Huawei ਦੇ ਨਵੇਂ ਫੋਨ ’ਚ ਹੋਣਗੇ 7 ਕੈਮਰੇ, ਫੋਟੋ ਤੇ ਕੀਮਤ ਹੋਈ ਲੀਕ!

01/01/2020 1:11:32 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਕੰਪਨੀ ਹੁਵਾਵੇਈ ਦੇ ਸਮਾਰਟਫੋਨ P40 ਪ੍ਰੋ (Huawei P40 Pro) ’ਚ ਕੁਲ 7 ਕੈਮਰੇ ਹੋਣਗੇ। ਹੁਣ ਤਕ ਮਿਲੀ ਜਾਣਕਾਰੀ ਮੁਤਾਬਕ, ਕੰਪਨੀ ਮਾਰਚ ’ਚ ਆਪਣੀ P40 ਸਰੀਜ਼ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ ’ਚ ਕੰਪਨੀ ਦੋ ਹੁਵਾਵੇਈ ਪੀ40 ਅਤੇ ਹੁਵਾਵੇਈ ਪੀ40 ਪ੍ਰੋ ਸਮਾਰਟਫੋਨ ਲਾਂਚ ਕਰ ਸਕਦੀ ਹੈ। ਪੀ40 ਪ੍ਰੋ ਦੇ 7 ਕੈਮਰਿਆਂ ’ਚ 5 ਕੈਮਰੇ ਬੈਕ ’ਚ ਅਤੇ 2 ਫਰੰਟ ’ਚ ਹੋਣਗੇ। 

ਨੋਚਲੈੱਸ ਡਿਸਪਲੇਅ ਨਾਲ ਆ ਸਕਦਾ ਹੈ ਫੋਨ
ਲੀਕ ਰਿਪੋਰਟ ’ਚ ਕਿਹਾ ਗਿਆ ਹੈ ਕਿ Huawei P40 Pro ਸਮਾਰਟਫੋਨ 6.5 ਤੋਂ 6.7 ਇੰਚ ਦੀ ਸਕਰੀਨ ’ਚ ਆ ਸਕਦਾ ਹੈ ਅਤੇ ਫੋਨ ਦੇ ਬੈਕ ਪੈਨਲ ’ਚ ਰੈਕਟੈਂਗੁਲਰ ਕੈਮਰਾ ਮਡਿਊਲ ਹੋਵੇਗਾ। ਲੀਕ ’ਚ ਹੁਵਾਵੇਈ ਦੇ ਪੀ40 ਪ੍ਰੋ ਨੂੰ ਬਲਿਊ ਲਰ ’ਚ ਦਿਖਾਇਆ ਗਿਆ ਹੈ। GSMArena ਦੀ ਰਿਪੋਰਟ ਮੁਤਾਬਕ, ਸਮਾਰਟਫੋਨ ਦੇ ਲੀਕਸ ਪੈਨਲ ਤੋਂ ਪਤਾ ਲੱਗਦਾ ਹੈ ਕਿ ਇਸ ਵਿਚ ਨੋਚਲੈੱਸ ਡਿਸਪਲੇਅ ਹੋਵੇਗੀ। ਹਾਲਾਂਕਿ, ਅਜੇ ਇਹ ਕਲੀਅਰ ਨਹੀਂ ਹੋਇਆ ਹੈ ਕਿ ਇਸ ਸਮਾਰਟਫੋਨ ’ਚ ਸੈਲਫੀ ਕੈਮਰਾ, ਪਾਪ-ਅਪ ਹੋਵੇਗਾ ਜਾਂ ਅੰਡਰ-ਡਿਸਪਲੇਅ। 

ਇੰਨੀ ਹੋ ਸਕਦੀ ਹੈ ਕੀਮਤ
ਐਨਾਲਿਸਟ ਮਿੰਗ-ਚੀ-ਕੁਓ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਹੁਵਾਵੇਈ ਪੀ40 ਪ੍ਰੋ 10x ਆਪਟਿਕਲ ਜ਼ੂਮ ਨੂੰ ਸੁਪੋਰਟ ਕਰੇਗਾ। ਐਨਾਲਿਸਟ ਨੇ ਦੱਸਿਆ ਹੈ ਕਿ ਇਸ ਸਮਾਰਟਫੋਨ ਦੀ ਚੀਨ ’ਚ ਕੀਮਤ 4,000-5,000 ਯੁਆਨ (ਕਰੀਬ 40,500 ਤੋਂ 50,700 ਰੁਪਏ) ਦੇ ਵਿਚਕਾਰ ਹੋਵੇਗੀ। ਹੁਵਾਵੇਈ ਦੇ ਕੰਜ਼ਿਊਮਰ ਬਿਜ਼ਨੈੱਸ ਦੇ ਹੈੱਡ ਰਿਚਰਡ ਯੂ ਨੇ ਹਾਲ ਹੀ ’ਚ ਸੰਕੇਤ ਦਿੱਤਾ ਸੀ ਕਿ ਪੀ40 ਸੀਰੀਜ਼ ਦੇ ਸਮਾਰਟਫੋਨ ਗੂਗਲ ਦੇ ਐਂਡਰਾਇਡ ਦੀ ਬਜਾਏ ਕੰਪਨੀ ਦੇ ਖੁਦ ਦੇ Harmony ਆਪਰੇਟਿੰਗ ਸਿਸਟਮ ਦੇ ਨਾਲ ਆ ਸਕਦੇ ਹਨ। ਉਨ੍ਹਾਂ ਕਿਹਾ ਕਿ HarmonyOS ਹੁਣ ਸਮਾਰਟਫੋਨਜ਼ ਲਈ ਤਿਆਰ ਹੈ ਪਰ ਕੰਪਨੀ ਇਸ ਇੰਤਜ਼ਾਰ ’ਚ ਹੈ ਕਿ ਕੀ ਅਮਰੀਕਾ ਦੇ ਨਾਲ ਹਾਲਾਤ ’ਚ ਬਦਲਾਅ ਆਉਂਦਾ ਹੈ?