YouTube: ਡਾਰਕ ਵੈੱਡ ’ਤੇ ਇੰਨੇ ਰੁਪਏ ’ਚ ਵਿਕ ਰਿਹੈ ਤੁਹਾਡਾ ਅਕਾਊਂਟ

06/05/2020 5:02:16 PM

ਗੈਜੇਟ ਡੈਸਕ– ਹਾਲ ਹੀ ’ਚ ਯੂਟਿਊਬ ਯਾਨੀ ਦੁਨੀਆ ਦੇ ਸਭ ਤੋਂ ਵੱਡੇ ਵੀਡੀਓ ਸਟਰੀਮਿੰਗ ਪਲੇਟਫਾਰਮ ਦੇ ਯੂਜ਼ਰਜ਼ ਦੇ ਅਕਊਂਟ ਵੱਡੀ ਗਿਣਤੀ ’ਚ ਹੈਕ ਕਰ ਲਏ ਗਏ। ਇਨ੍ਹਾਂ ਹੈਕਰ ਫੋਰਮ ਅਤੇ ਇਸੇ ਤਰ੍ਹਾਂ ਦੀਆਂ ਦੂਜੀਆਂ ਸਾਈਟਾਂ ਨੇ ਹਜ਼ਾਰਾਂ ਯੂਟਿਊਬ ਯੂਜ਼ਰਜ਼ ਦੇ ਖਾਤਿਆਂ ’ਚ ਸੰਨ੍ਹ ਲਗਾ ਦਿੱਤੀ। ਇਹ ਸਾਈਬਰ ਅਪਰਾਧੀ ਲਾਗ-ਇਨ ਡਾਟਾ ਦੀ ਵੱਡੀ ਲਿਸਟ ਪੇਸ਼ ਕਰ ਰਹੇ ਹਨ। ਇਨ੍ਹਾਂ ’ਚ ਹਰ ਖਾਤੇ ਦੇ ਸਬਸਕ੍ਰਾਈਬਰਾਂ ਦੀ ਗਿਣਤੀ ਦਾ ਬੈਕਅਪ ਵੀ ਸ਼ਾਮਲ ਹੈ। ਹੈਕਰ ਕਾਫੀ ਸਮੇਂ ਤੋਂ ਕਿਸੇ ਯੂਟਿਊਬ ਚੈਨਲ ਨੂੰ ਹੈਕ ਕਰਨ ਦਾ ਮਹੱਤਵ ਜਾਣਦੇ ਹਨ। ਇਸ ਤਰ੍ਹਾਂ ਦੇ ਸਾਈਬਰ ਹਮਲੇ ਨਾਲ ਉਨ੍ਹਾਂ ਨੂੰ ਨਵੀਂ ਹਾਜ਼ਰੀਨ ਦਾ ਫਾਇਦਾ ਮਿਲਦਾ ਹੈ ਜਿਨ੍ਹਾਂ ਨੂੰ ਉਹ ਫਰਾਡ ਸਕੀਮ ਅਤੇ ਪ੍ਰਭਾਵਿਤ ਐਡ ਕੈਂਪੇਨ ਲਈ ਨਿਸ਼ਾਨਾ ਬਣਾ ਸਕਦੇ ਹਨ। 

ਚੈਨਲ ਦੇ ਮਾਲਕ ਤੋਂ ਮੰਗਿਆ ਜਾਂਦਾ ਹੈ ਪੈਸਾ
ਇਸ ਤੋਂ ਇਲਾਵਾ ਹੈਕ ਹੋਣ ਵਾਲੇ ਖਾਤਿਆਂ ਨੂੰ ਕਈ ਹੋਰ ਤਰ੍ਹਾਂ ਵੀ ਇਸਤੇਮਾਲ ਕੀਤਾ ਜਾਂਦਾ ਹੈ। ਉਦਾਹਰਣ ਲਈ, ਕੁਝ ਹੈਕਰ ਯੂਟਿਊਬ ਚੈਨਲਾਂ ਨੂੰ ਹੈਕ ਕਰਦੇ ਹਨ ਅਤੇ ਫਿਰ ਉਸ ਦੇ ਮਾਲਕ ਕੋਲੋਂ ਪੈਸੇ ਦੀ ਮੰਗ ਕਰਦੇ ਹਨ। ਜੇਕਰ ਕਿਸੇ ਯੂਜ਼ਰ ਦੇ ਸਬਸਕ੍ਰਾਈਬਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਅਤੇ ਉਹ ਵੀਡੀਓ ਪਲੇਟਫਾਰਮ ਤੋਂ ਪੈਸੇ ਕਮਾਉਂਦਾ ਹੈ ਤਾਂ ਅਜਿਹੀ ਹਾਲਤ ’ਚ ਉਹ ਪੈਸੇ ਦੇ ਦਿੰਦਾ ਹੈ। ਦੱਸ ਦੇਈਏ ਕਿ IntSights ਦੀ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਹੈਕਰਾਂ ਦੀਆਂ ਵੈੱਬਸਾਈਟਾਂ ’ਤੇ ਹੈਕ ਕੀਤੇ ਗਏ ਯੂਟਿਊਬ ਖਾਤੇ ਪੇਸ਼ਕਸ਼ ਨਾਲ ਵਿਕਰੀ ਲਈ ਮੁਹੱਈਆ ਹਨ। 

ਯਕੀਨੀ ਤੌਰ ’ਤੇ ਯੂਟਿਊਬ ਖਾਤੇ ਦੀ ਕੀਮਤ ਉਸ ਚੈਨਲ ਦੇ ਸਬਸਕ੍ਰਾਈਬਰਾਂ ਦੀ ਗਿਣਤੀ ’ਤੇ ਨਿਰਭਰ ਕਰਦੀ ਹੈ। ਸਬਸਕ੍ਰਾਈਬਰ ਹੀ ਕਿਸੇ ਖਾਤੇ ਦਾ ਮੁੱਲ ਤੈਅ ਕਰਦੇ ਹਨ। ਉਦਾਹਰਣ ਲਈ ਜੇਕਰ ਕਿਸੇ ਚੈਨਲ ਕੋਲ 2 ਲੱਖ ਸਬਸਕ੍ਰਾਈਬਰ ਹਨ ਤਾਂ ਉਸ ਦੀ ਕੀਮਤ 1 ਹਜ਼ਾਰ ਡਾਲਰ (ਕਰੀਬ 75 ਹਜ਼ਾਰ ਰੁਪਏ) ਹੋਵੇਗੀ। 

ਦੱਸ ਦੇਈਏ ਕਿ ਹੈਕਰ ਚੈਨਲ ਨੂੰ ਹੈਕ ਕਰਨ ਲਈ ਸੋਸ਼ਲ-ਇੰਜੀਨੀਅਰਿੰਗ ਦਾ ਸਹਾਰਾ ਲੈਂਦੇ ਹਨ। ਸਾਈਬਰ ਅਪਰਾਧੀ ਕਿਸੇ ਤਰ੍ਹਾਂ ਚੈਨਲ ਮਾਲਕ ਤੋਂ ਵਾਇਰਸ ਡਾਊਨਲੋਡ ਕਰਵਾ ਕੇ ਇੰਸਟਾਲ ਕਰਵਾ ਦਿੰਦੇ ਹਨ ਅਤੇ ਇਸ ਤਰ੍ਹਾਂ ਯੂਟਿਊਬ ਖਾਤੇ ’ਚ ਸੰਨ੍ਹ ਲਗਾਉਣ ’ਚ ਕਾਮਯਾਬ ਹੋ ਜਾਂਦੇ ਹਨ। 

Rakesh

This news is Content Editor Rakesh