7,500mAh ਦੀ ਪਾਵਰਫੁਲ ਬੈਟਰੀ ਵਾਲਾ ਹੁਵਾਵੇਈ  ਦਾ ਨਵਾਂ ਟੈਬਲੇਟ ਲਾਂਚ

09/24/2019 3:37:28 PM

ਗੈਜੇਟ ਡੈਸਕ– ਹੁਵਾਵੇਈ ਨੇ ਭਾਰਤ ’ਚ ਨਵਾਂ ਮੀਡੀਆਪੈਡ ਐੱਮ5 ਲਾਈਟ ਟੈਬਲੇਟ ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ਦੇ ਨਾਲ ਯੂਜ਼ਰਜ਼ ਨੂੰ ਹੁਵਾਵੇਈ ਐੱਮ-ਪੈੱਨ ਲਾਈਟ ਸਟਾਈਲਸ ਵੀ ਮਿਲੇਗਾ। ਨਾਲ ਹੀ ਕੰਪਨੀ ਨੇ ਇਸ ਗੈਜੇਟ ’ਚ ਸ਼ਾਨਦਾਰ ਡਿਸਪਲੇਅ, ਪਾਵਰਫੁਲ ਪ੍ਰੋਸੈਸਰ ਅਤੇ ਹਰਮਨ ਕਾਰਡੋਂ ਦੇ ਸਪੀਕਰਜ਼ ਦਾ ਸਪੋਰਟ ਦਿੱਤਾ ਹੈ। ਇਸ ਟੈਬਲੇਟ ਦੀ ਸੇਲ 29 ਸਤੰਬਰ ਤੋਂ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਹੋਵੇਗੀ। ਉਥੇ ਹੀ ਗਾਹਕ ਹੁਵਾਵੇਈ ਮੀਡੀਆਪੈਡ ਐੱਮ5 ਲਾਈਟ ਨੂੰ 20,990 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਖਰੀਦ ਸਕਣਗੇ। ਹੁਵਾਵੇਈ ਇੰਡੀਆ ਨੇ ਕਿਹਾ ਹੈ ਕਿ ਅਸੀਂ ਇਸ ਟੈਬਲੇਟ ’ਚ ਖਾਸ ਫੀਚਰਜ਼ ਦਿੱਤੇ ਹਨ ਜੋ ਇਸ ਨੂੰ ਦੂਜੇ ਟੈਬਲੇਟ ਤੋਂ ਜ਼ਿਆਦਾ ਦਮਦਾਰ ਬਣਾਉਂਦੇ ਹਨ। ਉਥੇ ਹੀ ਮੀਡੀਆਪੈਡ ਟੈਬਲੇਟ ਕਾਲਜ ਅਤੇ ਸਕੂਲ ਦੇ ਵਿਦਿਆਰਥੀਆਂ ਤੋਂ ਲੈ ਕੇ ਦਫਤਰ ’ਚ ਕੰਮ ਕਰਨ ਵਾਲੇ ਤਕ ਇਸਤੇਮਾਲ ਕਰ ਸਕਦੇ ਹਨ। ਸਾਨੂੰ ਉਮੀਦ ਹੈ ਕਿ ਭਾਰਤ ’ਚ ਇਸ ਡਿਵਾਈਸ ਨੂੰ ਬਹੁਤ ਪਸੰਦ ਕੀਤਾ ਜਾਵੇਗਾ। 

PunjabKesari

ਫੀਚਰਜ਼
ਹੁਵਾਵੇਈ ਦੇ ਇਸ ਟੈਬਲੇਟ ’ਚ 10.1 ਇੰਚ ਦੁ ਫੁਲ ਐੱਚ.ਡੀ. ਡਿਸਪਲੇਅ ਮਿਲੇਗੀ ਜਿਸ ਦਾ ਰੈਜ਼ੋਲਿਊਸ਼ਨ 1920x1200 ਪਿਕਸਲ ਹੈ। ਇਸ ਦੇ ਨਾਲ ਹੀ ਬਿਹਤਰ ਪਿਕਚਰ ਕੁਆਲਿਟੀ ਲਈ ClariVu 5.0 ਤਕਨੀਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਟੈਬਲੇਟ ’ਚ ਹਰਮਨ ਕਾਰਡੋਂ ਦੇ ਕਵਾਡ ਸਪੀਕਰਜ਼ ਦੀ ਸਪੋਰਟ ਵੀ ਦਿੱਤੀ ਗਈ ਹੈ। ਇਸ ਕਵਾਡ ਸਪੀਕਰ ਰਾਹੀਂ ਯੂਜ਼ਰਜ਼ ਸ਼ਾਨਦਾਰ ਸਾਊਂਡ ਦਾ ਮਜ਼ਾ ਲੈ ਸਕਣਗੇ।

ਕੰਪਨੀ ਨੇ ਇਸ ਟੈਬਲੇਟ ਨੂੰ ਦੋ ਵੇਰੀਐਂਟਸ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ’ਚ ਪੇਸ਼ ਕੀਤਾ ਹੈ। ਕੁਨੈਕਟੀਵਿਟੀ ਦੇ ਲਿਹਾਜ ਨਾਲ ਕੰਪਨੀ ਨੇ ਇਸ ਟੈਬ ’ਚ 4ਜੀ VoLTE, ਜੀ.ਪੀ.ਐੱਸ., ਬਲੂਟੁੱਥ 5.0, ਵਾਈ-ਫਾਈ ਅਤੇ ਯੂ.ਐੱਸ.ਬੀ. ਪੋਰਟ ਵਰਗੇ ਫੀਚਰਜ਼ ਦਿੱਤੇ ਹਨ। ਇਸ ਦੇ ਨਾਲ ਹੀ ਟੈਬਲੇਟ ’ਚ 7,500mAh ਦੀ ਬੈਟਰੀ ਮਿਲੇਗੀ।


Related News