ਹੁੰਡਈ ਨੇ ਕੀਤਾ ਖੁਲਾਸਾ, ਉਤਪਾਦਨ ਸਮਰੱਥਾ ਤੋਂ ਤਿੰਨ ਗੁਣਾ ਵਧੀ ਕ੍ਰੇਟਾ ਦੀ ਮੰਗ

04/17/2021 11:51:12 AM

ਆਟੋ ਡੈਸਕ– ਹੁੰਡਈ ਨੇ ਆਪਣੀ ਨਵੀਂ ਜਨਰੇਸ਼ਨ ਦੀ ਕ੍ਰੇਟਾ ਨੂੰ ਬੀਤੇ ਸਾਲ ਹੀ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ ਅਤੇ ਮੌਜੂਦਾ ਸਮੇਂ ’ਚ ਇਹ ਆਪਣੇ ਸੈਗਮੈਂਟ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਮਿਡ-ਸਾਈਜ਼ ਐੱਸ.ਯੂ.ਵੀ. ਬਣ ਗਈ ਹੈ। ਹਾਲ ਹੀ ’ਚ ਹੁੰਡਈ ਮੋਟਰ ਇੰਡੀਆ ਦੇ ਐੱਮ.ਡੀ. ਅਤੇ ਸੀ.ਈ.ਓ. ਐੱਸ.ਐੱਸ. ਕਿਮ ਨੇ ਦੱਸਿਆ ਹੈ ਕਿ ਹੁੰਡਈ ਕ੍ਰੇਟਾ ਦੀ ਮੰਗ ਮੌਜੂਦਾ ਸਮੇਂ ’ਚ ਕੰਪਨੀ ਦੀ ਉਤਪਾਦਨ ਸਮਰੱਥਾ ਤੋਂ ਵੀ ਤਿੰਨ ਗੁਣਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਗਾਹਕਾਂ ਦੀ ਮੰਗ ਨੂੰ ਪੂਰਾ ਕਰਨ ’ਚ ਉਂਝ ਤਾਂ ਅਸੀਂ ਸਫਲ ਰਹੇ ਹਾਂ ਪਰ ਕ੍ਰੇਟਾ ਦੀ ਮੰਗ ਨੂੰ ਵੇਖਦੇ ਹੋਏ ਅਸੀਂ ਜ਼ਿਆਦਾ ਉਤਪਾਦਨ ਕਰਨ ਅਤੇ ਫੀਸਦੀ ਮਿਆਦ ’ਚ ਕਟੌਤੀ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। 

ਦੱਸ ਦੇਈਏ ਕਿ ਕ੍ਰੇਟਾ ਨੂੰ ਲੈ ਕੇ ਹਰ ਮਹੀਨੇ ਬੁਕਿੰਗ ਲਗਾਤਾਰ ਮਿਲ ਰਹੀ ਹੈ ਜੋ ਕਿ ਜਮ੍ਹਾ ਹੁੰਦੀ ਜਾ ਰਹੀ ਹੈ। ਅਜਿਹੇ ’ਚ ਕ੍ਰੇਟਾ ਦਾ ਵੇਟਿੰਗ ਪੀਰੀਅਡ ਬਹੁਤ ਵਧ ਗਿਆ ਹੈ। ਕ੍ਰੇਟਾ ਦੇ ਪੁਰਾਣੇ ਮਾਡਲ ਨੇ ਵੀ ਸਾਲ 2019 ’ਚ ਦੇਸ਼ ’ਚ ਕੁਲ ਯਾਤਰੀ ਵਾਹਨ ਦੀ ਵਿਕਰੀ ’ਚ 25 ਫੀਸਦੀ ਦਾ ਯੋਗਦਾਨ ਦਿੱਤਾ ਸੀ। ਸਾਲ 2020 ’ਚ ਇਹ ਅੰਕੜਾ ਵਧ ਕੇ 29 ਫੀਸਦੀ ਤਕ ਪਹੁੰਚ ਗਿਆ ਸੀ। 

Rakesh

This news is Content Editor Rakesh