ਹੁੰਡਈ ਨੇ ਲਾਂਚ ਕੀਤੀ ਆਲ ਨਿਊ ਕਰੇਟਾ

03/18/2020 11:32:33 AM

ਨਵੀਂ ਦਿੱਲੀ– ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਆਲ ਨਿਊ ਕਰੇਟਾ-ਦਿ ਅਲਟੀਮੇਟ ਐੱਸ. ਯੂ. ਵੀ. ਨੂੰ ਲਾਂਚ ਕੀਤਾ ਹੈ। ਫਸਟ ਜਨਰੇਸ਼ਨ ਕਰੇਟਾ ਦੀ ਸਫਲਤਾ ਤੋਂ ਬਾਅਦ ਸੈਕਿੰਡ ਜਨਰੇਸ਼ਨ ਆਲ ਨਿਊ ਕਰੇਟਾ ਫਿਊਚਰਿਸਟਿਕ ਡਿਜ਼ਾਈਨ, ਪਾਵਰ ਪੈਕਡ ਪਰਫਾਰਮੈਂਸ ਅਤੇ ਸਹੂਲਤ ਅਤੇ ਸੌਖ ਦੇ ਨਵੇਂ ਫੀਚਰਸ ਨਾਲ ਆਪਣੇ ਸੈਗਮੈਂਟ ’ਚ ਨਵੇਂ ਬੈਂਚਮਾਰਕ ਸਥਾਪਤ ਕਰਨ ਲਈ ਤਿਆਰ ਹੈ।

ਆਲ ਨਿਊ ਕਰੇਟਾ ਦੀ ਲਾਂਚਿੰਗ ਮੌਕੇ ਹੁੰਡਈ ਮੋਟਰ ਇੰਡੀਆ ਲਿਮਟਿਡ ਦੇ ਐੱਮ. ਡੀ. ਅਤੇ ਸੀ. ਈ. ਓ. ਐੱਸ. ਐੱਸ. ਕਿਮ ਨੇ ਕਿਹਾ ਕਿ ਆਲ ਨਿਊ ਕਰੇਟਾ ਹੁੰਡਈ ਦੇ ਅਲਟੀਮੇਟ ਸਾਇੰਸ ਆਫ ਹਿਊਮਨ ਇੰਜੀਨੀਅਰਿੰਗ ਦਾ ਨਤੀਜਾ ਹੈ, ਜਿਸ ਦੀ ਮਦਦ ਨਾਲ ਭਾਰਤੀ ਗਾਹਕਾਂ ਲਈ ਇਕ ਅਲਟੀਮੇਟ ਐੱਸ. ਯੂ. ਵੀ. ਬਣਾਈ ਗਈ ਹੈ। ਇਸ ਨੂੰ ਸੁਪਰਸਟਰੱਕਚਰ ’ਤੇ ਤਿਆਰ ਕੀਤਾ ਗਿਆ ਹੈ ਅਤੇ ਇਹ ਸ਼ਾਨਦਾਰ ਡਰਾਈਵਿੰਗ ਐਕਸਪੀਰੀਐਂਸ ਦਾ ਭਰੋਸਾ ਦਿਵਾਉਂਦੀ ਹੈ।
- ਆਲ ਨਿਊ ਕਰੇਟਾ ’ਚ ਐਡਵਾਂਸਡ ਬਲਿਊ ਲਿੰਕ ਦਿੱਤਾ ਗਿਆ ਹੈ, ਜਿਸ ’ਚ 50 ਤੋਂ ਜ਼ਿਆਦਾ ਕੁਨੈਕਟੀਵਿਟੀ ਫੀਚਰ ਹਨ ਅਤੇ ਇਹ ਸੌਖ ਅਤੇ ਆਰਾਮ ਨਾਲ ਇਨ-ਕਾਰ ਕੁਨੈਕਟੀਵਿਟੀ ਨੂੰ ਨਵੀਂ ਉਚਾਈ ਦਿੰਦਾ ਹੈ। ਗਾਹਕ ਹੁਣ ਸਿਰਫ ‘ਹੈਲੋ ਬਲਿਊ ਲਿੰਕ’ ਬੋਲ ਕੇ ਸ਼ਾਨਦਾਰ ਵਾਇਸ ਇਨੇਬਲਡ ਫੰਕਸ਼ਨਜ਼ ਦਾ ਆਨੰਦ ਲੈ ਸਕਣਗੇ।