ਜਲਦੀ ਹੀ ਲਾਂਚ ਹੋਵੇਗਾ Hyundai i20 ਦਾ ਨਵਾਂ ਵੇਰੀਅੰਟ

08/27/2016 2:12:20 PM

ਜਲੰਧਰ- ਹੁੰਡਈ ਆਈ20 ਦਾ ਨਵਾਂ ਵਰਜ਼ਨ ਲਾਂਚ ਕਰਨ ਦੀ ਤਿਆਰੀ ''ਚ ਹੈ। ਪੈਟਰੋਲ ਵਰਜ਼ਨ ਵਾਲੀ ਇਹ ਨਵੀਂ ਆਈ20 ਆਟੋਮੈਟਿਕ ਗਿਅਰਬਾਕਸ ਦੇ ਨਾਲ ਆਏਗੀ। ਇਸ ਵਿਚ 1.4 ਲੀਟਰ ਪੈਟਰੋਲ ਇੰਜਣ ਹੋਵੇਗਾ ਜੋ 99.2 ਐੱਚ.ਪੀ. ਦੀ ਤਾਕਤ ਦੇਵੇਗਾ। ਸਟੈਂਡਰਡ ਮੈਨੁਅਲ ਗਿਅਰਬਾਕਸ ਵਾਲੀ ਆਈ20 ਪੈਟਰੋਲ 1.2 ਲੀਟਰ ਇੰਜਣ ਦੇ ਨਾਲ ਆਉਂਦੀ ਹੈ ਜਿਸ ਵਿਚ 83 ਐੱਚ.ਪੀ. ਦੀ ਮੋਟਰ ਲੱਗੀ ਹੈ। ਆਟੋਮੈਟਿਕ ਆਈ20 ਪੈਟਰੋਲ 4 ਸਪੀਡ ਟਾਰਕ ਕਨਵਰਟਰ ਯੂਨਿਟਸ ਦੇ ਨਾਲ ਆਏਗੀ। 
ਹੁੰਡਈ ਆਈ20 ਪੈਟਰੋਲ ਆਟੋਮੈਟਿਕ ਹੋਂਡਾ ਜੈਜ਼ ਅਤੇ ਮਾਰੂਤੀ ਬਲੈਨੋ ਨੂੰ ਟੱਕਰ ਦੇਵੇਗੀ ਕਿਉਂਕਿ ਇਹ ਦੋਵੇਂ ਕਾਰਾਂ ਸੀ.ਵੀ.ਟੀ. ਗਿਅਰਬਾਕਸ ਦੇ ਨਾਲ ਆਉਂਦੀਆਂ ਹਨ। ਆਈ20 ਪੈਟਰੋਲ ਆਟੋਮੈਟਿਕ ਦੀ ਬੁਕਿੰਗਸ ਸ਼ੁਰੂ ਹੋ ਗਈ ਹੈ ਅਤੇ ਇਸ ਦੀ ਡਿਲੀਵਰੀ ਸਤੰਬਰ ਦੇ ਅੱਧ ਤੋਂ ਸ਼ੁਰੂ ਹੋਣ ਦਾ ਵਾਅਦਾ ਕੀਤਾ ਗਿਆ ਹੈ।