Elon Musk ਦੀ ਟੱਕਰ ’ਚ ਉਤਰੀ Airtel, ਲਾਂਚ ਕਰੇਗੀ ਸੈਟੇਲਾਈਟ ਇੰਟਰਨੈੱਟ ਬ੍ਰਾਡਬੈਂਡ ਸੇਵਾ

01/05/2022 1:01:47 PM

ਗੈਜੇਟ ਡੈਸਕ– ਸੈਟੇਲਾਈਟ ਬੇਸਡ ਇੰਟਰਨੈੱਟ ਦੀ ਮੰਗ ਭਾਰਤ ਸਮੇਤ ਦੁਨੀਆ ਭਰ ’ਚ ਤੇਜੀ ਨਾਲ ਵਧ ਰਹੀ ਹੈ। ਏਲਨ ਮਸਕ ਦੀ ਸਟਾਰਲਿੰਕ ਕੰਪਨੀ ਇਸ ਮਾਮਲੇ ’ਚ ਸਭ ਤੋਂ ਅੱਗੇ ਹੈ। ਸਟਾਰਲਿੰਕ ਭਾਰਤ ’ਚ ਆਪਣੀ ਸੇਵਾ ਸ਼ੁਰੂ ਕਰਨਾ ਚਾਹੁੰਦੀ ਹੈ ਪਰ ਫਿਲਹਾਲ ਕੰਪਨੀ ਨੂੰ ਸਰਕਾਰੀ ਮਨਜ਼ੂਰੀ ਦਾ ਇੰਤਜ਼ਾਰ ਹੈ। ਇਸ ਵਿਚਕਾਰ ਭਾਰਤੀ ਏਅਟੈੱਲ ਕੰਪਨੀ ਏਲਨ ਮਸਕ ਦੀ ਟੱਕਰ ’ਚ ਉਤਰ ਆਈ ਹੈ। 

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, ਸਿਰਫ਼ 107 ਰੁਪਏ ’ਚ 84 ਦਿਨਾਂ ਤਕ ਮਿਲਣਗੇ ਇਹ ਫਾਇਦੇ

ਏਅਰਟੈੱਲ ਪੇਸ਼ ਕਰੇਗੀ ਸੈਟੇਲਾਈਟ ਬ੍ਰਾਡਬੈਂਡ ਸੇਵਾ
ਭਾਰਤੀ ਏਅਰਟੈੱਲ ਨੇ ਹਿਊਜੇਜ਼ ਕਮਿਊਨੀਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ (HCIPL) ਦੇ ਨਾਲ ਮਿਲ ਕੇ ਇਕ ਜਵਾਇੰਟ ਵੈਂਚਰ ਬਣਾਇਆ ਹੈ, ਜਿਸ ਨਾਲ ਭਾਰਤ ’ਚ ਸੈਟੇਲਾਈਟ ਬ੍ਰਾਡਬੈਂਡ ਸੇਵਾ ਉਪਲੱਬਧ ਕਰਵਾਈ ਜਾਵੇਗੀ। ਇਸ ਮਾਮਲੇ ’ਚ ਕੰਪਨੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ। ਦੋਵੇਂ ਕੰਪਨੀਆਂ VSATਆਪਰੇਸ਼ਨ ਰਾਹੀਂ ਬਿਜ਼ਨੈੱਸ ਅਤੇ ਸਰਕਾਰੀ ਗਾਹਕਾਂ ਨੂੰ ਸੈਟੇਲਾਈਟ ਅਤੇ ਹਾਈਬ੍ਰਿਡ ਨੈੱਟਵਰਕ ਮੁਹੱਈਆ ਕਰਵਾਉਣਗੀਆਂ। ਇਸ ਜਵਾਇੰਟ ਵੈਂਚਰ ਦਾ ਐਲਾਨ ਮਈ 2019 ’ਚ ਹੋਇਆ ਸੀ ਜਿਸ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NClT) ਅਤੇ ਡਿਪਾਰਟਮੈਂਟ ਆਫ ਟੈਲੀਕਾਮ (DoT) ਵਲੋਂ ਹਰ ਤਰ੍ਹਾਂ ਦੀ ਮਨਜ਼ੂਰੀ ਮਿਲ ਗਈ ਹੈ। 

ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਅਗਲੇ ਸਾਲ ਭਾਰਤ ’ਚ ਆਉਣ ਵਾਲਾ ਹੈ 5G, ਇਨ੍ਹਾਂ 13 ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ

ਦੱਸ ਦੇਈਏ ਕਿ HCIPL ਭਾਰਤ ਦਾ ਸਭ ਤੋਂ ਵੱਡਾ ਸੈਟੇਲਾਈਟ ਸਰਵਿਸ ਆਪਰੇਟਰ ਹੈ। ਇਸ ਕੋਲ ਕਰੀਬ 2 ਲੱਖ ਤੋਂ ਜ਼ਿਆਦਾ VSAT ਮੌਜੂਦ ਹਨ। HCIPL ਵਲੋਂ ਨੈੱਟਵਰਕਿੰਗ ਤਕਨਾਲੋਜੀ, ਸਲਿਊਸ਼ਨ ਐਂਡ ਸਰਵਿਸ ਨੂੰ ਬ੍ਰਾਡਬੈਂਡ ਉਪਲੱਬਧ ਕਰਵਾਇਆ ਜਾਂਦਾ ਹੈ। ਇਸ ਵਿਚ ਸਰਕਾਰੀ ਦਫਤਰ, ਬੈਂਕਿੰਗ, ਏਅਰੋਨੋਟਿਕਸ ਅਤੇ maritime ਮੋਬਿਲਿਟੀ ਦੇ ਨਾਲ ਹੀ ਮੀਡੀਆ ਸਾਈਜ਼ ਬਿਜ਼ਨੈੱਸ, ਐਜੁਕੇਸ਼ਨ ਅਤੇ ਟੈਲੀਕਾਮ ਬੈਕਅਪ ਸ਼ਾਮਲ ਹਨ। 

ਕੀ ਹੈ ਸੈਟੇਲਾਈਟ ਇੰਟਰਨੈੱਟ
ਸੈਟੇਲਾਈਟ ਇੰਟਰਨੈੱਟ ਦੂਰਦਰਾਜ਼ ਦੇ ਇਲਾਕਿਆਂ ’ਚ ਵਾਇਰਲੈੱਸ ਤਰੀਕੇ ਨਾਲ ਹਾਈ ਸਪੀਡ ਇੰਟਰਨੈੱਟ ਕੁਨੈਕਟੀਵਿਟੀ ਦਿੰਦਾ ਹੈ। ਸੈਟੇਲਾਈਟ ਇੰਟਰਨੈੱਟ ’ਚ ਵਾਇਰ ਨਾਲ ਨਹੀਂ ਸਗੋਂ ਲੇਜ਼ਰ ਬੀਮ ਦਾ ਇਸਤੇਮਾਲ ਕਰਕੇ ਡਾਟਾ ਟ੍ਰਾਂਸਫਰ ਕੀਤਾ ਜਾਂਦਾ ਹੈ। ਇਸ ਲਈ ਲੋਅਰ ਆਰਬਿਟ ਸੈਟੇਲਾਈਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਲੋਅਰ ਆਰਬਿਟ ਸੈਟੇਲਾਈਟ ਕਾਰਨ ਲੇਟੈਂਸੀ ਦਰ ਕਾਫੀ ਘੱਟ ਹੋ ਜਾਂਦਾ ਹੈ। ਲੇਟੈਂਸੀ ਦਰ ਦਾ ਮਤਲਬ ਉਸ ਸਮੇਂ ਤੋਂ ਹੁੰਦਾ ਹੈ ਜੋ ਡਾਟਾ ਨੂੰ ਇਕ ਪੁਆਇੰਟ ਤੋਂ ਦੂਜੇ ਤਕ ਪਹੁੰਚਾਉਣ ’ਚ ਲਗਦਾ ਹੈ। ਲੋਅ ਲੇਟੈਂਸੀ ਕਾਰਨ ਆਨਲਾਈਨ ਬਫਰਿੰਗ, ਗੇਮਿੰਗ ਅਤੇ ਵੀਡੀਓ ਕਾਲਿੰਗ ਦੀ ਕੁਆਲਿਟੀ ਬਿਹਤਰ ਹੋ ਜਾਂਦੀ ਹੈ। 

ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ

ਸੈਟੇਲਾਈਟ ਇੰਟਰਨੈੱਟ ਦੇ ਫਾਇਦੇ

1. ਸੈਟੇਲਾਈਟ ਇੰਟਰਨੈੱਟ ਨੂੰ ਕਿਤੋਂ ਵੀ ਐਕਸੈੱਸ ਕੀਤਾ ਜਾ ਸਕਦਾ ਹੈ। 
2. ਆਮਤੌਰ ’ਤੇ ਜੋ ਵਾਅਦੇ ਕੀਤੇ ਜਾਂਦੇ ਹਨ, ਕਈ ਵਾਰ ਸਪੀਡ ਉਸ ਤੋਂ ਜ਼ਿਆਦਾ ਤੇਜ ਹੁੰਦੀ ਹੈ। 
3. ਦੂਰਦਰਾਜ਼ ਦੇ ਖੇਤਰਾਂ ਅਤੇ ਆਫ਼ਤ ’ਚ ਉਪਯੋਗੀ।
4. ਆਫਤ ਦੀ ਸਥਿਤੀ ’ਚ ਆਸਾਨੀ ਨਾਲ ਰਿਕਵਰ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ

Rakesh

This news is Content Editor Rakesh