AMD ਪ੍ਰੋਸੈਸਰ ਨਾਲ ਲਾਂਚ ਹੋਇਆ ਹੁਵਾਵੇ ਮੇਟਬੁੱਕ ਡੀ ਲੈਪਟਾਪ

06/09/2018 2:32:12 PM

ਜਲੰਧਰ-ਚੀਨ ਦੀ ਮਲਟੀਨੈਸ਼ਨਲ ਤਕਨਾਲੌਜੀ ਕੰਪਨੀ ਹੁਵਾਵੇ ਨੇ ਆਪਣਾ ਮੇਟਬੁੱਕ ਡੀ (Huawei MateBook D) ਲੈਪਟਾਪ ਚੀਨ 'ਚ ਗਲੋਬਲੀ ਤੌਰ 'ਤੇ ਏ. ਐੱਮ. ਡੀ. ਪ੍ਰੋਸੈਸਰ (AMD Processor) ਨਾਲ ਲਾਂਚ ਕੀਤਾ ਹੈ। ਖਾਸੀਅਤ ਬਾਰੇ ਗੱਲ ਕਰੀਏ ਤਾਂ ਇਹ ਲੈਪਟਾਪ ਅਲਟਰਾਂ ਸਲਿਮ ਅਤੇ ਐਕਸਟਰਾਂ ਪਾਵਰਫੁੱਲ ਲੈਪਟਾਪ ਹੈ। ਫਿਲਹਾਲ ਕੰਪਨੀ ਨੇ ਇਸ ਲੈਪਟਾਪ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।
 

 

ਫੀਚਰਸ-
ਇਹ ਲੈਪਟਾਪ ਮੇਟਲ ਯੂਨੀਬਾਡੀ ਨਾਲ 14 ਇੰਚ ਦੀ ਫੁੱਲ ਐੱਚ. ਡੀ. ਡਿਸਪਲੇਅ ਨਾਲ ਆਉਂਦਾ ਹੈ, ਜਿਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਇਸ ਲੈਪਟਾਪ 'ਚ 8 ਜੀ. ਬੀ. ਰੈਮ ਨਾਲ 256 ਜੀ. ਬੀ. SSD ਸਟੋਰੇਜ ਮੌਜੂਦ ਹੈ। ਲੈਪਟਾਪ 'ਚ AMD Ryzen 5 2500 ਜੀ. ਪੀ. ਯੂ. ਅਤੇ ਰੇਡਾਨ ਵੇਗਾ 8 ਗ੍ਰਾਫਿਕਸ (Radeon Vega 8 Graphics) ਮੌਜੂਦ ਹੈ। ਇਸ ਤੋਂ ਇਲਾਵਾ ਲੈਪਟਾਪ 'ਚ 4 ਸਪੀਕਰ ਲੱਗੇ ਹੋਏ ਹਨ, ਜੋ ਡਾਲਬੀ ਐਟਮਾਸ ਨਾਲ ਲੈਸ ਹੈ।

 

ਇਸ ਤੋਂ ਇਲਾਵਾ ਹੋਰ ਸਪੈਸੀਫਿਕੇਸ਼ਨ ਬਾਰੇ ਗੱਲ ਕਰੀਏ ਤਾਂ ਲੈਪਟਾਪ 'ਚ 57.4WH ਦੀ ਵੱਡੀ ਬੈਟਰੀ ਲੱਗੀ ਹੈ। ਇਹ ਲੈਪਟਾਪ 'ਚ 5.8mm ਮੋਟਾਈ (thick) ਅਤੇ ਵਜ਼ਨ ਸਿਰਫ 1.45 ਕਿਲੋਗ੍ਰਾਮ ਹੈ। ਇਸ 'ਚ ਚਾਰਜ ਤਕਨੀਕ ਲਈ ਟਾਈਪ-ਸੀ ਐਡਾਪਟਰ ਦਿੱਤਾ ਗਿਆ ਹੈ, ਜਿਸ ਦੀ ਵਰਤੋਂ ਹੁਵਾਵੇ ਦੇ ਟੈਬਲੇਟ ਅਤੇ ਸਮਾਰਟਫੋਨ ਨੂੰ ਚਾਰਜ ਕਰਨ ਲਈ ਕੀਤੀ ਜਾ ਸਕਦੀ ਹੈ।