Huawei ਲਿਆਏਗੀ 2 ਨਵੇਂ ਫੋਲਡੇਬਲ ਸਮਾਰਟਫੋਨਜ਼, ਜਾਣੋ ਕਦੋਂ ਹੋਣਗੇ ਲਾਂਚ

12/27/2019 11:51:34 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਆਪਣੇ ਪਹਿਲੇ ਫੋਲਡੇਬਲ ਫੋਨ Huawei Mate X ਦੇ ਸਕਸੈਸਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸ ਸੀਰੀਜ਼ ’ਚ Huawei Mate Xs ਅਤੇ Huawei Mate X2 ਨਾਂ ਨਾਲ ਦੋ ਫੋਲਡੇਬਲ ਫੋਨ ਲਾਂਚ ਕਰੇਗੀ। Mate Xs ’ਚ ਕਿਰਿਨ 990 5ਜੀ ਪ੍ਰੋਸੈਸਰ ਇਸਤੇਮਾਲ ਕੀਤਾ ਜਾਵੇਗਾ। ਇਸ ਫੋਨ ਨੂੰ ਮੋਬਾਇਲ ਵਰਲਡ ਕਾਂਗਰਸ 2020 ’ਚ ਲਾਂਚ ਕੀਤਾ ਜਾ ਸਕਦਾ ਹੈ। 

ਗਲੈਕਸੀ ਫੋਲਡ ਵਰਗਾ ਹੋ ਸਕਦਾ ਹੈ ਡਿਜ਼ਾਈਨ
Mate X2 ਦੀ ਗੱਲ ਕਰੀਏ ਤਾਂ ਕੰਪਨੀ ਇਹ ਫੋਨ 2020 ਦੀ ਤੀਜੀ ਤਿਮਾਹੀ ’ਚ ਲਾਂਚ ਕਰ ਸਕਦੀ ਹੈ। ਇਹ ਫੋਨ ਕਿਰਿਨ 1000 ਪ੍ਰੋਸੈਸਰ ਨਾਲ ਲੈਸ ਹੋਵੇਗਾ। ਇਕ ਟਿਪਸਟਰ ਨੇ ਆਪਣੇ ਇਕ ਟਵਿਟਰ ਪੋਸਟ ’ਚ ਇਹ ਦਾਅਵਾ ਕੀਤਾ ਕਿ ਫੋਨ ਦਾ ਡਿਜ਼ਾਈਨ ਸੈਮਸੰਗ ਦੇ ਗਲੈਕਸੀ ਫੋਲਡ ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ। 

CEO ਵੀ ਕਰ ਚੁੱਕੇ ਹਨ ਪੁੱਸ਼ਟੀ
ਇਸ ਤੋਂ ਪਹਿਲਾਂ ਹਾਲ ਹੀ ’ਚ ਹੁਵਾਵੇਈ ਟੈਕਨੋਲੋਜੀਜ਼ ਕੰਜ਼ਿਊਮਰ ਬਿਜ਼ਨੈੱਸ ਗਰੁੱਪ ਦੇ ਸੀ.ਈ.ਓ. ਰਿਚਰਡ ਯੂ ਨੇ ਇਕ ਇੰਟਰਵਿਊ ’ਚ ਇਸ ਗੱਲ ਦੀ ਪੁੱਸ਼ਟੀ ਕੀਤੀ ਸੀ ਕਿ ਕੰਪਨੀ ਮੈਟ ਐਕਸ ਦਾ ਸਕਸੈਸਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਹੁਵਾਵੇਈ ਦੇ ਫੋਲਡੇਬਲ ਫੋਨ ਮੈਟ ਐਕਸ ਦਾ ਅਪਗ੍ਰੇਡਿਡ ਵਰਜ਼ਨ ਇਸ ਸਾਲ ਮੋਬਾਇਲ ਵਰਲਡ ਕਾਂਗਰਸ ’ਚ ਪੇਸ਼ ਕੀਤੇ ਗਏ ਓਰਿਜਨਲ ਮਾਡਲ ਦੇ ਮੁਕਾਬਲੇ ਕਿਤੇ ਜ਼ਿਆਦਾ ਬਿਹਤਰ ਡਿਜ਼ਾਈਨ ਅਤੇ ਹਿੰਜ (ਫੋਨ ’ਚ ਲੱਗੇ ਕਬਜੇ), ਜ਼ਿਆਦਾ ਮਜਬੂਤ ਸਕਰੀਨ ਅਤੇ ਤੇਜ਼ ਪ੍ਰੋਸੈਸਰ ਦੇ ਨਾਲ ਆਏਗਾ।