CNG ਵਰਜ਼ਨ ’ਚ ਵੀ ਉਪਲੱਬਧ ਹੋਵੇਗੀ Hyundai Creta, ਮਿਲਣਗੇ ਇਹ ਸਪੈਸ਼ਲ ਫੀਚਰ

12/02/2022 1:46:30 PM

ਆਟੋ ਡੈਸਕ– ਇਲੈਕਟ੍ਰਿਕ ਗੱਡੀਆਂ ਦੇ ਨਾਲ-ਨਾਲ ਸੀ.ਐੱਨ.ਜੀ. ਗੱਡੀਆਂ ਵੀ ਲੋਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਜਿਸ ਨੂੰ ਵੇਖਦੇ ਹੋਏ ਹੁਣ ਕੰਪਨੀਆਂ ਮੌਜੂਦਾ ਮਾਡਲਾਂ ਨੂੰ ਸੀ.ਐੱਨ.ਜੀ. ਵਰਜ਼ਨ ’ਚ ਪੇਸ਼ ਕਰ ਰਹੀਆਂ ਹਨ। ਸੀ.ਐੱਨ.ਜੀ. ਵਰਜ਼ਨ ’ਚ ਪੇਸ਼ ਕੀਤੇ ਜਾਣ ਵਾਲੇ ਮਾਡਲਾਂ ’ਚ ਹੈਚਬਾਕ ਅਤੇ ਕੰਪੈਕਟ ਐੱਸ.ਯੂ.ਵੀ. ਵੀ ਸਾਮਲ ਹਨ. ਜਾਣਕਾਰੀ ਸਾਹਮਣੇ ਆਈ ਹੈ ਕਿ ਹੁੰਡਈ ਕ੍ਰੇਟਾ ਦੇ ਸੀ.ਐੱਨ.ਜੀ. ਵਰਜ਼ਨ ਨੂੰ ਪੇਸ਼ ਕਰਨ ਵਾਲੀ ਹੈ। 

ਇਸ ਵਿਚ 1.4 ਲੀਟਰ GDi turbo petrol ਇੰਜਣ ਫੈਕਟਰੀ ਫਿਟੇਡ ਸੀ.ਐੱਨ.ਜੀ. ਕਿੱਟ ਆਫਰ ਕੀਤੀ ਜਾਵੇਗੀ। ਟ੍ਰਾਂਸਮਿਸ਼ਨ ਲਈ ਇਸਨੂੰ 6-ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਜੋੜਿਆ ਜਾਵੇਗਾ। ਸੀ.ਐੱਨ.ਜੀ. ਮੋਡ ’ਤੇ ਇਹ ਇੰਜਣ 138 bhp ਦੀ ਪਾਵਰ ’ਤੇ 6,000 rpm ਅਤੇ 242nm ’ਤੇ 1500 ਤੋਂ 3200 rpm ਜਨਰੇਟ ਕਰੇਗੀ।

ਅਨੁਮਾਨ ਹੈ ਕਿ ਇਸਨੂੰ 2023 ਹੰਡਈ ਕ੍ਰੇਟਾ ਫੇਸਲਿਫਟ ਦੇ ਤੌਰ ’ਤੇ ਪੇਸ਼ ਕੀਤਾ ਜਾਵੇਗਾ, ਜਿਸਨੂੰ ਲੈ ਕੇ ਪਹਿਲਾਂ ਜਨਵਰੀ ’ਚ ਆਟੋ ਐਕਸਪੋ ਦਿੱਲੀ ’ਚ ਸ਼ੋਅਕੇਸ ਕੀਤਾ ਜਾਵੇਗਾ। ਫੀਚਰ ਅਪਡੇਟ ਦੇ ਮਾਮਲੇ ’ਚ 2023 ਹੁੰਡਈ ਕ੍ਰੇਟਾ ’ਚ ਅਪਡੇਟਿਡ 10.25 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਹੁੰਡਈ ਦੀ ਬਲੂਲਿੰਕ ਕੁਨੈਕਟਿਡ ਕਾਰ ਤਕਨਾਲੋਜੀ ਦਿੱਤੀ ਜਾਵੇਗੀ। ਉੱਥੇ ਹੀ ਹੋਰ ਸੇਫਟੀ ਦੇ ਤੌਰ ’ਤੇ ADAS, Autonomous Emergency braking with forwar collision avoidance, rear cross traffic collision aviodence assist, blind spot monitor ਅਡਾਪਟਿਵ ਕਰੂਜ਼ ਕੰਟਰੋਲ ਆਦਿ ਫੀਚਰਜ਼ ਵੀ ਮਿਲਣਗੇ।

Rakesh

This news is Content Editor Rakesh