ਹੁੰਡਈ ਜਲਦ ਲਾਂਚ ਕਰ ਸਕਦੀ ਹੈ ਕ੍ਰੇਟਾ ਦਾ 7-ਸੀਟਰ ਮਾਡਲ, ਅਜ਼ਮਾਇਸ਼ ਦੌਰਾਨ ਵਿਖੀ ਝਲਕ

12/15/2020 11:56:08 AM

ਆਟੋ ਡੈਸਕ- ਹੁੰਡਈ ਭਾਰਤ 'ਚ ਜਲਦ ਹੀ ਆਪਣੀ ਲੋਕਪ੍ਰਸਿੱਧ ਐੱਸ.ਯੂ.ਵੀ. ਕ੍ਰੇਟਾ ਦੇ 7-ਸੀਟਰ ਮਾਡਲ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲ ਹੀ 'ਚ ਇਸ ਨੂੰ ਟੈਸਟਿੰਗ ਦੌਰਾਨ ਪਹਿਲੀ ਵਾਰ ਸਪਾਟ ਕੀਤਾ ਗਿਆ ਹੈ। ਸਾਹਮਣੇ ਆਈਆਂ ਤਸਵੀਰਾੰ ਤੋਂ ਪਤਾ ਚਲਦਾ ਹੈ ਕਿ 7-ਸੀਟਰ ਮਾਡਲ ਮੌਜੂਦਾ 5-ਸੀਟਰ ਤੋਂ ਲੰਬਾਈ 'ਚ ਥੋੜ੍ਹਾ ਵੱਡਾ ਹੈ। ਇਸ ਵਿਚ ਕੰਪਨੀ ਨਵੀਂ ਰੈਪਅਰਾਊਂਡ ਟੇਲ ਲਾਈਟ ਦਾ ਇਸਤੇਮਾਲ ਕਰੇਗੀ, ਇਸ ਤੋਂ ਇਲਾਵਾ ਇਸ ਵਿਚ ਸਟੈਂਡਰਡ ਮਾਡਲ ਵਾਲੇ ਅਲੌਏ ਵ੍ਹੀਲਸ ਹੀ ਦਿੱਤੇ ਜਾਣਗੇ। 

ਇੰਟੀਰੀਅਰ ਦੀ ਗੱਲ ਕਰੀਏ ਤਾਂ ਸਪਾਈ ਸ਼ਾਟਸ 'ਚ ਅਜੇ ਬਹੁਤ ਕੁਝ ਸਾਹਮਣੇ ਨਹੀਂ ਆ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਵਿਚ 10.25 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਆਟੋ ਰੀਅਰਵਿਊ ਮਿਰਰ ਦੇ ਸਕਦੀ ਹੈ। ਇਸ ਵਿਚ ਕੰਪਨੀ ਥਰਡ ਰੋਅ (ਤੀਜੀ ਲਾਈਨ) ਨੂੰ ਸ਼ਾਲ ਕਰੇਗੀ। ਇਸ ਤੋਂ ਇਲਾਵਾ ਇਸ ਵਿਚ ਪੈਨਾਰੋਮਿਕ ਸਨਰੂਫ, 6 ਏਅਰਬੈਗ, ਟਾਇਰ ਪ੍ਰੈਸ਼ਰ ਮਾਨਿਟਰਿੰਗ ਅਤੇ ਐੱਲ.ਈ.ਡੀ. ਡੇ-ਟਾਈਮ ਰਨਿੰਗ ਲਾਈਟਾਂ ਦਿੱਤੀਆਂ ਜਾਣਗੀਆਂ। 

PunjabKesari

ਮਿਲ ਸਕਦੇ ਹਨ ਦੋ ਇੰਜਣ
ਨਵੀਂ ਕ੍ਰੇਟਾ 7-ਸੀਟਰ ਨੂੰ ਕੰਪਨੀ 1.4 ਲੀਟਰ ਟਰਬੋ ਪੈਟਰੋਲ ਇੰਜਣ ਅਤੇ 1.5 ਲੀਟਰ ਪੈਟਰੋਲ ਤੇ ਡੀਜ਼ਲ ਇੰਜਣ ਨਾਲ ਲਿਆ ਸਕਦੀ ਹੈ। ਇਸ ਨੂੰ ਮੈਨੁਅਲ ਅਤੇ ਆਟੋਮੈਟਿਕ ਦੋਵਾਂ ਟ੍ਰਾਂਸਮਿਸ਼ਨਾਂ ਨਾਲ ਉਤਾਰਿਆ ਜਾਵੇਗਾ। ਹਾਲਾਂਕਿ ਅਜੇ ਇਸ ਦੇ ਲਾਂਤ ਦੀ ਤਾਰੀਖ਼ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਅਗਲੇ ਸਾਲ ਲਾਂਚ ਕਰ ਸਕਦੀ ਹੈ। 


Rakesh

Content Editor

Related News