Huawei GT 2e ਸਮਾਰਟ ਵਾਚ ਭਾਰਤ ''ਚ ਲਾਂਚ, ਜਾਣੋ ਕੀਮਤ

05/15/2020 1:35:01 PM

ਗੈਜੇਟ ਡੈਸਕ- ਟੈੱਕ ਬ੍ਰਾਂਡ ਹੁਵਾਵੇਈ ਦਾ ਵਿਅਰੇਬਲ ਮਾਰਕੀਟ ਸ਼ੇਅਰ ਕਾਫੀ ਵੱਡਾ ਹੈ ਅਤੇ ਕੰਪਨੀ ਵਲੋਂ ਭਾਰਤ 'ਚ Huawei Watch 2e ਲਾਂਚ ਕੀਤੀ ਗਈ ਹੈ। ਕੰਪਨੀ ਦੇ ਵਿਅਰੇਬਲ ਸੈਗਮੈਂਟ 'ਚ ਇਹ ਨਵਾਂ ਡਿਵਾਈਸ ਐਡ ਹੋਇਆ ਹੈ ਅਤੇ ਇਸ ਨੂੰ ਐਮਾਜ਼ੋਨ ਅਤੇ ਫਲਿਪਕਾਰਟ 'ਤੇ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਸ 'ਤੇ ਕਈ ਆਫਰਜ਼ ਵੀ ਦਿੱਤੇ ਜਾ ਰਹੇ ਹਨ ਅਤੇ ਇਹ ਸਮਾਰਟ ਵਾਚ ਆਨਲਾਈਨ ਆਰਡਰ ਕਰਨ 'ਤੇ ਯੂਜ਼ਰਜ਼ ਨੂੰ AM61 ਬਲੂਟੁਥ ਈਅਰਫੋਨਜ਼ ਫਰੀ 'ਚ ਆਫਰ ਕੀਤੇ ਜਾ ਰਹੇ ਹਨ। ਇਸ ਨੂੰ ਗ੍ਰਰੇਫਾਈਟ ਬਲੈਕ, ਲਾਵਾ ਰੈੱਡ, ਮਿੰਟ ਗਰੀਨ ਅਤੇ ਆਈਸ ਵਾਈਟ ਕਲਰ 'ਚ ਖਰੀਦਿਆ ਜਾ ਸਕੇਗਾ। 

ਕੀਮਤ ਤੇ ਆਫਰ
Huawei Watch 2e ਦੀ ਕੀਮਤ ਭਾਰਤ 'ਚ 11,990 ਰੁਪਏ ਰੱਖੀ ਗਈ ਹੈ ਅਤੇ ਇਸ 'ਤੇ ਕਈ ਆਫਰਜ਼ ਦਿੱਤੇ ਜਾ ਰਹੇ ਹਨ। 15 ਮਈ ਤੋਂ ਫਲਿਪਕਾਰਟ ਅਤੇ ਐਮਾਜ਼ੋਨ 'ਤੇ ਇਸ ਸਮਾਰਟ ਵਾਚ ਨੂੰ ਆਨਲਾਈਨ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਦੋਵਾਂ ਹੀ ਪਲੇਟਫਾਰਮਾਂ 'ਤੇ ਯੂਜ਼ਰਜ਼ ਨੂੰ 12 ਮਈ ਤੋਂ 28 ਮਈ ਤਕ 6 ਮਹੀਨੇ ਦਾ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਵੀ ਦਿੱਤਾ ਜਾ ਰਿਹਾ ਹੈ। ਕੰਪਨੀ ਇਸ ਵਿਅਰੇਬਲ ਨੂੰ 15 ਮਈ ਤੋਂ 21 ਮਈ ਦੇ ਵਿਚਕਾਰ ਖਰੀਦਣ 'ਤੇ ਯੂਜ਼ਰਜ਼ ਨੂੰ 3,990 ਰੁਪਏ ਕੀਮਤ ਦੇ AM61 ਬਲੂਟੁਥ ਈਅਰਫੋਨਜ਼ ਵੀ ਫਰੀ ਦੇ ਰਹੀ ਹੈ। 


Rakesh

Content Editor

Related News