Huawei Nova 2 ਤੇ Nova 2 Plus ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

05/26/2017 4:36:24 PM

ਜਲੰਧਰ- ਹੁਵਾਵੇ ਨੇ ਸ਼ੁੱਕਰਵਾਰ ਨੂੰ ਚੀਨ 'ਚ ਆਪਣੇ ਨੋਵਾ 2 ਅਤੇ ਨੋਵਾ 2 ਪਲੱਸ ਸਮਾਰਟਫੋਨ ਲਾਂਚ ਕੀਤੇ ਹਨ। ਇਹ ਫੋਨ ਹੁਵਾਵੇ ਨੋਵਾ ਅਤੇ ਨੋਵਾ ਪਲੱਸ ਦੇ ਅਪਗ੍ਰੇਡਿਡ ਵੇਰੀਅੰਟ ਦੀ ਸਭ ਤੋਂ ਅਹਿਮ ਖਸੀਅਤਾਂ 'ਚ 20 ਮੈਗਾਪਿਕਸਲ ਦੇ ਸੈਲਫੀ ਕੈਮਰਾ, ਡਿਊਲ ਰਿਅਰ ਕੈਮਰਾ ਸੈਟਅਪ ਅਤੇ ਲੇਟੈਸਟ ਐਂਡਰਾਇਡ ਸਾਫਟਵੇਅਰ ਸ਼ਾਮਲ ਹਨ। ਹੁਵਾਵੇ ਨੋਵਾ 2 ਅਤੇ ਇਸਤੇ ਪਲੱਸ ਵੇਰੀਅੰਟ 'ਚ ਮੁੱਖ ਅੰਤਰ ਸਟੋਰੇਜ ਅਤੇ ਡਿਸਪਲੇ ਸਾਈਜ਼ ਦਾ ਹੈ। ਹੁਵਾਵੇ ਨੋਵਾ 2 ਦੀ ਕੀਮਤ 2,499 ਚੀਨੀ ਯੁਆਨ (ਕਰੀਬ 23,500 ਰੁਪਏ) ਹੈ ਜਦਕਿ ਹੁਵਾਵੇ ਨੋਵਾ 2 ਪਲੱਸ 2,899 ਚੀਨੀ ਯੁਆਨ (ਕਰੀਬ 27,200 ਰੁਪਏ) 'ਚ ਲਾਂਚ ਕੀਤਾ ਗਿਆ ਹੈ। ਦੋਵੇਂ ਹੀ ਫੋਨ ਸਥਾਨਕ ਬਾਜ਼ਾਰ 'ਚ 16 ਜੂਨ ਤੋਂ ਮੁਹੱਈਆ ਹੋਣਗੇ। 
ਹੁਵਾਵੇ ਨੋਵਾ 2 ਅਤੇ ਨੋਵਾ 2 ਪਲੱਸ ਮੈਟਲ ਫਿਨੀਸ਼ ਵਾਲੇ ਹੈਂਡਸੈੱਟ ਹਨ ਜਿਨ੍ਹਾਂ ਦੇ ਪਿਛਲੇ ਹਿੱਸੇ 'ਤੇ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਸਮਾਰਟਫੋਨ ਗ੍ਰੀਨ, ਰੋਜ਼ ਗੋਲਡ, ਬਲੈਕ, ਗੋਲਡ ਅਤੇ ਬਲੂ ਕਲਰ 'ਚ ਉਪਲੱਬਧ ਕਰਾਏ ਜਾਣਗੇ। ਸਪੀਕਰ ਗਰਿੱਲ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੇਠਲੇ ਹਿੱਸੇ 'ਤੇ ਹੈ। ਪਾਵਰ ਅਤੇ ਵਾਲਿਊਮ ਬਟਨ ਸੱਜੇ ਪਾਸੇ ਹੈ। ਨੋਵਾ 2 ਅਤੇ ਨੋਵਾ 2 ਪਲੱਸ ਬਹੁਤ ਹੱਦ ਤੱਕ ਐਪਲ ਦੇ ਆਈਫੋਨ 7 ਤੋਂ ਪ੍ਰੇਰਿਤ ਲੱਗਦੇ ਹਨ। ਅਜਿਹਾ ਅਸੀਂ ਐਂਟੀਨਾ ਬੈਂਡ ਦੀ ਪੋਜ਼ੀਸ਼ਨ ਕਾਰਨ ਕਹਿ ਰਹੇ ਹਾਂ। ਫਰੰਟ ਪੈਨਲ 'ਤੇ ਤੁਹਾਨੂੰ ਕੋਈ ਹੋਮ ਬਟਨ ਜਾਂ ਕਪੈਸੀਟਿਵ ਬਟਨ ਨਹੀਂ ਮਿਲੇਗਾ। 
ਦੋਵੇਂ ਹੀ ਸਮਾਰਟਫੋਨ ਐਂਡਰਾਇਡ 7.0 ਨੂਗਾ 'ਤੇ ਆਧਾਰਿਤ ਈ.ਐੱਮ.ਯੂ.ਆਈ. 5.1 ਓ.ਐੱਸ. 'ਚੇ ਚੱਲਣਗੇ। ਹੋਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨੋਵਾ 2 'ਚ ਡਿਊਲ ਸਿਮ ਸਪੋਰਟ ਦੇ ਨਾਲ 5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਆਈ.ਪੀ.ਐੱਸ. ਇਨ-ਸੇਲ ਡਿਸਪਲੇ ਹੈ ਜਿਸ 'ਤੇ 2.4ਡੀ ਕਰਵ ਗਲਾਸ ਪ੍ਰੋਟੈਕਸ਼ਨ ਮੌਜੂਦ ਹੈ। ਇਸ ਵਿਚ 2.36 ਗੀਗਾਹਰਟਜ਼ ਆਕਟਾ-ਕੋਰ ਕਿਰਿਨ 659 ਪ੍ਰੋਸੈਸਰ ਦੇ ਨਾਲ ਐੱਮ.ਆਰ.ਐੱਮ. ਮਾਲੀ-ਟੀ 830 ਜੀ.ਪੀ.ਯੂ. ਦਾ ਇਸਤੇਮਾਲ ਕੀਤਾ ਗਿਆ ਹੈ। ਮਲਟੀਟਾਸਕਿੰਗ ਲਈ ਮੌਜੂਦ ਹੈ 4ਜੀ.ਬੀ. ਰੈਮ। ਫੋਨ 'ਚ 64ਜੀ.ਬੀ. ਦੀ ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਰਿਅਰ ਪੈਨਲ 'ਤੇ ਦਿੱਤੇ ਗਏ ਦੋ ਸੈਂਸਰ ਅਤੇ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਡਿਊਲ ਕੈਮਰਾ ਸੈੱਟਅਪ 'ਚ ਐੱਫ/1.8 ਅਪਰਚਰ ਵਾਲਾ ਇਕ 12 ਮੈਗਾਪਿਕਸਲ ਸੈਂਸਰ ਅਤੇ ਦੂਜਾ 8 ਮੈਗਾਪਿਕਸਲ ਦਾ ਟੈਲੀਫੋਟੋ ਲੈਂਜ਼ ਹੈ। ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਸਪੋਰਟ ਵੀ ਮੌਜੂਦ ਹੈ। ਇਕ ਪੋਟਰੇਟ ਮੋਡ ਵੀ ਹੈ ਜਿਸ ਵਿਚ ਤਸਵੀਰ ਲੈਣ ਤੋਂ ਬਾਅਦ ਫੋਕਸ ਬਦਲਣ ਦੀ ਸੁਵਿਧਾ ਹੋਵੇਗੀ। 20 ਮੈਗਾਪਿਕਸਲ ਦੇ ਫਰੰਟ ਕੈਮਰੇ ਦੇ ਨਾਲ ਘੱਟ ਰੋਸ਼ਨੀ 'ਚ ਬਿਹਤਰ ਫੋਟੋਗ੍ਰਾਫੀ ਲਈ ਇੰਟੈਲੀਜੈਂਟ ਫਿਲ ਲਾਈਟ ਅਤੇ ਬਿਊਟੀ ਫਿਲਟਰ ਦਿੱਤੇ ਗਏ ਹਨ। ਹੁਵਾਵੇ ਨੋਵਾ 2 'ਚ 2950 ਐੱਮ.ਏ.ਐੱਚ. ਦੀ ਬੈਟੀਰ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕੁਨੈਕਟੀਵਿਟੀ ਫੀਚਰ 'ਚ ਵਾਈ-ਫਾਈ 802.11 ਬੀ/ਜੀ/ਐੱਨ, 4ਜੀ ਐੱਲ.ਟੀ.ਈ., 3.5 ਐੱਮ.ਐੱਮ. ਆਡੀਓ ਜੈੱਕ ਅਤੇ ਬਲੂਟੂਥ ਸਪੋਰਟ ਹੈ। 
ਹੁਣ ਗੱਲ ਵੱਡੇ ਵਰਜ਼ਨ ਹੁਵਾਵੇ ਨੋਵਾ 2 ਪਲੱਸ ਦੀ ਕਰਦੇ ਹਾਂ। ਇਸ ਸਮਾਰਟਫੋਨ ਦਾ ਡਿਜ਼ਾਈਨ ਛੋਟੇ ਵੇਰੀਅੰਟ ਵਾਲਾ ਹੀ ਹੈ। ਪਰ ਇਸ ਵਿਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ, 3340 ਐੱਮ.ਏ.ਐੱਚ. ਦੀ ਬੈਟੀਰ ਅਤੇ 128ਜੀ.ਬੀ. ਇਨਬਿਲਟ ਸਟੋਰੇਜ ਮਿਲੇਗੀ। ਪਲੱਸ ਵੇਰੀਅੰਟ ਦੇ ਬਾਕੀ ਸਪੈਸੀਫਿਕੇਸ਼ਨ ਹੁਵਾਵੇ ਨੋਵਾ 2 ਵਾਲੇ ਹੀ ਹਨ।