ਹੁਆਵੇਈ ਪੀ ਸਮਾਰਟ (2019) ਬੈਂਚਮਾਰਕਿੰਗ ਵੈੱਬਸਾਈਟ ''ਤੇ ਲਿਸਟ

12/09/2018 2:26:14 PM

ਗੈਜੇਟ ਡੈਸਕ- ਹੁਵਾਵੇ ਜਲਦ ਆਪਣਾ ਨਵਾਂ ਬਜਟ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੇ ਨਵੇਂ ਸਮਾਰਟਫੋਨ Huawei P Smart (2019) 'ਚ ਐਂਡ੍ਰਾਇਡ 9 ਪਾਈ ਦਿੱਤੀ ਜਾਵੇਗੀ। ਦੱਸ ਦੇਈਏ ਕਿ ਹੁਵਾਵੇ ਦੇ ਮਾਲਿਕਾਨਾ ਹੱਕ ਵਾਲੀ ਆਨਰ ਵੀ ਅਗਲੇ ਮਹੀਨੇ ਆਪਣਾ ਆਨਰ ਵਿਊ 20 ਸਮਾਰਟਫੋਨ ਲਾਂਚ ਕਰ ਰਹੀ ਹੈ। ਹੁਵਾਵੇ ਪੀ ਸਮਾਰਟ (2019) ਬੈਂਚਮਾਰਕਿੰਗ ਵੈਬਸਾਈਟ ਗੀਕਬੇਂਚ 'ਤੇ ਲਿਸਟ ਕਰ ਦਿੱਤਾ ਗਿਆ ਹੈ।

ਹੁਵਾਵੇ ਪੀ ਸਮਾਰਟ ਨੂੰ POT-LX1  ਲੇਬਲ ਦੇ ਨਾਲ ਗੀਕਬੇਂਚ 'ਤੇ ਲਿਸਟ ਕੀਤਾ ਗਿਆ ਹੈ। ਲਿਸਟਿੰਗ ਮੁਤਾਬਕ, ਫੋਨ ਐਂਡ੍ਰਾਇਡ 9.0 ਪਾਈ 'ਤੇ ਚੱਲੇਗਾ। ਡਿਵਾਈਸ 'ਚ 1.71 ਗੀਗਾਹਰਟਜ਼ 'ਤੇ ਚੱਲਣ ਵਾਲਾ ਪ੍ਰੋਸੈਸਰ ਹੋਵੇਗਾ ਤੇ ਇਸ 'ਚ 3 ਜੀ. ਬੀ ਰੈਮ ਹੋਵੇਗੀ।  ਪੀ ਸਮਾਰਟ (2019) ਨੇ ਗੀਕਬੇਂਚ ਬੈਂਚਮਾਰਕਿੰਗ ਵੈੱਬਸਾਈਟ ਦੇ ਸਿੰਗਲ-ਕੋਰ ਟੈਸਟ 'ਚ 1517 ਜਦ ਕਿ ਮਲਟੀ-ਕੋਰ 'ਚ 5,535 ਤੋਂ ਜ਼ਿਆਦਾ ਸਕੋਰ ਕੀਤਾ। ਉਮੀਦ ਹੈ ਕਿ ਹੁਵਾਵੇ ਦਾ ਆਉਣ ਵਾਲਾ ਸਮਾਰਟਫੋਨ ਬਾਜ਼ਾਰ 'ਚ ਪਹਿਲਾਂ ਤੋਂ ਮੌਜੂਦ ਰੈਡਮੀ ਨੋਟ 6 ਪ੍ਰੋ ਤੇ ਰੀਅਲਮੀ 2 ਪ੍ਰੋ ਨੂੰ ਟੱਕਰ ਦੇਵੇਗਾ।  

ਦੱਸ ਦੇਈਏ ਕਿ ਪਿਛਲੇ ਮਹੀਨੇ ਹੁਵਾਵੇ ਦੇ ਇਸ ਕਹੀ ਹੈਂਡਸੈੱਟ ਨੂੰ ਐੱਫ. ਸੀ. ਸੀ. 'ਤੇ ਲਿਸਟ ਕੀਤਾ ਗਿਆ ਸੀ। ਪੀ ਸਮਾਰਟ 'ਚ 3320mAh ਬੈਟਰੀ ਤੇ ਡਿਊਲ ਸਿਮ ਸਲਾਟ ਹੋਣ ਦੀ ਉਮੀਦ ਹੈ। ਡਿਵਾਈਸ 'ਚ 32 ਜੀ. ਬੀ ਤੇ 64 ਜੀ. ਬੀ ਇਨਬਿਲਟ ਸਟੋਰੇਜ਼ ਦਿੱਤੀ ਜਾ ਸਕਦੀ ਹੈ। ਇਸ ਦਾ ਡਾਇਮੈਂਸ਼ਨ 155.2x73.4 ਮਿਲੀਮੀਟਰ ਹੋ ਸਕਦਾ ਹੈ। ਫੋਨ 'ਚ ਡਿਊਡਰਾਪ ਨੌਚ ਡਿਸਪਲੇਅ ਹੋ ਸਕਦੀ ਹੈ। ਹੈਂਡਸੈੱਟ 'ਚ ਰੀਅਰ 'ਤੇ ਫਿੰਗਰਪ੍ਰਿੰਟ ਸੈਂਸਰ ਤੇ ਦੋ ਰੀਅਰ ਕੈਮਰੇ ਦਿੱਤੇ ਜਾਣਗੇ। ਹੁਵਾਵੇ ਪੀ ਸਮਾਰਟ ਦੇ ਲਾਂਚ ਤੋਂ ਜੁੜੀ ਆਧਿਕਾਰਿਤ ਜਾਣਕਾਰੀ ਜਲਦ ਦਿੱਤੇ ਜਾਣ ਦੀ ਉਮੀਦ ਹੈ। ਖਬਰਾਂ ਦੇ ਮੁਤਾਬਕ ਹੈਂਡਸੈੱਟ ਨੂੰ CES ਦੇ ਕਰੀਬ ਕਰੀਬ ਜਨਵਰੀ 2019 'ਚ ਲਾਂਚ ਕੀਤਾ ਜਾ ਸਕਦਾ ਹੈ।