ਹੁੰਡਈ ਗ੍ਰੈਂਡ i10 ਨਿਓਸ ਕ੍ਰੈਸ਼ ਟੈਸਟ ’ਚ ਹੋਈ ਫੇਲ, ਮਿਲੀ ਸਿਰਫ਼ 2 ਸਟਾਰ ਰੇਟਿੰਗ (ਵੀਡੀਓ)

11/13/2020 11:01:15 AM

ਆਟੋ ਡੈਸਕ– ਗਲੋਬਲ ਐੱਨ.ਸੀ.ਏ.ਪੀ. ਮੁਤਾਬਕ, ਚਾਈਲਡ ਸੇਫਟੀ ਦੇ ਮਾਮਲੇ ’ਚ ਹੁੰਡਈ ਦੀ ਗ੍ਰੈਂਡ i10 ਨਿਓਸ ਕਾਰ ਸੁਰੱਖਿਅਤ ਨਹੀਂ ਹੈ ਕਿਉਂਕਿ ਕ੍ਰੈਸ਼ ਟੈਸਟ ’ਚ ਇਸ ਕਾਰ ਨੂੰ ਬਹੁਤ ਹੀ ਘੱਟ ਸਕੋਰ ਮਿਲੇ ਹਨ। ਟੈਸਟ ਦੌਰਾਨ ਪਤਾ ਲੱਗਾ ਹੈ ਕਿ ਇਸ ਕਾਰ ਦਾ ਫੁੱਟ ਏਰੀਆ ਸੁਰੱਖਿਅਤ ਨਹੀਂ ਹੈ ਪਰ ਟੈਸਟ ਦੌਰਾਨ ਸਿਰ ਅਤੇ ਧੋਣ ’ਤੇ ਕੋਈ ਸੱਟ ਨਹੀਂ ਆਈ। ਚੈਸਟ ਪ੍ਰੋਟੈਕਸ਼ਨ ਨੂੰ ਲੈ ਕੇ ਇਸ ਕਾਰ ਨੂੰ ਘੱਟ ਰੇਟਿੰਗ ਦਿੱਤੀ ਗਈ ਹੈ। ਇਹ ਕਾਰ 3 ਸਾਲ ਦੇ ਬੱਚੇ ਨੂੰ ਨਾਲ ਲੈ ਕੇ ਜਾਣ ਲਈ ਸੁਰੱਖਿਅਤ ਨਹੀਂ ਹੈ ਪਰ ਇਹ 18 ਮਹੀਨਿਆਂ ਦੇ ਬੱਚੇ ਲਈ ਥੋੜ੍ਹੀ ਬਿਹਤਰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਕਾਰ ਨੂੰ ਅਡਲਟਸ ਸੇਫਟੀ ਅਤੇ ਚਾਈਲਡ ਪ੍ਰੋਟੈਕਸ਼ਨ ਦੋਵਾਂ ’ਚ ਹੀ 2 ਸਟਾਰ ਰੇਟਿੰਗ ਮਿਲੀ ਹੈ। 

 

ਇਸ ਹੈਚਬੈਕ ਕਾਰ ’ਚ ਡਿਊਲ ਫਰੰਟ ਏਅਰਬੈਗਸ ਮਿਲਦੇ ਹਨ। ਗਲੋਬਲ ਐੱਨ.ਸੀ.ਏ.ਪੀ. ਨੇ ਗ੍ਰੈਂਡ i10 ਨਿਓਸ ਦੇ "Era" ਮਾਡਲ ’ਤੇ ਇਹ ਟੈਸਟ ਕੀਤਾ ਹੈ। 

Rakesh

This news is Content Editor Rakesh