ਭਾਰਤ ''ਚ ਲਾਂਚ ਹੋਈ ਨਵੀਂ 2023 ਹੁੰਡਈ i20 N-line, ਜਾਣੋ ਕੀਮਤ ਤੇ ਖੂਬੀਆਂ

09/23/2023 2:27:20 PM

ਆਟੋ ਡੈਸਕ- ਹੁੰਡਈ ਮੋਟਰ ਇੰਡੀਆ ਨੇ ਦੇਸ਼ 'ਚ i20 ਫੇਸਲਿਫਟ ਦੇ ਐੱਨ-ਲਾਈਨ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 9.99 ਲੱਖ ਰੁਪਏ ਰੱਖੀ ਗਈ ਹੈ। ਇਸ ਨੂੰ 2 ਟ੍ਰਿਮਸ 'ਚ ਵੇਚਿਆ ਜਾਵੇਗਾ। ਟਾਪ-ਸਪੇਕ i20 N-line N8 ਵੇਰੀਐਂਟ ਦੀ ਕੀਮਤ ਮੈਨੁਅਲ ਲਈ 11.21 ਲੱਖ ਰੁਪਏ ਅਤੇ ਆਟੋਮੈਟਿਕ ਲਈ 12.31 ਲੱਖ ਰੁਪਏ ਹੈ।

ਇੰਜਣ

i20 N-line 'ਚ 1.0 ਲੀਟਰ ਟਰਬੋ-ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 120 ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ ਅਤੇ ਇਸਨੂੰ 7-ਸਪੀਡ ਡੀ.ਸੀ.ਟੀ. ਜਾਂ 6-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸਦੇ ਸਸਪੈਂਸ਼ਨ 'ਚ ਹਲਕੇ ਬਦਲਾਅ ਕੀਤੇ ਗਏ ਹਨ।

ਐਕਸਟੀਰੀਅਰ

ਐੱਨ-ਲਾਈਨ i20 ਨੂੰ ਸਟੈਂਡਰਡ ਮਾਡਲ ਤੋਂ ਅਲੱਗ ਕਰਨ ਲਈ ਇਸ ਵਿਚ ਪੈਰਾਮੀਟ੍ਰਿਕ ਗਰਿੱਲ, ਫਰੰਟ ਸਪਲਿਟਰ, ਨਵਾਂ ਐੱਨ-ਲਾਈਨ ਲੋਗੋ, 16 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ। ਰੀਅਰ 'ਚ ਟਵਿਨ-ਐਗਜਾਸਟ ਆਊਟਲੇਟ ਅਤੇ ਦੋ ਟੇਲਲੈਂਪਸ, ਬਦਲਿਆ ਹੋਇਆ ਬੰਪਰ ਡਿਜ਼ਾਈਨ ਦਿੱਤਾ ਗਿਆ ਹੈ।

ਫੀਚਰਜ਼

ਫੀਚਰਜ਼ ਦੀ ਗੱਲ ਕਰੀਏ ਤਾਂ ਟਾਪ-ਸਪੇਕ i20 ਦਾ ਕੈਬਿਨ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਦੇ ਨਾਲ 10.25-ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਵਾਇਰਲੈੱਸ ਫੋਨ ਚਾਰਜਿੰਗ, ਕਰੂਜ਼ ਕੰਟਰੋਲ, ਆਟੋਮੈਟਿਕ ਕਲਾਈਮੇਟ ਕੰਟਰੋਲ, ਸਿੰਗਲ-ਪੈਨ ਸਨਰੂਫ, 7-ਸਪੀਕਰ ਬੋਸ ਸਾਊਂਡ ਸਿਸਟਮ ਵਰਗੀਆਂ ਸਹੂਲਤਾਂ ਨਾਲ ਲੈਸ ਹੈ। ਸੇਫਟੀ ਦੇ ਲਿਹਾਜ ਨਾਲ ਇਸ ਵਿਚ 6 ਏਅਰਬੈਗ, ਸਾਰੇ ਯਾਤਰੀਆਂ ਲਈ  ਸੀਟਬੈਲਟ ਰਿਮਾਇੰਡਰ ਦੇ ਨਾਲ 3-ਪੁਆਇੰਟ ਸੀਟਬੈਲਟ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (ਟੀ.ਪੀ.ਐੱਮ.ਐੱਸ.), ਰੀਅਰ-ਵਿਊ ਪਾਰਕਿੰਗ ਕੈਮਰਾ, ਆਟੋਮੈਟਿਕ ਹੈੱਡਲੈਂਪਸ, ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ (ਈ.ਐੱਸ.ਸੀ.), ਵਾਹਨ ਸਟੇਬਿਲਿਟੀ ਮੈਨੇਜਮੈਂਟ (ਵੀ.ਐੱਸ.ਸੀ.), ਹਿੱਲ ਅਸਿਸਟ ਸ਼ਾਮਲ ਹਨ।

Rakesh

This news is Content Editor Rakesh