SUV ਕਾਰਾਂ ਨਾਲ ਭਾਰਤੀ ਬਾਜ਼ਾਰ ''ਚ ਪੈਰ ਹੋਰ ਮਜ਼ਬੂਤ ਕਰ ਰਹੀ ਹੁੰਡਈ

08/08/2021 12:19:58 PM

ਨਵੀਂ ਦਿੱਲੀ- ਹੁੰਡਈ ਮੋਟਰ ਇੰਡੀਆ ਨੂੰ ਉਮੀਦ ਹੈ ਕਿ ਕੋਵਿਡ-19 ਦੀ ਦੂਜੀ ਲਹਿਰ ਤੋਂ ਬਾਅਦ ਨਿੱਜੀ ਵਾਹਨਾਂ ਦੀ ਵਧਦੀ ਮੰਗ ਨਾਲ ਘਰੇਲੂ ਬਾਜ਼ਾਰ ਵਿਚ ਆਪਣੀ ਪਹੁੰਚ ਨੂੰ ਹੋਰ ਮਜ਼ਬੂਤ ਕਰ ਸਕੇਗੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਖ਼ਾਸ ਕਰਕੇ ਕੰਪਨੀ ਆਪਣੇ ਐੱਸ. ਯੂ. ਵੀ. ਮਾਡਲਾਂ ਜ਼ਰੀਏ ਭਾਰਤੀ ਬਾਜ਼ਾਰ ਵਿਚ ਆਪਣੀ ਪਕੜ ਨੂੰ ਮਜ਼ਬੂਤ ਕਰਨ ਦੀ ਤਿਆਰੀ ਕਰ ਰਹੀ ਹੈ।

ਵੈਨਿਊ, ਕ੍ਰੇਟਾ, ਟੁਸੋਂ ਅਤੇ ਹਾਲ ਵਿਚ ਪੇਸ਼ ਅਲਕਾਜ਼ਾਰ ਮਾਡਲਾਂ ਨਾਲ ਹੁੰਡਈ ਪਹਿਲਾਂ ਹੀ ਦੇਸ਼ ਦੇ ਐੱਸ. ਯੂ. ਵੀ. ਕਾਰ ਬਾਜ਼ਾਰ ਦੀ ਮੋਹਰੀ ਕੰਪਨੀ ਬਣੀ ਹੋਈ ਹੈ। 

ਕੰਪਨੀ ਦਾ ਕਹਿਣਾ ਹੈ ਕਿ ਹਰ ਬੀਤਦੇ ਮਹੀਨੇ ਨਾਲ ਐੱਸ. ਯੂ. ਵੀ. ਬਾਜ਼ਾਰ ਵਿਚ ਉਸ ਦੀ ਹਿੱਸੇਦਾਰੀ ਵੱਧ ਰਹੀ ਹੈ। ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੇ ਵਿਕਰੀ-ਮਾਰਕੀਟਿੰਗ, ਸੇਵਾਵਾਂ ਦੇ ਡਾਇਰੈਕਟਰ ਤਰੁਣ ਗਰਗ ਨੇ ਕਿਹਾ, “ਘਰੇਲੂ ਬਾਜ਼ਾਰ ਵਿਚ ਐੱਸ. ਯੂ. ਵੀ. ਨੂੰ ਲੈ ਕੇ ਮਜ਼ਬੂਤ ਰੁਖ਼ ਕਾਇਮ ਹੈ। ਘਰੇਲੂ ਯਾਤਰੀ ਵਾਹਨ ਬਾਜ਼ਾਰ ਵਿਚ ਹਰ ਲੰਘਦੇ ਮਹੀਨੇ ਦੇ ਨਾਲ ਵਾਹਨ ਬਾਜ਼ਾਰ ਵਿਚ ਐੱਸ. ਯੂ. ਵੀ. ਦੀ ਹਿੱਸੇਦਾਰੀ ਵਧ ਰਹੀ ਹੈ। ਜੁਲਾਈ ਵਿਚਐੱਸ. ਯੂ. ਵੀ.  ਦੀ ਹਿੱਸੇਦਾਰੀ 37 ਫ਼ੀਸਦੀ ਤੋਂ ਵੱਧ ਸੀ। ਜਨਵਰੀ-ਜੁਲਾਈ ਦੀ ਮਿਆਦ ਦੌਰਾਨ ਇਹ ਲਗਭਗ 36 ਫ਼ੀਸਦੀ ਸੀ।” ਗਰਗ ਨੇ ਕਿਹਾ ਕਿ ਘਰੇਲੂ ਬਾਜ਼ਾਰ ਵਿਚ ਕੰਪਨੀ ਦੇ ਐੱਸ. ਯੂ. ਵੀ. ਮਾਡਲਾਂ ਦੀ ਵਿਕਰੀ ਲਗਾਤਾਰ ਵੱਧ ਰਹੀ ਹੈ। ਅਲਕਾਜ਼ਾਰ ਤੋਂ ਬਾਅਦ ਵਿਕਰੀ ਹੋਰ ਵਧੀ ਹੈ।


Sanjeev

Content Editor

Related News