Huawei P30 Pro ’ਚ ਹੈ ਕਵਾਡ ਰੀਅਰ ਕੈਮਰਾ ਸੈੱਟਅਪ

02/20/2019 4:10:44 PM

ਗੈਜੇਟ ਡੈਸਕ– ਹੁਵਾਵੇਈ ਦੇ ਕੰਜ਼ਿਊਮਰ ਬਿਜਨਸ ਗਰੁੱਪ ਦੇ ਸੀ.ਈ.ਓ. Richard Yu ਨੇ ਅਣਜਾਣੇ ’ਚ ਇਸ ਗੱਲ ਨੂੰ ਕਨਫਰਮ ਕਰ ਦਿੱਤਾ ਹੈ ਕਿ Huawei P30 Pro ਦੇ ਪਿਛਲੇ ਹਿੱਸੇ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਹਾਲ ਹੀ ’ਚ ਉਨ੍ਹਾਂ ਹੁਵਾਵੇਈ ਪੀ30 ਪ੍ਰੋ ਤੋਂ ਲਈ ਇਕ ਸੈਂਪਲ ਫੋਟੋ ਨੂੰ ਸ਼ੇਅਰ ਕੀਤਾ ਹੈ। ਤਸਵੀਰ ’ਤੇ ਦਿਸ ਰਹੇ ਵਾਟਰਮਾਰਕ ਨੂੰ ਬਲੱਰ ਕੀਤਾ ਗਿਆ ਹੈ। ਇਸ ਗੱਲ ਤੋਂ ਸੰਕੇਤ ਮਿਲਿਆ ਹੈ ਕਿ Huawei P30 Pro ’ਚ ਕਵਾਡ ਕੈਮਰਾ ਸੈੱਟਅਪ ਹੋਵੇਗਾ। 

26 ਮਾਰਚ ਨੂੰ ਪੈਰਿਸ ’ਚ ਆਯੋਜਿਤ ਈਵੈਂਟ ਦੌਰਾਨ Huawei P30 ਅਤੇ Huawei P30 Pro ਨੂੰ ਲਾਂਚ ਕੀਤਾ ਜਾਣਾ ਹੈ। ਪਿਛਲੇ ਸਾਲ ਆਏ Huawei P20 Pro ਦੀ ਤਰ੍ਹਾਂ Huawei P30 ’ਚ ਵੀ ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇਖਣ ਨੂੰ ਮਿਲ ਸਕਦਾ ਹੈ। ਦੱਸ ਦੇਈਏ ਕਿ ਹੁਵਾਵੇਈ ਪੀ30 ਪ੍ਰੋ ਤੋਂ ਲਈ ਸੈਂਪਲ ਫੋਟੋ ਨੂੰ ਵੀਬੋ ’ਤੇ ਪੋਸਟ ਕੀਤਾ ਗਿਆ ਹੈ।

ਚਾਰ ਕੈਮਰਾ ਲੈਂਜ਼ ਤੋਂ ਇਲਾਵਾ ਫੋਟੋ ਇਸ ਗੱਲ ਦਾ ਵੀ ਸੰਕੇਤ ਦੇ ਰਹੀ ਹੈ ਕਿ Huawei P30 Pro ਲਾਸਲੈਸ ਆਪਟਿਕਲ ਜ਼ੂਮ ਸਪੋਰਟ ਦੇ ਨਾਲ ਆਏਗਾ। ਕੁਝ ਸਮਾਂ ਪਹਿਲਾਂ ਲੀਕ ਹੋਈ ਜਾਣਕਾਰੀ ਮੁਤਾਬਕ, Huawei P30 ਅਤੇ P30 Pro ’ਚ OLED ਸਕਰੀਨ ਦਿੱਤੀ ਜਾ ਸਕਦੀ ਹੈ। ਹੁਵਾਵੇਈ ਬ੍ਰਾਂਡ ਦੇ ਦੋਵੇਂ ਹੀ ਫੋਨ ਵਾਟਰਡ੍ਰੋਪ ਡਿਸਪਲੇਅ ਨੌਚ ਅਤੇ ਆਪਟਿਕਲ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੋ ਸਕਦੇ ਹਨ। 

ਸਪੀਡ ਅਤੇ ਮਲਟੀਟਾਸਕਿੰਗ ਲਈ ਸਮਾਰਟਫੋਨ ਨੂੰ ਹਾਈਸੀਲੀਕਾਨ ਕਿਰਿਨ 980 ਚਿਪਸੈੱਟ ਦੇ ਨਾਲ ਉਤਾਰਿਆ ਜਾ ਸਕਦਾ ਹੈ। Huawei P30 ’ਚ 6.1 ਇੰਚ ਓ.ਐੱਲ.ਈ.ਡੀ. ਪੈਨਲ, 8 ਜੀ.ਬੀ. ਰੈਮ ਤਾਂ ਉਥੇ ਹੀ ਹੁਵਾਵੇ ਪੀ30 ਪ੍ਰੋ ’ਚ 6.5 ਇੰਚ ਦੀ ਡਿਸਪਲੇਅ ਅਤੇ 12 ਜੀ.ਬੀ. ਰੈਮ ਆਪਸ਼ਨ ਹੋ ਸਕਦਾ ਹੈ। ਹੁਵਾਵੇਈ ਪੀ30 ’ਚ 40 ਮੈਗਾਪਿਕਸਲ ਅਤੇ 5 ਐਕਸ ਲਾਸਲੈਸ ਜ਼ੂਮ ਅਤੇ ਸੈਲਫੀ ਲਈ 24 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। 

ਹੈਂਡਸੈੱਟ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਲੀਕ ਰੈਂਡਰ (ਗ੍ਰਾਫਿਕਸ ਨਾਲ ਬਣੀ ਤਸਵੀਰ) ਮੁਤਾਬਕ, ਸਮਾਰਟਫੋਨ ਡਿਊਡ੍ਰੋਪ ਨੌਚ ਦੇ ਨਾਲ ਆ ਸਕਦਾ ਹੈ। ਹੁਵਾਵੇਈ ਪੀ30 ’ਚ ਟ੍ਰਿਪਲ ਕੈਮਰਾ ਸੈੱਟਅਪ ਅਤੇ ਹੁਵਾਵੇਈ ਪੀ30 ਪ੍ਰੋ ’ਚ ਕਵਾਡ ਕੈਮਰਾ ਸੈੱਟਅਪ ਹੋਵੇਗਾ। ਵਾਲਿਊਮ ਅਤੇ ਪਾਵਰ ਬਟਨ ਨੂੰ ਫੋਨ ਦੇ ਸੱਜੇ ਪਾਸੇ ਥਾਂ ਮਿਲੇਗੀ।