CES 2019 : huawei ਨੇ ਲਾਂਚ ਕੀਤਾ ਮਿਡ ਰੇਂਜ ਟੈਬ ਤੇ ਪ੍ਰੀਮੀਅਮ ਮੈਟਬੁੱਕ

Wednesday, Jan 09, 2019 - 11:46 AM (IST)

ਗੈਜੇਟ ਡੈਸਕ- ਹੁਵਾਵੇਈ ਨੇ ਲਾਸ ਵੇਗਸ 'ਚ ਚੱਲ ਰਹੇ CES 2019 'ਚ ਮਿਡ ਰੇਂਜ ਮੀਡੀਆਪੈਡ ਐੱਮ 5 ਲਾਈਟ ਟੈਬਲੇਟ ਤੇ ਪ੍ਰੀਮੀਅਮ ਮੈਟਬੁੱਕ 13 ਨੂੰ ਲਾਂਚ ਕੀਤਾ ਹੈ। 13 ਇੰਚ ਅਲਟਰਾਪੋਰਟੇਬਲ ਨੋਟਬੁਕ ਤੇ ਟੈਬਲੇਟ ਇਸ ਮਹੀਨੇ ਦੇ ਅਖੀਰ 'ਚ ਅਮਰੀਕਾ 'ਚ ਵਿਕਰੀ ਲਈ ਆਵੇਗਾ। ਹੁਵਾਵੇ ਮੇਟਬੁਕ ਦਾ ਸਟੈਂਡਰਡ ਵੇਰੀਐਂਟ $999 (ਲਗਭਗ 70,000 ਰੁਪਏ) 'ਚ ਆਉਂਦਾ ਹੈ। ਇਸ ਦੇ ਬੇਸ ਮਾਡਲ 'ਚ 8th Gen Whiskey Lake i5 , 8 ਜੀ.ਬੀ. ਰੈਮ ਅਤੇ 256 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ।PunjabKesari

ਇਸਦੇ ਟਾਪ ਐਂਡ ਮਾਡਲ ਦੀ ਕੀਮਤ $1,299 (ਲਗਭਗ 91,100 ਰੁਪਏ) ਹੈ ਤੇ ਇਸ 'ਚ 8th 7en Whiskey Lake i7 chipset ਦੇ ਨਾਲ 8 ਜੀ. ਬੀ ਰੈਮ ਤੇ 512 ਜੀ. ਬੀ P93e SSD ਸਟੋਰੇਜ, 2GB NVIDIA GeForce MX150 GPU ਜਿਹੇ ਫੀਚਰਸ ਹਨ।

ਕੁਨੈਕਟੀਵਿਟੀ ਦੇ ਲੈਪਟਾਪ 'ਚ ਦੋ USB Type-3 ਪੋਰਟ, 1 ਮੈਗਾਪਿਕਸਲ ਵੈੱਬ ਕੈਮਰਾ, ਫਿੰਗਰਪ੍ਰਿੰਟ ਸਕੈਨਰ, 3.5mm ਹੈੱਡਫੋਨ ਜੈੱਕ ਜਿਹੇ ਫੀਚਰ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਤੁਹਾਨੂੰ 9.6 ਘੰਟੇ ਦਾ ਬੈਕਅਪ ਦੇਵੇਗੀ।PunjabKesari
ਉਥੇ ਹੀ Huawei MediaPad M5 Lite ਨੂੰ $299 (ਲਗਭਗ 21,000 ਰੁਪਏ) 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ Huawei M-Pen lite stylus ਵੀ ਦਿੱਤਾ ਗਿਆ ਹੈ। ਟੈਬਲੇਟ 'ਚ 10.1-inch IPS LED 16:10 ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1920x1200 pixels ਦਾ ਹੈ। ਡਿਵਾਈਸ 'ਚ Kirin 659 octa-core processor ਦੇ ਨਾਲ 3 ਜੀ. ਬੀ ਰੈਮ ਤੇ 32 ਜੀ. ਬੀ ਦੀ ਸਟੋਰੇਜ ਹੈ। MediaPad M5 Lite ਕਵਾਡ ਸਪੀਕਰ ਦੇ ਨਾਲ ਆਉਂਦਾ ਹੈ ਤੇ ਇਸ 'ਚ 7,500mAh ਦੀ ਬੈਟਰੀ ਦਿੱਤੀ ਗਈ ਹੈ।PunjabKesari

 


Related News