਵੱਡੇ ਸੁਧਾਰ ਵੀ ਹੋਣਗੇ। 

PunjabKesari

ਜਾਣਕਾਰੀ ਮੁਤਾਬਕ, ਸਾਲ 2023 ’ਚ ਇਸਦੇ ਫੇਸਲਿਫਟ ਮਾਡਲ ਨੂੰ ਲਾਂਚ ਕੀਤਾ ਜਾ ਸਕਦਾ ਹੈ। 

ਇੰਜਣ ਦੀ ਗੱਲ ਕੀਰਏ ਤਾਂ ਮੌਜੂਦਾ ਸਮੇਂ ’ਚ ਹੁੰਡਈ ਪੈਲਿਸੇਡ ’ਚ 3.8 ਲੀਟਰ V6 ਡੀਜ਼ਲ ਇੰਜਣ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਇੰਜਣ 8 ਸਪੀਡ ਗਿਅਰਬਾਕਸ ਨਾਲ ਲੈਸ ਹੈ ਅਤੇ 295 ਬੀ.ਐੱਚ.ਪੀ. ਦੀ ਪਾਵਰ ਦੇ ਨਾਲ 355 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 

ਉਥੇ ਹੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਏਅਰਬੈਗ, ਏ.ਬੀ.ਐੱਸ., ਹਿੱਲ ਡਾਊਨ ਕੰਟਰੋਲ, ਸਰਾਊਂਡ ਵਿਊ ਕੈਮਰਾ ਦੇ ਨਾਲ ਪਾਰਕਿੰਗ ਸੈਂਸਰ, ਹੈੱਡ ਅਪ ਡਿਸਪਲੇਅ, ਫਾਰਵਰਡ ਕੋਲਿਜਨ ਵਾਰਨਿੰਗ, ਲੈਨ ਕੀਪ ਅਸਿਸਟ, ਬਲਾਇੰਡ ਸਪਾਟ ਮਾਨੀਟਰਿੰਗ ਵਰਗੇ ਸੇਫਟੀ ਫੀਚਰਜ਼ ਦਿੱਤੇ ਗਏ ਹਨ। 


Rakesh

Content Editor

Related News